ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਬਰਨਾਲਾ ਦੀ ਇਕਾਈ ਮੋਗਾ ਵੱਲੋਂ ਸਲਾਨਾ ਸਾਹਿਤਕ ਸਮਾਗਮ 7 ਦਸੰਬਰ ਨੂੰ 

ਸਕੂਲੀ ਬੱਚਿਆਂ ਦੇ ਸਾਹਿਤ ਅਤੇ ਕਲਾ ਸਿਰਜਣ ਮੁਕਾਬਲੇ ਕਰਵਾਏ ਜਾਣਗੇ ..ਅੰਜਨਾ ਮੈਨਨ 
ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਬਰਨਾਲਾ ਦੇ  ਪ੍ਰਧਾਨ ਅੰਜਨਾ ਮੈਨਨ ਨੇ ਦੱਸਿਆ ਕੇ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਦੀ ਮੋਗਾ ਇਕਾਈ ਵੱਲੋ ਸਭਾ ਦਾ ਸਲਾਨਾ ਸਾਹਿਤਕ ਸਮਾਗਮ 7 ਦਸੰਬਰ ਦਿਨ ਸ਼ਨੀਵਾਰ ਨੂੰ ਸ਼ਹੀਦੀ ਪਾਰਕ ਮੋਗਾ ਵਿੱਚ ਬਣੇ ਹਾਲ ਵਿਚ  ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ।
ਇਹ ਸਮਾਗ਼ਮ ਵਿਚ  ਮੋਗਾ ਜ਼ਿਲ੍ਹਾ ਦੇ ਸਕੂਲਾਂ ਦੇ ਵਿਦਿਆਰਥੀਆਂ ਦੇ ਸਾਹਿਤਕ ਅਤੇ ਕਲਾਤਮਿਕ ਮੁਕਾਬਲੇ ਜਿਵੇਂ ਕਿ ਕਵਿਤਾ ਉਚਾਰਨ/ਗਾਇਨ, ਕਹਾਣੀ ਲਿਖਤ,ਸੁੰਦਰ ਲਿਖਾਈ,ਪੇਂਟਿੰਗ ਅਤੇ ਭਾਸ਼ਣ ਆਦਿ ਦਾ ਅਯੋਜਨ ਕੀਤਾ ਜਾਵੇਗਾ। ਸਿਰਜਣਾ ਸਾਹਿਤ ਸਭਾ ਮੋਗਾ ਦੇ ਪ੍ਰਧਾਨ ਡਾ ਸਰਬਜੀਤ ਕੌਰ ਬਰਾੜ,ਮੀਤ ਪ੍ਰਧਾਨ ਪਰਮਿੰਦਰ ਕੌਰ , ਜਨਰਲ ਸਕੱਤਰ ਗੁਰਬਿੰਦਰ ਕੌਰ ਗਿੱਲ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਮੋਗਾ ਦੇ ਵੱਖ ਵੱਖ ਸਕੂਲਾਂ ਵਿਚ ਜਾਂ ਕੇ ਬੱਚਿਆਂ ਦੀਆਂ ਵਰਕਸ਼ਾਪ ਲਗਾਈਆਂ ਉਨ੍ਹਾਂ ਨੂੰ ਪ੍ਰੇਰਿਤ ਕਰਕੇ ਹੁਣ ਮੁਕਾਬਲਿਆਂ ਵਿੱਚ ਲੈ ਕੇ ਆਏ ਹਨ। ਮੋਗਾ ਸਭਾ ਵੱਲੋਂ ਵਿਸ਼ੇਸ਼ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਜਾਣਗੇ ਅਤੇ ਨਾਲ ਹੀ ਸਾਰੇ ਭਾਗ ਲੈਣ ਵਾਲੇ ਬੱਚਿਆਂ ਨੂੰ ਵੀ ਸਰਟੀਫਿਕੇਟ ਵੰਡੇ ਜਾਣਗੇ। ਇਸ ਮੌਕੇ  ਨਾਮਵਰ ਸਾਹਿਤਕ ਅਤੇ ਪ੍ਰਸ਼ਾਸਨਕ ਹਸਤੀਆਂ, ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ.) ਬਰਨਾਲਾ ਦੀ ਟੀਮ,ਭਾਸ਼ਾ ਵਿਭਾਗ ਮੋਗਾ, ਇਲਾਕੇ ਦੇ ਬੁੱਧੀਜੀਵੀ ਵਰਗ, ਲੇਖਕ,ਸੀ ਆਰ ਓ ਟੀਮ ਅਤੇ ਗਾਇਡ ਅਧਿਆਪਕ ਵੀ ਹਾਜ਼ਰ ਹੋਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵਰਤਮਾਨ ਸਮੇਂ ‘ਚ ‘ਕੁੱਖਾਂ’ ਤੇ ‘ਰੁੱਖਾਂ’ ਨੂੰ ਬਚਾਉਣ ਦੀ ਲੋੜ-ਮਾਤਾ ਸਵਰਨ ਦੇਵਾ (ਯੂ.ਕੇ)
Next articleਸ਼ਹੀਦੀ ਦਿਹਾੜੇ ਤੇ ਮੱਸਿਆ ਨੂੰ ਸਮਰਪਿਤ ਵਿਸਾਲ ਖੂਨਦਾਨ ਕੈਂਪ ਸੁਸਾਇਟੀ ਨੇ ਲਗਾਇਆਂ।