(ਸਮਾਜ ਵੀਕਲੀ)
ਜਿਊਣ ਦਾ ਢੰਗ ਹੀ
ਬਦਲ ਕੇ ਰੱਖ ਗਿਆ
ਬੰਦਾ ਬੰਦੇ ਤੋਂ ਡਰਨ ਪਿਆ
ਦਿਲਾਂ ਵਿੱਚ ਦੂਰੀਆਂ ਤਾਂ ਪਹਿਲਾਂ ਵੀ ਸੀ
ਸਰੀਰਾਂ ਵਿਚ ਵੀ ਵਿੱਥ ਪਾ ਗਿਆ
ਛੇ ਫੁੱਟ ਦਾ ਫਾਸਲਾ
ਮਨਾਂ ਦੀ ਦੂਰੀ ਨੂੰ
ਛੱਤੀ ਫੁੱਟ ਵਧਾ ਗਿਆ
ਨਾ ਕੋਈ ਕਿਸੇ ਤੇ ਆਉਂਦਾ
ਨਾ ਕਿਸੇ ਦੇ ਘਰ ਜਾਂਦਾ
ਹੱਥ ਮਿਲਾਉਣਾ
ਦਿਲਾਂ ਦੇ ਮਿਲਣ ਦੀ
ਪਹਿਲੀ ਕੜੀ
ਦਿਲਾਂ ਦੇ ਮਿਲਣ ਦੀ
ਆਸ ਹੀ ਮਿਟਾ ਗਿਆ
ਕਦੀ ਨਹੀਂ ਸੀ ਸੋਚਿਆ
ਫਾਸਲੇ ਇੰਨੇ ਹੋ ਜਾਣਗੇ
ਇਕੱਲ ਤੋਂ ਡਰਦੇ ਮਨੁੱਖ ਨੂੰ
ਇਕੱਲੇ ਰਹਿਣ ਦੀ
ਆਦਤ ਪਾ ਗਿਆ
ਕੋਰੋਨਾ
ਆਪਣਿਆਂ ਨੇ ਮੂੰਹ ਵੀ ਨਾ ਦੇਖਿਆ
ਆਖ਼ਰੀ ਵਾਰ
ਜ਼ਿੰਦਗੀ ਦੇ ਅਖੀਰਲੇ ਪੰਧ ਵਿੱਚ
ਇਕੱਲੇ ਰਹਿ ਜਾਣ ਦਾ
ਡਰ ਮੁਕਾ ਗਿਆ
ਲੋਕਾਂ ਨੇ ਕੀਤੇ
ਲੋਕਾਂ ਦੇ ਸਸਕਾਰ ਅੰਤਿਮ
ਕਿਸੇ ਮੂੰਹ ਵੀ ਨਾ ਦੇਖਿਆ
ਜਾਂਦੀ ਵਾਰ
ਸਾਰੇ ਭਰਮ ਭੁਲੇਖੇ
ਮੁਕਾ ਗਿਆ
ਕੋਰੋਨਾ
ਹਰਪ੍ਰੀਤ ਕੌਰ ਸੰਧੂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly