ਕੋਰਨੀਆ ਬਲਾਇੰਡਨੈਸ ਪੀੜ੍ਹਿਤਾਂ ਦੇ ਲਈ ਜਲਦੀ ਫੰਡ ਰਿਲੀਜ਼ ਕਰਵਾਉਣਗੇ:ਅਵੀਨਾਸ਼ ਰਾਏ ਖੰਨਾ

ਹੁਸ਼ਿਆਰਪੁਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ)
ਰੋਟਰੀ ਆਈ ਬੈਂਕ ਅਤੇ ਕੋਰਨੀਆ ਟ੍ਰਾਂਸਪਲਾਂਟ ਸੁਸਾਇਟੀ ਵਲੋਂ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਵਿੱਚ ਸਾਬਕਾ ਰਾਜ ਸਭਾ ਮੈਂਬਰ ਅਵੀਨਾਸ਼ ਰਾਏ ਖੰਨਾ ਨਾਲ ਭੇਂਟ ਕੀਤੀ। ਇਸ ਮੌਕੇ ਤੇ ਚੇਅਰਮੈਨ ਜੇ.ਬੀ.ਬਹਿਲ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਬੈਠਕ ਦੇ ਦੌਰਾਨ ਪ੍ਰਧਾਨ ਸੰਜੀਵ ਅਰੋੜਾ ਨੇ ਸ਼੍ਰੀ ਖੰਨਾ ਨੂੰ ਨੇਤਰਦਾਨ ਸੰਬਧੀ ਵਿਸਥਾਰ ਨਾਲ ਜਾਦਕਾਰੀ ਦਿੰਦੇ ਹੋਏ ਦੱਸਿਆ ਕਿ ਸੁਸਾਇਟੀ ਵਲੋਂ ਹੁਣ ਤੱਕ 4090 ਤੋਂ ਵੱਧ ਕੋਰਨੀਆ ਬਲਾਇੰਡਨੈਸ (ਅੰਨ੍ਹੇ) ਲੋਕਾਂ ਨੂੰ ਨਵੀਆਂ ਅੱਖਾਂ ਲਗਵਾ ਕੇ ਰੋਸ਼ਨੀ ਪ੍ਰਦਾਨ ਕੀਤਾ ਜਾ ਚੁੱਕੀ ਹੈ।
ਇਸ ਮੌਕੇ ਤੇ ਚੇਅਰਮੈਨ ਜੇ.ਬੀ.ਬਹਿਲ ਨੇ ਸ਼੍ਰੀ ਖੰਨਾ ਨੂੰ ਦੱਸਿਆ ਕਿ ਜਿਹੜੇ ਲੋਕ ਕੋਰਨੀਆ ਬਲਾਇੰਡਨੈਸ ਤੋਂ ਪੀੜ੍ਹਿਤ ਹਨ। ਉਨ੍ਹਾਂ ਦੇ ਆਪ੍ਰੇਸ਼ਨ ਕਰਨ ਦੇ ਲਈ ਜਿਹੜੀ ਰਕਮ ਡਾਕਟਰਾਂ ਨੂੰ ਕੇਂਦਰ ਸਰਕਾਰ ਵਲੋਂ ਹਰ ਕੋਰਨੀਆ ਟ੍ਰਾਂਸਪਲਾਂਟ ਦੇ ਲਈ 7500/- ਰੁਪਏ ਦਿੱਤੀ ਜਾਂਦੀ ਸੀ, ਉਹ ਹੁਣ ਸਰਕਾਰ ਵਲੋਂ ਬੰਦ ਕਰ ਦਿੱਤੀ ਗਈ ਹੈ। ਜਿਸ ਵਿੱਚ ਅੰਨ੍ਹੇਪਨ ਤੋਂ ਪੀੜ੍ਹਿਤ ਵਿਅਕਤੀਆਂ ਦੇ ਆਪ੍ਰੇਸ਼ਨ ਦੇ ਲਈ ਬਹੁਤ ਮਸ਼ਕਿਲ ਪੇਸ਼ ਆ ਰਹੀ ਹੈ। ਸ਼੍ਰੀ ਬਹਿਲ ਨੇ ਦੱਸਿਆ ਕਿ ਵੈਸੇ ਤਾਂ ਰੋਟਰੀ ਆਈ ਬੈਂਕ ਦਾਨੀ ਸੱਜਨਾਂ ਦੇ ਸਹਿਯੋਗ ਨਾਲ ਇਸ ਨੇਕ ਕਾਰਜ ਨੂੰ ਪੂਰਾ ਕਰ ਰਹੀ ਹੈ, ਪਰ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਨੇਕ ਕਾਰਜ ਦੇ ਲਈ ਜਿਹੜਾ ਫੰਡ ਰਿਲੀਜ਼ ਕੀਤਾ ਜਾਂਦਾ ਸੀ, ਉਸ ਨੂੰ ਤੁਰੰਤ ਰਿਲੀਜ਼ ਕੀਤਾ ਜਾਵੇ। ਵੈਸੇ ਤਾਂ ਜਿਹੜਾ ਫੰਡ ਸਰਕਾਰ ਵਲੋਂ ਦਿੱਤਾ ਜਾਂਦਾ ਸੀ, ਉਹ ਬਹੁਤ ਘੱਟ ਸੀ। ਇਸ ਲਈ ਸਰਕਾਰ ਨੂੰ ਬੇਨਤੀ ਹੈ, ਕਿ ਬੰਦ ਪਏ ਫੰਡ ਨੂੰ ਜਲਦੀ ਰਿਲੀਜ਼ ਕੀਤਾ ਜਾਵੇ ਅਤੇ ਉਸ ਦੀ ਰਕਮ ਵਿੱਚ ਵਾਧਾ ਕੀਤਾ ਜਾਵੇ। ਜੋ ਕਿ ਬਹੁਤ ਘੱਟ ਪੈਂਦੀ ਸੀ ਅਤੇ ਸ਼੍ਰੀ ਬਹਿਲ ਨੇ ਖੰਨਾ ਜੀ ਨੂੰ ਬੇਨਤੀ ਕੀਤੀ ਕਿ ਜਲਦੀ ਤੋਂ ਜਲਦੀ ਕੇਂਦਰ ਸਰਕਾਰ ਤੋਂ ਫੰਡ ਰਿਲੀਜ਼ ਕਰਵਾਉਣ ਤਾਂ ਕਿ ਇਸ ਪੁੰਨ ਦੇ ਕਾਰਜ ਨੂੰ ਬਿਨ੍ਹਾਂ ਰੁਕਾਵਟ ਅੱਗੇ ਚਲਾਇਆ ਜਾ ਸਕੇ।
ਇਸ ਮੌਕੇ ਤੇ ਸ਼੍ਰੀ ਅਵੀਨਾਸ਼ ਰਾਏ ਖੰਨਾ ਨੇ ਸੁਸਾਇਟੀ ਨੂੰ ਵਿਸ਼ਵਾਸ਼ ਦਿਵਾਉਂਦੇ ਹੋਏ ਕਿਹਾ ਕਿ ਰੋਟਰੀ ਆਈ ਬੈਂਕ ਬਹੁਤ ਹੀ ਸ਼ਲਾਘਾਯੋਗ ਕਾਰਜ ਕਰ ਰਹੀ ਹੈ ਜਿਸ ਨੂੰ ਉਹ ਅਖਬਾਰਾਂ ਰਾਹੀਂ ਪੜ੍ਹਦੇ ਰਹਿੰਦੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਜਲਦੀ ਹੀ ਕੇਂਦਰ ਸਰਕਾਰ ਦੇ ਮੰਤਰੀ ਨਾਲ ਗੱਲ ਕਰਕੇ ਇਸ ਨੇਕ ਕਾਰਜ ਦੇ ਲਈ ਫੰਡ ਰਿਲੀਜ਼ ਕਰਵਾਉਣ ਦੀ ਕੋਸ਼ਿਸ਼ ਕਰਨਗੇ ਤਾਂ ਕਿ ਕੋਰਨੀਆ ਬਲਾਇੰਡਨੈਸ ਤੋਂ ਪੀੜ੍ਹਿਤ ਮਰੀਜ਼ਾਂ ਦੇ ਆਪ੍ਰੇਸ਼ਨ ਕਰਵਾਉਣ ਵਿੱਚ ਕੋਈ ਅੜਚਨ ਪੇਸ਼ ਨਾ ਆਏ। ਇਸ ਮੌਕੇ ਤੇ ਪ੍ਰਿੰਸੀਪਲ ਡੀ.ਕੇ.ਸ਼ਰਮਾ, ਮਦਨ ਲਾਲ ਮਹਾਜਨ, ਜਸਵੀਰ ਕੰਵਰ, ਵੀਨਾ ਚੋਪੜਾ, ਪ੍ਰੋ.ਦਲਜੀਤ ਸਿੰਘ, ਸੁਰਿੰਦਰ ਦੀਵਾਨ, ਅਨੁਰਾਗ ਸੂਦ, ਰਾਜੇਸ਼ ਨਕੜਾ, ਰੇਨੂ ਕੰਵਰ, ਉਮੇਸ਼ ਜੈਨ ਆਦਿ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਲਜਿੰਦਰ ਮਾਨ ਦੀ ਬਾਲ ਪੁਸਤਕ ‘ਖੇਡਾਂ ਮਿੰਕੂ ਤੇ ਚਿੰਟੂ ਦੀਆਂ’ ਐੱਸ ਅਸ਼ੋਕ ਭੌਰਾ ਵੱਲੋਂ ਲੋਕ ਅਰਪਣ
Next articleਰੋਟਰੀ ਕਲੱਬ ਆਫ ਹੁਸ਼ਿਆਰਪੁਰ ਨੇ ਭਾਗਿਆਤਾਰਾ ਚੈਰੀਟੇਬਲ ਥੈਰੇਪੀ ਸੈਂਟਰ ਨੂੰ ਵਾਟਰ ਕੂਲਰ ਦਾਨ ਕੀਤਾ