ਜੋੜੀ

(ਸਮਾਜ ਵੀਕਲੀ)

ਭੁਪਿੰਦਰ ਦੀ ਕੁੜੀ ਦੇ ਅਨੰਦ ਕਾਰਜ ਹੋਣ ਪਿੱਛੋਂ ਉਸ ਦੀ ਗੁਆਂਢਣ ਮੀਤੋ ਉਸ ਕੋਲ ਆ ਕੇ ਕਹਿਣ ਲੱਗੀ,”ਭੈਣੇ,ਮੁੰਡੇ ਨੂੰ ਚੱਜ ਨਾਲ ਵੇਖ ਤਾਂ ਲੈਂਦੀ।ਕਿੱਥੇ ਤੇਰੀ ਕੁੜੀ ਏਨੀ ਸੋਹਣੀ, ਸੁਨੱਖੀ ਤੇ ਕਿੱਥੇ ਇਹ ਸਾਂਵਲੇ ਰੰਗ ਦਾ ਮੁੰਡਾ।ਤੇਰੀ ਕੁੜੀ ਨੇ ਤਾਂ ਇਦ੍ਹੇ ਨਾਲ ਭੋਰਾ ਨੀ ਜੱਚਣਾ।”

ਭੁਪਿੰਦਰ ਨੇ ਉਸ ਨੂੰ ਠੋਕਵਾਂ ਜਵਾਬ ਦਿੰਦੇ ਹੋਏ ਆਖਿਆ, “ਭੁਪਿੰਦਰ ,ਤੂੰ ਇਸ ਮੁੰਡੇ ਨੂੰ ਐਵੀਂ ਨਾ ਸਮਝ।ਇਹ ਸਰਕਾਰੀ ਨੌਕਰੀ ਲੱਗਾ ਹੋਇਆ। ਸੁੱਖ ਨਾਲ ਇਦ੍ਹੀ ਤਨਖਾਹ ਬਥੇਰੀ ਆ।ਇਹ ਕੁੱਝ ਖਾਂਦਾ, ਪੀਂਦਾ ਵੀ ਨ੍ਹੀ।ਇਦ੍ਹੇ ਸਾਂਵਲੇ ਰੰਗ ਨਾਲ ਮੇਰੀ ਕੁੜੀ ਨੂੰ ਕੋਈ ਫਰਕ ਨੀ ਪੈਣਾ।ਤੂੰ ਆਪਣੀ ਕੁੜੀ ਦਾ ਵਿਆਹ ਸੋਹਣੇ, ਸੁਨੱਖੇ ਮੁੰਡੇ ਨਾਲ ਕਰਕੇ ਕੀ ਖੱਟਿਆ?

ਉਹ ਸ਼ਰਾਬ ਪੀ ਕੇ ਕਿੱਦਾਂ ਉਦ੍ਹੇ ਹੱਡ ਸੇਕਦਾ।ਨਾਲੇ ਤੈਨੂੰ ਵੀ ਚੰਗਾ, ਮੰਦਾ ਬੋਲ ਕੇ ਜਾਂਦਾ ਆ।ਜਿਹੜੇ ਚਾਰ ਪੈਸੇ ਕਮਾਂਦਾ, ਉਨ੍ਹਾਂ ਦੀ ਸ਼ਰਾਬ ਪੀ ਲੈਂਦਾ ਆ।ਤੇਰੀ ਕੁੜੀ ਤੀਜੇ, ਚੌਥੇ ਦਿਨ ਉਦ੍ਹੀ ਸ਼ਰਾਬ ਲਈ ਤੇਰੇ ਕੋਲ ਪੈਸੇ ਲੈਣ ਆਈ ਰਹਿੰੰਦੀ ਆ।ਭਲਾ ਇਹੋ ਜਹੀ ਜੋੜੀ ਨੂੰ ਕੀ ਕਰਨਾ?”

ਭੁਪਿੰਦਰ ਦੀਆਂ ਇਨ੍ਹਾਂ ਗੱਲਾਂ ਦਾ ਮੀਤੋ ਕੋਲ ਕੋਈ ਜਵਾਬ ਨਹੀਂ ਸੀ।ਉਹ ਬਿਨਾਂ ਕੁੱਝ ਬੋਲੇ ਉੱਥੋਂ ਚਲੀ ਗਈ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਹਿਸੀਲ ਕਪੂਰਥਲਾ ਦੇ ਕਲਾ ਉਤਸਵ ਮੁਕਾਬਲੇ ਸੈਕੰਡਰੀ ਸਕੂਲ ਕਾਂਜਲੀ ਵਿਚ ਸੰਪੰਨ
Next articleਸਰਕਾਰੀ ਐਲੀਮੈਂਟਰੀ ਸਕੂਲ ਸ਼ੇਖੂਪੁਰ ਨੂੰ ਅਰਬਨ ਸ਼੍ਰੇਣੀ ਵਿਚ ਮਿਲਿਆ ਪਹਿਲਾ ਸਥਾਨ