ਕਾਪਰ ਚਿਮਨੀ ਰੈਸਟੋਰੈਂਟ ਸਾਨਫਰਾਂਸਿਸਕੋ ਵਿਖੇ ਮੰਗਲ ਹਠੂਰ ਦਾ ਸਨਮਾਨ

ਕਨੇਡਾ/ ਵੈਨਕੂਵਰ  (ਸਮਾਜ ਵੀਕਲੀ) (ਕੁਲਦੀਪ ਚੁੰਬਰ)- ਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਦਾ ਯੂਐਸਏ ਟੂਰ ਸਫਲਤਾ ਪੂਰਵਕ ਜਾ ਰਿਹਾ ਹੈ । ਜਿਸ ਦੇ ਚੱਲਦਿਆਂ ਉਹਨਾਂ ਦਾ ਵਿਸ਼ੇਸ਼ ਸਨਮਾਨ ਸਾਨਫਰਾਂਸਿਸਕੋ ਦੇ ਕੌਪਰ ਚਿਮਨੀ ਰੈਸਟੋਰੈਂਟ ਵਿੱਚ ਵਿਸ਼ੇਸ਼ ਸੱਦੇ ਉਪਰੰਤ ਕੀਤਾ ਗਿਆ । ਪ੍ਰਸਿੱਧ ਗੀਤਕਾਰ ਤੇ ਨਾਵਲਕਾਰ ਮੰਗਲ ਹਠੂਰ ਨੇ ਦੱਸਿਆ ਕਿ ਪੰਜਾਬੀ ਭਾਈਚਾਰੇ ਨੇ ਵਿਦੇਸ਼ਾਂ ਵਿੱਚ ਵੀ ਬੇਹੱਦ ਤਰੱਕੀ ਕੀਤੀ ਹੈ ਅਤੇ ਆਪਣੇ ਕਾਰੋਬਾਰ ਖੋਲ੍ਹਕੇ ਵੱਡੇ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਹਨ। ਜਿਸ ਨਾਲ ਪੰਜਾਬ ਅਤੇ ਪੰਜਾਬੀਅਤ ਦਾ ਝੰਡਾ ਵਿਦੇਸ਼ ਦੀ ਧਰਤੀ ਤੇ ਵੀ ਬੁਲੰਦ ਹੋਇਆ ਹੈ ਤੇ ਪੰਜਾਬੀਆਂ ਦੇ ਤੇ ਮਾਨ ਸਤਿਕਾਰ ਦਾ ਰੁਤਬਾ ਹੋਰ ਵੀ ਉੱਚਾ ਹੋਇਆ । ਉਹਨਾਂ ਦੱਸਿਆ ਕਿ ਉਹਨਾਂ ਦਾ ਵੱਖ ਵੱਖ ਸ਼ਹਿਰਾਂ ਵਿੱਚ ਬਹੁਤ ਹੀ ਮਾਣ ਸਨਮਾਨ ਹੋਇਆ ਜਿਸ ਲਈ ਉਹ ਸਮੁੱਚੇ ਪੰਜਾਬੀ ਭਾਈਚਾਰੇ ਦਾ ਧੰਨਵਾਦ ਕਰਦੇ ਹਨ। ਮੰਗਲ ਹਠੂਰ ਅਪਣੇ ਪਿਆਰੇ ਦੋਸਤ ਅਮਰਜੀਤ ਸਿੰਘ ਬੰਟੀ ਦੇ ਸੱਦੇ ਤੇ ਉਹਨਾਂ ਦੇ ਨਵੇਂ ਰੈਸਟੋਰੈਂਟ ਕਾਪਰ ਚਿਮਨੀ  ਤੇ ਪਹੁੰਚੇ ਜਿੱਥੇ ਮੰਗਲ ਹਠੂਰ ਦਾ ਵਿਸ਼ੇਸ਼ ਤੌਰ ਤੇ ਮਾਣ ਸਤਿਕਾਰ ਕੀਤਾ ਗਿਆ ਅਤੇ ਉਨਾਂ ਦੀ ਕਲਮ ਵਜੋਂ ਸੇਵਾ ਨੂੰ ਵੱਡਾ ਦੱਸਦਿਆਂ ਸਾਰੇ ਦੋਸਤਾਂ ਨੇ ਉਹਨਾਂ ਦੀ ਸ਼ਲਾਘਾ ਕੀਤੀ ਜੋ ਪੰਜਾਬੀ ਮਾਂ ਬੋਲੀ ਦੀ ਸੇਵਾ ਆਪਣੇ ਗੀਤਾਂ ਸ਼ੇਅਰਾਂ ਰਾਹੀਂ ਲਗਾਤਾਰ ਲੰਬੇ ਅਰਸੇ ਤੋਂ ਕਰਦੇ ਆ ਰਹੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬੁੱਧ ਬਾਣ
Next articleਵਿਨੇਸ਼ ਫੋਗਾਟ ਨੂੰ ਸਿੱਖ ਪੰਥ ਵੱਲੋਂ ਵੱਡਾ ਸਨਮਾਨ।