HOME ਵਿਵਾਦਤ ਬਣੀ ਹੌਦੀ ਕਾਰਣ ਫਿਰ ਫਿਰ ਹੋਇਆ ਕਾਰ ਹਾਦਸਾ ਨੌਜਵਾਨ ਜਾ...

ਵਿਵਾਦਤ ਬਣੀ ਹੌਦੀ ਕਾਰਣ ਫਿਰ ਫਿਰ ਹੋਇਆ ਕਾਰ ਹਾਦਸਾ ਨੌਜਵਾਨ ਜਾ ਰਿਹਾ ਸੀ ਹਰਿਮੰਦਰ ਸਾਹਿਬ ਮੱਥਾ ਟੇਕਣ

4
ਕਪੂਰਥਲਾ ,  (ਸਮਾਜ ਵੀਕਲੀ)  (ਕੌੜਾ)– ਸੁਲਤਾਨਪੁਰ ਲੋਧੀ ਤੋਂ ਮੁੰਡੀ ਮੋੜ ਨੂੰ ਜਾਂਦੀ ਚਾਰ ਮਾਰਗੀ ਸੜਕ ਤੇ ਡੋਲਾ ਟੀ ਪੁਆਇੰਟ ਤੇ ਹੌਦੀ ਦੇ ਬੰਦ ਹੋਣ ਕਾਰਨ ਗੰਦੇ ਪਾਣੀ ਅਤੇ ਚਿਕੜੀ ਕਾਰਨ ਸਵੇਰੇ 8 ਵਜੇ ਦੇ ਕਰੀਬ ਇੱਕ ਕਾਰ  ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ਸਵਾਰ ਨੌਜਵਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਅਸੀਂ ਪਿੰਡ ਗੱਲੀ ਸ਼ਾਹਕੋਟ( ਜਲੰਧਰ) ਤੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਲਈ ਜਾ ਰਹੇ ਸੀ।  ਜਦੋਂ ਅਸੀਂ ਪਿੰਡ ਤਲਵੰਡੀ ਚੌਧਰੀਆਂ ਪੁੱਜੇ ਤਾਂ ਅੱਗੇ ਹੀ ਸ਼ਾਇਦ ਕੋਈ ਟੋਇਆ ਸੀ । ਜਿੱਥੇ ਪੱਥਰ ਅਤੇ ਪੁਲਿਸ ਟਰੈਫਿਕ ਬੋਰਡ ਰੱਖਿਆ ਹੋਇਆ ਸੀ। ਚਿੱਕੜ  ਕਾਰਣ ਕਾਰ ਸਲਿਪ ਹੋ ਗਈ ਬੋਰਡ ਅਤੇ ਹੋਦੀ ਤੋਂ ਬਚਾਉਂਦੇ ਕਾਰ   ਡਿਵਾਈਡਰ ਵਿੱਚ ਵੱਜ ਗਈ।  ਸਾਡੀ ਜਾਨ ਤਾਂ ਬਚ ਗਈ , ਪਰ ਗੱਡੀ ਦਾ ਬਹੁਤ ਨੁਕਸਾਨ ਹੋਇਆ । ਸਰਬਜੀਤ ਨੇ ਦੱਸਿਆ ਕਿ ਮੇਰਾ 20 ਦਿਨ ਬਾਅਦ ਵਿਆਹ ਹੈ। ਉਸ ਤੋਂ ਬਾਅਦ ਉਹ ਗੱਡੀ ਕਿਰਾਏ ਤੇ ਲੈ ਕੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਗਏ। ਸਰਬਜੀਤ ਅਤੇ ਉਸ ਦੇ ਸਾਥੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ  ਮੰਗ ਕੀਤੀ ਹੈ ਕਿ ਨੀਵੀਂ ਸੜਕ ਉੱਚੀ ਕੀਤੀ ਜਾਵੇ ਅਤੇ ਹੌਦੀ ਨੂੰ ਸੜਕ ਚੋਂ ਬਾਹਰ ਕੱਢਿਆ ਜਾਵੇ ਤਾਂ ਜੋ ਗੰਦਾ ਪਾਣੀ ਸੜਕ ਤੇ ਨਾ ਖੜਾ ਹੋਵੇ।   ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਲੱਡੂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਪੰਚਾਇਤ ਨੇ ਹੌਦੀ ਤੇ ਕਈ ਵਾਰ ਸਲੈਬ ਪਾਈ ਹੈ ਪਰ ਭਾਰੇ ਵਹੀਕਲ ਲੰਘਣ ਕਾਰਨ ਸਲੈਬ ਟੁੱਟ ਕੇ ਹੌਦੀ ਵਿੱਚ ਡਿੱਗ ਪੈਂਦੀ ਹੈ ਤੇ ਹੌਦੀ  ਬੰਦ ਹੋ ਜਾਂਦੀ। ਸੜਕ ਨੀਵੀ ਹੋਣ ਕਾਰਣ ਪਾਣੀ ਖੜਾ ਹੋ ਜਾਂਦਾ। ਜੋ ਆਵਾਜਾਈ ਲਈ ਮੁਸੀਬਤ ਬਣਦਾ ਹੈ। ਅਸੀਂ ਪ੍ਰਸ਼ਾਸਨ, ਅਧਿਕਾਰੀਆਂ ਤੇ ਠੇਕੇਦਾਰ ਨੂੰ ਕਈ ਵਾਰੀ ਅਪੀਲ ਕਰ ਚੁੱਕੇ ਹਾਂ ਪਰ ਕੋਈ ਸੁਣਦਾ ਨਹੀਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੰਗਰੂਰ ਜ਼ਿਲੇ ਦੇ ਸਰਕਾਰੀ ਹਸਪਤਾਲਾਂ ਦੀ ਹਾਲਤ ਤਰਸਯੋਗ- ਸਤਿਨਾਮ ਸਿੰਘ ਰੱਤੋਕੇ
Next articleਆਦਿਵਾਸੀ ਇਲਾਕਿਆਂ ’ਚ ਹਕੂਮਤੀ ਜਬਰ ਵਿਰੁੱਧ ਸੂਬਾਈ ਕਨਵੈਨਸ਼ਨ 19 ਜਨਵਰੀ ਨੂੰ