HOME ਠੇਕੇਦਾਰਾਂ ਦੇ ਹੌਸਲੇ ਹੋ ਰਹੇ ਨੇ ਬੁਲੰਦ:- ਜਰਨਲ ਸਕੱਤਰ ਬਲਕਾਰ ਸਿੰਘ ਸਹੋਤਾ

ਠੇਕੇਦਾਰਾਂ ਦੇ ਹੌਸਲੇ ਹੋ ਰਹੇ ਨੇ ਬੁਲੰਦ:- ਜਰਨਲ ਸਕੱਤਰ ਬਲਕਾਰ ਸਿੰਘ ਸਹੋਤਾ

1
ਫ਼ਰੀਦਕੋਟ  (ਸਮਾਜ ਵੀਕਲੀ) ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਮੁੱਖ ਦਫਤਰ 1680 ਸੈਕਟਰ 22 ਬੀ ਚੰਡੀਗੜ੍ਹ (ਫਰੀਦਕੋਟ) ਦੀ ਮੀਟਿੰਗ ਜ਼ਿਲਾਂ ਪ੍ਰਧਾਨ  ਇਕਬਾਲ ਸਿੰਘ ਢੁੱਡੀ ਤੇ ਜ਼ਿਲਾਂ ਸਕੱਤਰ ਬਲਕਾਰ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਡੀ ਸੀ ਦਫਤਰ ਸਾਹਮਣੇ ਪਾਰਕ ਵਿੱਚ ਇਹ ਮੀਟਿੰਗ ਹੋਈ  ਇਹ ਮੀਟਿੰਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੇ ਸੰਬੰਧ ਵਿੱਚ ਰੱਖੀ ਗਈ ਸੀ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੈਨਸ਼ਨਰ ਆਗੂ ਅਸ਼ੋਕ ਕੌਸ਼ਲ ਜੀ ਅਤੇ ਨਰੇਗਾ ਯੂਨੀਅਨ ਦੇ ਪ੍ਰਧਾਨ ਕਾਮਰੇਡ ਵੀਰ ਸਿੰਘ ਜੀ ਹਾਜ਼ਰ ਹੋਏ ਵੱਖ ਵੱਖ ਬੁਲਾਰਿਆਂ ਨੇ ਮੀਟਿੰਗ ਵਿੱਚ ਬੋਲਦਿਆਂ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਇਹ ਕੱਚੇ ਕਾਮੇ ਪਿਛਲੇ 10 -15 ਸਾਲਾਂ ਤੋਂ ਵੱਖ-ਵੱਖ ਠੇਕੇਦਾਰਾਂ ਦੇ ਅਧੀਨ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਪ੍ਰੰਤੂ ਇਹਨਾਂ ਕੱਚੇ ਕਾਮਿਆਂ ਦਾ ਈ.ਪੀ.ਐਫ ਨਹੀਂ ਕੱਟਿਆ ਜਾਂਦਾ ਅਤੇ ਨਾ ਹੀ ਈ.ਐਸ.ਆਈ ਦੇ ਕਾਰਡ ਬਣਾ ਕੇ ਦਿੱਤੇ ਜਾਂਦੇ ਹਨ ਅਤੇ ਹੋਰ ਕਈ ਸਾਰੇ ਫੰਡ ਅਫਸਰਸ਼ਾਹੀ ਅਤੇ ਠੇਕੇਦਾਰਾਂ ਦੀ ਮਿਲੀ ਭੁਗਤ ਨਾਲ ਖੁਰਦ – ਬੁਰਦ ਕੀਤੇ ਜਾਂਦੇ ਹਨ , ਕਿਰਤ ਕਨੂੰਨਾਂ ਦੀਆਂ ਸ਼ਰੇਆਮ ਧੱੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਸੰਬੰਧ ਵਿੱਚ ਡੀ. ਸੀ. ਸਾਹਿਬ ਨੂੰ ਵੀ ਅਸੀਂ ਲੈਟਰ ਲਿਖ ਚੁੱਕੇ ਹਾਂ, ਪ੍ਰੰਤੂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਇੱਥੇ ਦੱਸਣ ਯੋਗ ਇਹ ਵੀ ਗੱਲ ਹੈ ਕਿ ਇਹਨਾਂ ਦੇ ਵਿਭਾਗ ਦੇ ਚਾਰ ਮੁਲਾਜ਼ਮ ਜਾਲੀ ਬਿੱਲ ਪਾਸ ਕਰਨ ਦੇ ਸੰਬੰਧ ਵਿੱਚ 15 ਜਨਵਰੀ 2025 ਨੂੰ ਸਸਪੈਂਡ ਕਰ ਦਿੱਤੇ ਗਏ, ਪਰ ਜਿਹੜੇ ਠੇਕੇਦਾਰਾਂ ਨੂੰ ਅਦਾਇਗੀਆਂ ਕੀਤੀਆਂ ਗਈਆਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ, ਵਿਭਾਗ ਅੰਦਰ ਠੇਕੇਦਾਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਅੱਜ ਵੀ ਸੰਬੰਧਿਤ ਅਧਿਕਾਰੀਆਂ ਤੇ ਆਪਣਾ ਦਬਦਬਾ ਬਣਾ ਕੇ ਜਾਲੀ ਬਿੱਲ ਪਾਸ ਕਰਵਾਉਣ ਦਾ ਦਬਾ ਬਣਾ ਰਹੇ ਹਨ ਅਸੀਂ ਆਪਣੀ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਕੋਲੋ ਮੰਗ ਕਰਦੇ ਹਾਂ ਕਿ ਇਹਨਾਂ ਠੇਕੇਦਾਰਾਂ ਦੇ ਲਾਇਸੰਸ ਵੀ ਜਰੂਰ ਚੈੱਕ ਕੀਤੇ ਜਾਣ ਤਾਂ ਕਿ ਸੱਚਾਈ ਦਾ ਪਤਾ ਲੱਗ ਸਕੇ । ਇਹ ਵੀ ਮੰਗ ਕਰਦੇ ਹਾਂ ਕਿ ਇਹਨਾਂ ਕੱਚੇ ਮੁਲਾਜ਼ਮਾਂ ਨੂੰ ਮਹਿਕਮੇ ਅਧੀਨ ਕਰਕੇ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਹੋਵੇਗਾ । ਹਾਜ਼ਰ ਸਾਥੀ/ ਸ਼ਿਵਨਾਥ ਦਰਦੀ, ਧਰਮਵੀਰ ਸਿੰਘ, ਜੋਤੀ ਪ੍ਰਕਾਸ਼ ,ਲਖਵਿੰਦਰ ਸਿੰਘ ਲੱਖਾ, ਮਨੀਸ਼ ਕੁਮਾਰ, ਰਾਮਵੀਰ ਸਿੰਘ ਆਦਿ|
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅੰਬੇਦਕਰੀ ਚੇਤਨਾ ਮਾਰਚ ਸਮਾਜ ਵਿਚ ਜਾਗ੍ਰਿਤੀ ਲਿਆਵੇਗਾ – ਸੀਨੀਅਰ ਮੈਨੇਜਰ ਜਗਦੇਵ ਸਿੰਘ
Next articleਰਿਕਾਰਡ ਉਤਪਾਦਨ ਕਰਨ ਵਾਲੀ ਕੋਚ ਫੈਕਟਰੀ ਵਿੱਚ ਇਪੋਕਸੀ ਪੇਂਟ ਨਾ ਹੋਣ ਕਾਰਨ ਉਤਪਾਦਨ ਰੁਕਿਆ