
ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕਿਸੇ ਵੀ ਕਲਾ ਦੇ ਗੁਣ ਨੂੰ ਭਾਵੇਂ ਆਪਾਂ ਪ੍ਰਮਾਤਮਾ ਦੀ ਦੇਣ ਕਹਿ ਲਈਏ ਪ੍ਰੰਤੂ ਮਿਹਨਤੂ ਅਤੇ ਲਗਨ ਨਾਲ ਜਿੱਥੇ ਵਿਆਕਤੀ ਦੀ ਪ੍ਰਤਿਭਾ ਨਿਖਰਦੀ ਹੈ। ਉੱਥੇ ਹੀ ਉਸ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਚੰਗੇ ਮੌਕੇ ਵੀ ਪ੍ਰਮਾਤਮਾ ਵਲੋਂ ਪ੍ਰਦਾਨ ਹੁੰਦੇ ਹਨ। ਬਚਪਨ ਵਿੱਚ ਹੀ ਜੇਕਰ ਕੋਈ ਬੱਚਾ ਕਿਸੇ ਕਲਾਂ ਵਿੱਚ ਮਾਹਰ ਹੋ ਜਾਵੇ ਤਾਂ ਫਿਰ ਹੋਰ ਵੀ ਅਗਾਂਹਵਧੂ ਕਦਮ ਹੁੰਦਾ ਹੈ। ਅੱਜ ਕੱਲ ਜ਼ਿਆਦਾਤਰ ਬੱਚਿਆਂ ਦੇ ਹੱਥਾਂ ਵਿੱਚ ਮੋਬਾਈਲ ਫੋਨ ਹੀ ਦੇਖਣ ਨੂੰ ਮਿਲਦੇ ਹਨ ਲੇਕਿਨ ਕੋਈ ਕੋਈ ਵਿਰਲਾ ਬੱਚਾ ਹੀ ਹੁੰਦਾ ਹੈ ਜੋ ਮੋਬਾਈਲ ਤੋਂ ਦੂਰ ਰਹਿ ਕੇ ਕੁਝ ਅਲੱਗ ਸੋਚ ਨਾਲ ਚੱਲਦਾ ਹੈ। ਅਜਿਹਾ ਹੀ ਕਾਠਗੜ੍ਹ ਨੇੜੇ ਦੇ ਪਿੰਡ ਮੰਡੇਰ ਦਾ 11 ਸਾਲਾਂ ਇੱਕ ਬੱਚਾ ਵਰਿੰਦਰ ਸਿੰਘ ਜੋ ਨੋਰਵੁੱਡ ਸਕੂਲ ਚਾਹਲ ਵਿਖੇ ਚੌਥੀ ਜਮਾਤ ਵਿੱਚ ਪੜ੍ਹਦਾ ਹੈ, ਇਸ ਬੱਚੇ ਵਿਚ ਪ੍ਰਮਾਤਮਾ ਦੀ ਮਿਹਰ ਸਦਕਾ ਅਜਿਹੀ ਕਲਾਕਾਰੀ ਹੈ ਕਿ ਉਹ ਕੁੱਝ ਮਿੰਟਾਂ ਵਿੱਚ ਹੀ ਕੱਚੀ ਪੈਨਸਿਲ ਦੀ ਮਦਦ ਤੇ ਹੱਥ ਦੀ ਰਵਾਨਗੀ ਨਾਲ ਹਰ ਤਰ੍ਹਾਂ ਦੀ ਤਸਵੀਰ ਹੂਬਹੂ ਤਿਆਰ ਕਰ ਦਿੰਦਾ। ਇਸ ਬੱਚੇ ਵਲੋਂ ਤਸਵੀਰ ਬਣਾਉਣ ਲਈ ਹੱਥ ਦੀ ਸਫਾਈ ਅਤੇ ਰਫ਼ਤਾਰ ਨੂੰ ਦੇਖਣ ਵਾਲੇ ਦੰਗ ਰਹਿ ਜਾਂਦੇ ਹਨ। ਜੇਕਰ ਇਹ ਬੱਚਾ ਆਪਣੀ ਕਲਾ ਪ੍ਰਤੀ ਇਸੇ ਤਰ੍ਹਾਂ ਮਿਹਨਤ ਕਰਦਾ ਰਿਹਾ ਤਾਂ ਉਹ ਜ਼ਿੰਦਗੀ ਵਿੱਚ ਇੱਕ ਤੋਂ ਇੱਕ ਮੰਜ਼ਿਲ ਨੂੰ ਸਰ ਕਰਦਾ ਜਾਵੇਗਾ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



