ਗਉਹ ਕੁੜੀ !

ਇੰਦਰਜੀਤ ਧਰਮਕੋਟ

(ਸਮਾਜ ਵੀਕਲੀ)

੧) ਜੇ ਜ਼ਿੰਦਗੀ ‘ਚ ਮਿਲ ਜੇ ਦੁਬਾਰਾ ਉਹ ਕੁੜੀ,
ਉਹਦੇ ਅੱਗੇ ਸਾਰੇ ਦੁੱਖ ਫੋਲ ਦੇਵਾਂਗੇ।
ਪਿਆਰ ਦੀਆਂ ਗੰਢਾਂ ਜੋ ਦਿਲ ਵਿੱਚ ਦਿੱਤੀਆਂ,
ਕੱਲੀ ਕੱਲੀ ਕਰ ਕੇ ਉਹ ਖੋਲ੍ਹ ਦੇਵਾਂਗੇ।
ਜੇ ਜ਼ਿੰਦਗੀ ਚ ਮਿਲ ਜੇ ਦੁਬਾਰਾ ਉਹ ਕੁੜੀ….

੨) ਜਾਣਾ ਨਹੀਂ ਸੀ ਚਾਹੁੰਦੀ ਉਹ ਕੈਨੇਡਾ ਵਸ ਗਈ।
ਹੋਊ ਮਜਬੂਰੀ ਨਹੀਂ ਤਾਂ ਜਾਣ ਲੱਗੀ ਦੱਸਦੀ।
ਦਿਲ ਦੀਆਂ ਦਿਲ ਵਿੱਚ ਰਹਿ ਗਈਆਂ ਉਹ ਗੱਲਾਂ,
ਹੁਣ ਜਣੇ ਖਣੇ ਨਾਲ ਕਿਵੇਂ ਖੋਲ੍ਹ ਦੇਵਾਂਗੇ।
ਜੇ……

੩) ਮਿਲਦੀ ਸੀ ਜਦ ਕੁੜੀਆਂ ਚ ਮਿਲਦੀ।
ਸੰਗਦੇ ਰਹੇ ਨਾ ਗੱਲ ਹੋਈ ਦਿਲ ਦੀ।
ਰੱਬ ਕਰੇ ਮਿਲ ਜਾਵੇ ਰਾਹ ਚ ਚੰਦਰੀ,
ਡੋਰਾ ਵਾਲੇ ਪੰਨੇ ਵਾਂਗੂੰ ਦਿਲ ਖੋਲ੍ਹ ਦੇਵਾਂਗੇ।
ਜੇ…..

੪) ਉਹ ਪਿਆਰ ਨਾਲੋਂ ਜ਼ਿਆਦਾ ਪੀ ਆਰ ਚਾਹੁੰਦੀ ਸੀ।
ਇੰਦਰ ਗ਼ਰੀਬ ਤਾਂਹੀਂਓ ਨਾਂ ਬੁਲਾਉਂਦੀ ਸੀ।
ਆਸਾਂ ਦੀਆਂ ਬਾਰੀਆਂ ਖੋਲ੍ਹ ਰੱਖੀਆਂ,
ਮਿਲੀ ਕਿਤੇ ਫੁਲਾਂ ਨਾਲ ਤੋਲ ਦੇਵਾਂਗੇ।
ਜੇ ਜ਼ਿੰਦਗੀ ਚ ਮਿਲ ਜੇ ਦੁਬਾਰਾ ਉਹ ਕੁੜੀ,
ਉਹਦੇ ਅੱਗੇ ਸਾਰੇ ਦੁੱਖ ਫੋਲ ਦੇਵਾਂਗੇ।

ਇੰਦਰਜੀਤ ਧਰਮਕੋਟ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleबुलडोजर संस्कृति : अगर कानून का शासन नहीं रहेगा, तो अराजक समाज बनेगा
Next articleਸਵੈ ਚਿੰਤਨ ਦੀ ਲੋੜ