ਕਰੋਨਾ: ਦੇਸ਼ ਿਵੱਚ 60,753 ਨਵੇਂ ਮਰੀਜ਼ ਸਾਹਮਣੇ ਆਏ

ਨਵੀਂ ਦਿੱਲੀ (ਸਮਾਜ ਵੀਕਲੀ): ਦੇਸ਼ ’ਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 60,753 ਨਵੇਂ ਕੇਸ ਸਾਹਮਣੇ ਆਉਣ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 2,98,23,546 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ ’ਚ ਹੁਣ ਸਰਗਰਮ ਕੇਸਾਂ ਦੀ ਗਿਣਤੀ 7,60,019 ਰਹਿ ਗਈ ਹੈ ਜੋ 74 ਦਿਨਾਂ ’ਚ ਸਭ ਤੋਂ ਘੱਟ ਹੈ। ਇਸ ਦੌਰਾਨ 1,647 ਹੋਰ ਵਿਅਕਤੀਆਂ ਦੀ ਮੌਤ ਹੋਈ ਹੈ ਜਿਸ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 3,85,137 ਹੋ ਗਿਆ ਹੈ। ਸ਼ੁੱਕਰਵਾਰ ਨੂੰ ਕਰੋਨਾ ਦੇ 19,02,009 ਟੈਸਟ  ਕੀਤੇ ਗਏ ਜਿਸ ਨਾਲ ਦੇਸ਼ ’ਚ ਹੁਣ ਤੱਕ 38,92,07,627 ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ। ਲਗਾਤਾਰ 12ਵੇਂ ਦਿਨ ਪਾਜ਼ੇਟੀਵਿਟੀ ਦਰ ਪੰਜ ਫ਼ੀਸਦ ਤੋਂ ਘੱਟ 2.98 ਫ਼ੀਸਦ ਰਹੀ।

ਤੰਦਰੁਸਤ ਹੋਣ ਵਾਲਿਆਂ ਦੀ ਗਿਣਤੀ ਵੀ ਲਗਾਤਾਰ 37ਵੇਂ ਦਿਨ ਬਿਮਾਰ ਹੋਣ ਵਾਲਿਆਂ ਨਾਲੋਂ ਜ਼ਿਆਦਾ ਰਹੀ। ਹੁਣ ਤੱਕ 2,86,78,390 ਲੋਕ ਲਾਗ ਤੋਂ ਠੀਕ ਹੋ ਚੁੱਕੇ ਹਨ। ਕੌਮੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕਰੋਨਾ ਤੋਂ ਬਚਾਅ ਦੀਆਂ 27,23,88,783 ਖੁਰਾਕਾਂ ਲੱਗ ਚੁੱਕੀਆਂ ਹਨ।

Previous articleਸੂਬੇ ਪੂਰੀ ਇਹਤਿਆਤ ਨਾਲ ਲੌਕਡਾਊਨ ਖੋਲ੍ਹਣ: ਕੇਂਦਰ
Next articleਪਰਿਵਾਰਾਂ ਦੀ ਕੁਰਬਾਨੀ ਦਾ ਮੁੱਲ ਪਾਇਆ: ਕੈਪਟਨ