ਕੰਮਕਾਜੀ ਮਜਦੂਰ ਔਰਤਾਂ ਨੂੰ ਔਰਤ ਮੁਕਤੀ ਦੇ ਸੰਘਰਸ਼ ਦੀ ਅਗਵਾਈ ਕਰਨ ਦਾ ਸੱਦਾ
(ਸਮਾਜ ਵੀਕਲੀ)- ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜਿਲ੍ਹਾ ਇਕਾਈ ਦੇ ਸੱਦੇ ਤੇ ਅੱਜ ਇਥੇ ਸਥਾਨਕ ਪ੍ਰਜਾਪਤ ਧਰਮਸ਼ਾਲਾ ਵਿਚ ਕੌਮਾਂਤਰੀ ਔਰਤ ਦਿਵਸ ਦੇ ਮੌਕੇ ਤੇ ਕਨਵੈਨਸ਼ਨ ਕੀਤੀ ਗਈ। ਸਰਵ ਸ੍ਰੀ ਮਤੀ ਇਕਬਾਲ ਕੌਰ, ਸ਼ੁਸ਼ਮਾ ਅਰੋੜਾ, ਬਿਮਲ ਕੌਰ, ਯੋਗਤਾ ਅਤੇ ਰਾਜਵੀਰ ਕੌਰ ਦੀ ਪ੍ਰਧਾਨਗੀ ਹੇਠ ਹੋਈ ਇਸ ਕਨਵੈਨਸ਼ਨ ਵਿੱਚ ਵੱਡੀ ਗਿਣਤੀ ਵਿਚ ਔਰਤਾਂ ਅਤੇ ਵੱਖ ਵੱਖ ਜਥੇਬੰਦੀਆਂ ਦੇ ਮੈਂਬਰਾਂ ਨੇ ਭਾਗ ਲਿਆ। ਕਨਵੈਨਸ਼ਨ ਵਿੱਚ ਹਾਜਰੀਨ ਦਾ ਸਵਾਗਤ ਕਰਦਿਆਂ ਸਭਾ ਦੀ ਜਿਲ੍ਹਾ ਸੰਗਰੂਰ ਇਕਾਈ ਦੇ ਪ੍ਰਧਾਨ ਸਵਰਨਜੀਤ ਸਿੰਘ ਨੇ ਕਿਹਾ ਕਿ ਇਹ ਕਨਵੈਨਸ਼ਨ ਉਸ ਸਮੇਂ ਹੋ ਰਹੀ ਹੈ ਜਦੋਂ ਦੇਸ਼ ਦੀ ਕੇਂਦਰੀ ਸੱਤਾ ਤੇ ਕਾਬਜ ਹਾਕਮ ਦੇਸ਼ ਵਿਚ ਮਧਯੁਗੀ ਸਭਿਆਚਾਰ ਦੀ ਉਸਾਰੀ ਕਰ ਰਹੇ ਹਨ ਅਤੇ ਭਾਰਤੀ ਸੰਵਿਧਾਨ ਦੀ ਥਾਂ ਮੰਨੂਵਾਦ ਨੂੰ ਲਾਗੂ ਕਰਨ ਲਈ ਵਿਰੋਧੀ ਆਵਾਜ਼ਾਂ ਦੀ ਸੰਘੀ ਨੱਪ ਰਹੇ ਹਨ। ਹਾਸਰਸ ਬਲਾਤਕਾਰ ਅਤੇ ਕਤਲ ਕਾਂਡ ਦੇ ਦੋਸ਼ੀਆਂ ਨੂੰ ਚਾਰ ਵਿਚੋਂ ਤਿੰਨ ਦੋਸ਼ੀਆਂ ਨੂੰ ਬਰੀ ਕਰਕੇ ਅਤੇ ਇਕ ਦੋਸ਼ੀ ਨੂੰ ਮਾਮੂਲੀ ਸਜਾ ਦੇ ਕੇ ਅਤੇ ਬਿਲਕਸ ਬਾਨੋ ਸਮੂਹਿਕ ਬਲਾਤਕਾਰ ਅਤੇ ਕਤਲੇਆਮ ਦੇ ਗੁਨਾਹਗਾਰਾਂ ਨੂੰ ਸਮੇ ਤੋ ਪਹਿਲਾਂ ਰਿਹਾਅ ਕਰਕੇ ਉਨ੍ਹਾਂ ਦਾ ਹਾਰਾਂ ਨਾਲ ਸਵਾਗਤ ਕਰਕੇ ਆਪਣੇ ਇਰਾਦਿਆਂ ਨੂੰ ਸ਼ਪਸ਼ਟ ਕਰ ਚੁੱਕੇ ਹਨ। ਇਸ ਲਈ ਔਰਤਾਂ ਦੀ ਮੁਕਤੀ ਦੀ ਲੜਾਈ ਦੀ ਲੋੜ ਹੋ ਵੀ ਵਧ ਗਈ ਹੈ। ਮੁੱਖ ਬੁਲਾਰੇ ਦਿੱਲੀ ਯੂਨੀਵਰਸਿਟੀ ਦੀ ਰੀਸਰਚ ਸ਼ਕਾਲਰ ਰਾਜਵੀਰ ਕੌਰ ਨੇ ਕਿਹਾ ਕਿ ਔਰਤਾਂ ਦੀ ਮੁਕਤੀ ਦੀ ਲੜਾਈ ਦਾ ਇਤਹਾਸ ਸਦੀਆਂ ਪੁਰਾਣਾ ਹੈ। ਔਰਤਾਂ ਵਲੋਂ 24 ਘੰਟੇ ਘਰਾਂ ਵਿਚ ਰਸੋਈ, ਕਪੜਿਆਂ ਅਤੇ ਘਰ ਦੀ ਸਫਾਈ, ਬੱਚਿਆਂ ਦੇ ਪਾਲਣ ਪੋਸ਼ਣ ਕਰਨ ਸੰਬੰਧੀ ਕੀਤੇ ਕੰਮਾਂ ਨੂੰ ਅਜੇ ਤੱਕ ਵੀ ਕੰਮ ਨਹੀਂ ਸਮਝਿਆ ਜਾ ਰਿਹਾ ਹੈ ਸਗੋਂ ਇਹ ਕੰਮ ਕਰਨ ਵਾਲੀ ਔਰਤ ਨੂੰ ਘਰੇਲੂ ਅਤੇ ਵਿਹਲਾ ਕਹਿ ਉਸ ਦਾ ਨਿਰਾਦਰ ਕੀਤਾ ਜਾਂਦਾ ਹੈ। ਇਸ ਕੰਮ ਨੂੰ ਉਜਰਤੀ ਕੰਮਾਂ ਵਿਚ ਸ਼ਾਮਲ ਕਰਵਾਉਣ ਨਾਲ ਹੀ ਔਰਤ ਦੀ ਬੰਦ ਖਲਾਸੀ ਹੋ ਸਕਦੀ ਹੈ। ਸਰਕਾਰੀ ਅਤੇ ਸਮਾਜਿਕ ਕਾਨੂੰਨਾਂ ਅਤੇ ਪਿੱਤਰਸਤਾ ਨੇ ਔਰਤ ਨੂੰ ਹਰ ਤਰ੍ਹਾਂ ਦੀ ਜਾਇਦਾਦ ਨੂੰ ਵਿਰਵੇ ਰੱਖਿਆ ਹੋਇਆ ਹੈ ਅਤੇ ਔਰਤ ਨੂੰ ਉਸ ਦੇ ਵਜੂਦ ਦੀ ਥਾਂ ਕਿਸੇ ਮਰਦ ਦੀ ਧੀ ਪਤਨੀ ਮਾਂ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ। ਪੂੰਜੀਵਾਦੀ ਸਮਾਜ ਵਿਚ ਔਰਤ ਨੂੰ ਇਕ ਬਜਾਰੀ ਵਸਤੂ ਬਣਾ ਦਿੱਤਾ ਹੈ। ਵੱਖ ਵੱਖ ਤਰੀਕੇ ਨਾਲ ਔਰਤ ਦੇ ਸਰੀਰ ਨੂੰ ਪ੍ਰਦਸ਼ਿਤ ਕਰਕੇ ਮੰਡੀ ਆਰਥਿਕਤਾ ਲਈ ਵਰਤਿਆ ਜਾ ਰਿਹਾ ਹੈ। ਇਸ ਕਾਰਨ ਔਰਤਾਂ ਉਪਰ ਜੁਲਮ ਅਤੇ ਬਲਾਤਕਾਰਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਰਾਜ ਸਤਾ ਵਲੋ ਸੰਘਰਸ਼ ਕਰ ਰਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਫੌਜੀ ਅਤੇ ਨੀਮ ਫੌਜੀ ਬਲਾਂ ਵਲੋਂ ਬਲਾਤਕਾਰ ਕਰਨ ਦੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ।
ਉਹਨਾਂ ਕਿਹਾ ਕਿ ਸਭ ਤੋਂ ਪੀੜ੍ਹਤ ਸਮਾਜ ਦੇ ਹਾਸ਼ੀਏ ਤੇ ਧੱਕੀਆਂ ਮਜਦੂਰ ਔਰਤਾਂ ਹਨ। ਔਰਤਾਂ ਦੀ ਮੁਕਤੀ ਲਈ ਸਭ ਤੋਂ ਪਹਿਲਾਂ ਇਹਨਾਂ ਨੂੰ ਹੀ ਅਗਵਾਈ ਦੇਣੀ ਹੋਵੇਗੀ। ਕਨਵੈਨਸ਼ਨ ਨੂੰ ਨਰਸਿੰਗ ਐਸੋਸੀਏਸ਼ਨ ਦੀ ਆਗੂ ਯੋਗਤਾ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਆਗੂ ਬਿਮਲ ਕੌਰ ਨੇ ਵੀ ਸੰਬੋਧਨ ਕੀਤਾ। ਕੁਲਵਿੰਦਰ ਬੰਟੀ, ਕਰਿਤਿਕਾ, ਜਗਵਿੰਦਰ ਕੌਰ, ਕੁਲਵੰਤ ਸਿੰਘ, ਬਬਲੂ ਅਤੇ ਪਰਮਜੀਤ ਕੌਰ ਈਸੀ ਵਲੋ ਔਰਤਾਂ ਦੀ ਦਸ਼ਾ ਸਬੰਧੀ ਗੀਤ ਪੇਸ਼ ਕੀਤੇ ਗਏ। ਪਿੰਸੀਪਲ ਇਕਬਾਲ ਕੌਰ ਵਲੋਂ ਆਏ ਮੈਬਰਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਸਭਾ ਦੀ ਆਗੂ ਡਾ ਕਿਰਨਪਾਲ ਕੌਰ ਔਲਖ ਵਲੋਂ ਵਲੋਂ ਕੀਤਾ ਗਿਆ। ਕਨਵੈਨਸ਼ਨ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੰਜੀਵ ਮਿੰਟੂ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਕੁਨਰਾਂ, ਤਰਕਸ਼ੀਲ ਸੁਸਾਇਟੀ ਦੇ ਜੋਨ ਪ੍ਰਧਾਨ ਮਾਸਟਰ ਪਰਮਵੇਦ, ਡੀ ਟੀ ਐਫ ਦੇ ਜਨਰਲ ਸਕੱਤਰ ਬਲਵੀਰ ਚੰਦ ਲੌਂਗੋਵਾਲ,ਪੰਜਾਬ ਜਮਹੂਰੀ ਮੋਰਚਾ ਦੇ ਆਗੂ ਬਹਾਲ ਸਿੰਘ ਬੇਨੜਾ ਟੈਕਨੀਕਲ ਐਡ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਆਗੂ ਗੁਰਚਰਨ ਸਿੰਘ ਅਕੋਈ, ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਢਿਲਵਾਂ, ਪੀ ਐਸ ਯੂ ਦੀ ਆਗੂ ਕਮਲਦੀਪ ਕੌਰ,ਪੀ ਐਸ ਯੂ ਲਲਕਾਰ ਦੇ ਆਗੂ ਬਬਲੂ, ਪੀ ਆਰ ਐਸ ਯੂ ਦੇ ਆਗੂ ਗੁਰਵਿੰਦਰ ਸਿੰਘ, ਊਧਮ ਸਿੰਘ ਵਿਚਾਰ ਮੰਚ ਦੇ ਆਗੂ ਰਾਕੇਸ਼ ਕੁਮਾਰ ਸੁਨਾਮ ਅਤੇ ਸਭਾ ਦੇ ਸੂਬਾ ਆਗੂ ਨਾਮਦੇਵ ਸਿੰਘ ਭੁਟਾਲ ਅਤੇ ਵਿਸ਼ਵ ਕਾਂਤ ਵੀ ਸ਼ਾਮਲ ਸਨ।
ਜਾਰੀ ਕਰਦਾ :ਸਵਰਨਜੀਤ ਸਿੰਘ ਸੰਗਰੂਰ ਫੋਨ 94176 66166.
ਮਾਟਰ ਪਰਮਵੇਦ 9417422349