ਹੁਸ਼ਿਆਰਪੁਰ (ਸਤਨਾਮ ਸਿੰਘ ਸਹੂੰਗੜਾ)
(ਸਮਾਜ ਵੀਕਲੀ) ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ ਹੁਸ਼ਿਆਰਪੁਰ ਦੀ ਗਿਣਤੀ ਦੇ ਮੱਦੇਨਜ਼ਰ ਅੱਜ ਕਾਊਂਟਿੰਗ ਅਬ਼ਜ਼ਰਵਰਾਂ ਦੀ ਮੌਜੂਦਗੀ ਵਿਖੇ ਐਨ.ਆਈ.ਸੀ ਦਫ਼ਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਾਊਂਟਿੰਗ ਸਟਾਫ਼ ਦੀ ਰੈਂਡੇਮਾਈਜੇਸ਼ਨ ਹੋਈ। ਰੈਂਡੇਮਾਈਜੇਸ਼ਨ ਦੌਰਾਨ ਚੋਣ ਕਮਿਸ਼ਨ ਵਲੋਂ ਨਿਯੁਕਤ ਕਾਊਂਟਿੰਗ ਅਬਜ਼ਰਵਰ 43 -ਹੁਸ਼ਿਆਰਪੁਰ ਡਾ. ਆਰ.ਆਨੰਦਕੁਮਾਰ, 42-ਸ਼ਾਮਚੁਰਾਸੀ ਅਤੇ 08-ਸ੍ਰੀ ਹਰਗੋਬਿੰਦਪੁਰ ਦੀ ਅਬਜ਼ਰਵਰ ਡਾ. ਅਦਿਤਿ ਮਜੂਮਦਾਰ, 26-ਭੁਲੱਥ ਅਤੇ 27-ਫਗਵਾੜਾ ਦੇ ਅਬਜ਼ਰਵਰ ਰਾਜੇਸ਼ ਟੀ.ਆਰ, 39- ਮੁਕੇਰੀਆਂ ਦੀ ਅਬਜ਼ਰਵਰ ਅਨੀਥਾਲਕਸ਼ਮੀ, 40-ਦਸੂਹਾ ਦੇ ਅਬਜ਼ਰਵਰ ਮੁਹੱਮਦ ਨਾਸਿਰ, 41-ਉੜਮੁੜ ਦੇ ਅਬਜ਼ਰਵਰ ਕੇ.ਸੀ ਸੁਰੇਂਦਰ, 44-ਚੱਬੇਵਾਲ ਦੇ ਅਬਜ਼ਰਵਰ ਵਿਨੇ ਕੁਮਾਰ ਸੋਨੀ ਤੋਂ ਇਲਾਵਾ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਅਤੇ ਡੀ.ਆਈ.ਓ ਪ੍ਰਦੀਪ ਸਿੰਘ ਵੀ ਮੌਜੂਦ ਸਨ।
ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਕਾਊਂਟਿੰਗ ਸਟਾਫ ਲਈ ਲੋਕ ਸਭਾ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਲਈ 572 ਕਰਮਚਾਰੀਆਂ ਨੂੰ ਲਗਾਇਆ ਗਿਆ ਹੈ, ਇਸ ਤੋਂ ਇਲਾਵਾ ਰਿਜ਼ਰਵ ਸਟਾਫ਼ ਵੱਖਰਾ ਹੈ। ਕਾਊਂਟਿਗ ਸਟਾਫ਼ ਨੂੰ ਉਨ੍ਹਾਂ ਦੇ ਵਿਧਾਨ ਸਭਾ ਹਲਕਿਆਂ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਾਊਂਟਿਗ ਸਟਾਫ਼ ਵਿਚ ਕਾਊਂਟਿੰਗ ਸੁਪਰਵਾਈਜ਼ਰ, ਕਾਊਂਟਿਗ ਮਾਈਕਰੋ ਅਬਜ਼ਰਵਰ ਅਤੇ ਕਾਊਂਟਿੰਗ ਐਸਿਸਟੈਂਟ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹੁਸ਼ਿਆਰਪੁਰ ਲਈ ਕਾਊਂਟਿੰਗ 4 ਜੂਨ ਨੂੰ ਸਵੇਰੇ 8 ਵਜੇ ਰਿਆਤ-ਬਾਹਰਾ ਇੰਸਟੀਚਿਊਟ ਅਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਹੋਵੇਗੀ। ਇਸ ਮੌਕੇ ਚੋਣ ਤਹਿਸੀਲਦਾਰ ਸਰਬਜੀਤ ਸਿੰਘ, ਚੋਣ ਕਾਨੂੰਗੋ ਦੀਪਕ ਕੁਮਾਰ ਅਤੇ ਲਖਵੀਰ ਸਿੰਘ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly