HOME ਦਰਬਾਰ ਹਜ਼ਰਤ ਪੀਰ ਬਾਬਾ ਆਸਾ ਰੂੜਾ ਜੀ ਦੇ ਅਸਥਾਨ ‘ਤੇ ਉਰਸ ਮੁਬਾਰਕ...

ਦਰਬਾਰ ਹਜ਼ਰਤ ਪੀਰ ਬਾਬਾ ਆਸਾ ਰੂੜਾ ਜੀ ਦੇ ਅਸਥਾਨ ‘ਤੇ ਉਰਸ ਮੁਬਾਰਕ ਮਨਾਇਆ

7

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਦਰਬਾਰ ਹਜ਼ਰਤ ਪੀਰ ਬਾਬਾ ਆਸਾ ਰੂੜਾ ਜੀ ਦੇ ਅਸਥਾਨ ‘ਤੇ (ਬੀ. ਐੱਮ. ਸੀ ਚੌਂਕ ਅੱਪਰਾ) ਮੁੱਖ ਸੇਵਾਦਾਰ ਸਾਂਈ ਅਤਾਉੱਲਾ ਕਾਦਰੀ ਉਰਫ ਮੋਤੀ ਸਾਂਈ ਦੀ ਅਗਵਾਈ ਹੇਠ ਸਲਾਨਾ ਉਰਸ ਮੁਬਾਰਕ ਐੱਨ. ਆਰ. ਆਈ ਵੀਰਾਂ, ਗ੍ਰਾਮ ਪੰਚਾਇਤ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ 24 ਜੂਨ ਦਿਨ ਮੰਗਲਾਵਰ ਨੂੰ  ਰਾਤ ਦੇ ਸਮੇਂ ਮਹਿੰਦੀ ਦੀ ਰਸਮ ਨਿਭਾਈ ਗਈ | ਮੇਲੇ ਦੇ ਦੂਸਰੇ ਦਿਨ ਸਵੇਰੇ 10 ਵਜੇ ਚਾਦਰ ਤੇ ਝੰਡੇ ਦੀ ਰਸਮ ਨਿਭਾਈ ਗਈ | ਮਹਿਫ਼ਿਲ ਦਾ ਸ਼ਾਮ 7 ਸ਼ੁਰੂ ਹੋਈ | ਇਸ ਮੌਕੇ ਪੰਜਾਬੀ ਗਾਇਕ ਮਾਸ਼ਾ ਅਲੀ, ਇਸ਼ਰਤ ਗੁਲਾਮ ਅਲੀ, ਨਵੀ ਰਾਜਪੁਰੀਆ ਤੇ ਸੁੱਚਾ ਸਬਰੀ ਨੇ ਆਪਣਾ ਪ੍ਰੋਗਰਾਮ ਪੇਸ਼ ਕੀਤਾ | ਸਟੇਜ ਸਕੱਤਰ ਦੀ ਜਿੰਮੇਵਾਰੀ ਦੀਪਾ ਮੀਓਾਵਾਲ ਨੇ ਨਿਭਾਈ | ਇਸ ਮੌਕੇ ਮੁੱਖ ਸੇਵਾਦਾਰ ਸਾਂਈ ਅਤਾਉੱਲਾ ਕਾਦਰੀ ਉਰਫ ਮੋਤੀ ਸਾਂਈ ਦੀ ਅਗਵਾਈ ਹੇਠ ਗਾਇਕਾਂ, ਦਾਨੀ ਸੱਜਣਾਂ ਤੇ ਮੋਹਤਬਰਾਂ ਨੂੰ  ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ |  ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਗਏ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਸ਼੍ਰੀ ਕੀਰਤਨ ਸੇਵਾ ਸੁਸਾਇਟੀ ਵੱਲੋਂ ਨਿਸ਼ਕਾਮ ਰੂਪ ‘ਚ ਬੇਸਹਾਰਾ ਇਸਤਰੀਆਂ ਨੂੰ  ਵੰਡੀਆਂ ਗਈਆਂ ਰਾਸ਼ਨ ਦੀਆਂ ਕਿੱਟਾਂ* 
Next articleਸੁਡਾਨ ਵਿੱਚ ਦੁਖਦਾਈ ਹਾਦਸਾ: ਸੋਨੇ ਦੀ ਖਾਨ ਕਬਰ ਵਿੱਚ ਬਦਲ ਗਈ, ਮਲਬੇ ਹੇਠ ਦੱਬਣ ਨਾਲ 11 ਲੋਕਾਂ ਦੀ ਮੌਤ