(ਸਮਾਜ ਵੀਕਲੀ)
ਕਿੰਨੇ ਲੋਕ ਹੜ੍ਹਾਂ ਵਿੱਚ ਹੜ੍ਹ ਗਏ
ਕਿੰਨੇ ਘਰ ਪਾਣੀ ਵਿੱਚ ਤਰ ਗਏ
ਬੂਬਣੇ ਕਹਿਣ ਕਰੋਪੀ ਰੱਬ ਦੀ
ਰੱਬ ਦੇ ਨਾਂ ਤੇ ਦਾਨ ਕਰੋ
ਆਪਣੀਆਂ ਜੇਬਾਂ ਕਰਕੇ ਖਾਲੀ
ਬੂਬਣਿਆ ਦਾ ਢਿੱਡ ਭਰੋ
ਮੂੰਹੋਂ ਆਪਣੇ ਕੂੱਝ ਨਹੀਂ ਬੋਲਦਾ
ਜੇਹੜਾ ਬਹਿਠਾ ਮਸਤੂ
ਐਧਰ ਆਕੇ ਬਹਿ ਮੇਰੇ ਕੋਲ
ਕੀ ਤਕਲੀਫ ਆ ਦੱਸ ਤੂੰ
ਚੇਲਾ ਫੜ ਮਸਤੁ ਕੋਲ ਲੈਗਿਆ
ਤੂੰ ਚਾੜ੍ਹ ਚੜਾਵਾਂ ,ਖੈਰ ਕਰੋ
ਆਪਣੀਆਂ ਜੇਬਾਂ ਕਰਕੇ ਖਾਲੀ
ਬੂਬਣਿਆ ਦਾ ਢਿੱਡ ਭਰੋ
ਮਸਤੂ ਮਸਤੀ ਵਿੱਚ ਬੁੱਲ ਟੇਰਦਾ
ਹੌਲੀ ਹੌਲੀ ਪਿੱਠ ਤੇ ਹੱਥ ਫੇਰਦਾ
ਗੁਰਮੀਤ ਡੁਮਾਣੇ ਵਾਲਾਂ ਆਖੇ
ਹੋ ਜਾਉ ਠੀਕ ਸੱਭ ਨਾਹੀਂ ਡਰੋ
ਆਪਣੀਆਂ ਜੇਬਾਂ ਕਰਕੇ ਖਾਲੀ
ਬੂਬਣਿਆ ਦਾ ਢਿੱਡ ਭਰੋ
ਗੁਰਮੀਤ ਡੁਮਾਣਾ
ਲੋਹੀਆਂ ਖਾਸ
ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly