ਕੂਕ

ਮੁਖਤਿਆਰ ਅਲੀ

(ਸਮਾਜ ਵੀਕਲੀ)

ਨੀ ਚਿੜੀਏ,ਚੱਲ ਉਡ ਚੱਲੀਏ,
ਜਿਥੇ ਸੁਣੇ ਨਾ ਕੋਈ ਬਾਤ
ਮੈਂ ਉਥੇ ਰਹਿਣਾ ਨਹੀਂ।
ਮੈਂ ਉਥੇ ਰਹਿਣਾ ਨਹੀਂ।
ਚਿੜੀਏ ਨੀ ਚਿੜੀਏ
ਮੈਂ ਬੜਾ ਕੁਰਲਾਈ।੨
ਹਾਲ ਪਾਰਿਆ ਮੈਂ ਬੜੀ
ਦਿੱਤੀ ਦੁਹਾਈ ੨
ਕਿਸੇ ਭੜੂਏ ਨਾ ਮੇਰੀ
ਪੀੜ ਵੰਡਾਈ।
ਮੈਂ ਇਥੇ ਰਹਿਣਾ ਨਹੀਂ
ਸਾਵਾ ਮੈਂ ਇਥੇ ਰਹਿਣਾ ਨਹੀਂ
ਕਾਵਾਂ ਨਾਲ ਰਲ ਜਾਵੇ
ਕਹਿੰਦੇ ਜਿਥੇ ਬਾਜ਼ ਨੀ
ਅੰਨ੍ਹੇ, ਬੋਲਿਆ ਦੇ ਹੱਥ
ਆਜੇ ਜਦੋਂ ਰਾਜ ਨੀ
ਆਪਣਿਆਂ ਦਾ ਜਿਥੇ
ਰਹਿਣ ਲੱਗਜੇ ਲਿਹਾਜ ਨੀ।
ਮੈਂ ਇਥੇ ਰਹਿਣਾ ਨਹੀਂ
ਸਾਵਾ ਮੈਂ ਇਥੇ ਰਹਿਣਾ ਨਹੀਂ।
ਜਿਥੇ ਗਿਰ ਜਾਣ ਇਖਲਾਕ
ਮੈਂ ਇਥੇ ਰਹਿਣਾ ਨਹੀਂ
ਜਿਥੇ ਮੁਕ ਜਾਏ ਨਿਆਂ ਦੀ ਝਾਕ
ਮੈਂ ਇਥੇ ਰਹਿਣਾ ਨਹੀਂ ੨
ਦਿਲ ਵਿੱਚੋਂ ਨਿਕਲੀ ਸੀ
ਉੱਚੀ ਉੱਚੀ ਕੂਕ ਨੀ
ਸਮਝ ਗਈ ਪੀੜਾ ਮੇਰੀ
ਪੂਰੀ ਮਖਲੂਕ ਨੀ।
ਅਲੀ ਦੁਨੀਆਂ ਚ ਗੂੰਜੇਗੀ ਆਵਾਜ਼।
ਮੈਂ ਇਥੇ ਰਹਿਣਾ ਨਹੀਂ
ਨੀ ਚਿੜੀਏ ਚੱਲ ਉੱਡ ਚੱਲੀਏ ।।।।।।।।।

ਮੁਖਤਿਆਰ ਅਲੀ
ਸ਼ਾਹਪੁਰ ਕਲਾਂ
98728 96450

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article**ਔਰਤ ਅਬਲਾ ਨਹੀਂ ਨਾਰੀ**
Next articleਘੁਰਕੀ, ਬੁਰਕੀ ਤੇ ਕੁਰਸੀ !