ਕੰਟਰੈਕਟ ਮਲਟੀਪਰਪਜ ਹੈਲਥ ਵਰਕਰਾਂ ਨੂੰ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੂੰ ਦਿੱਤਾ ਮੰਗ ਪੱਤਰ – ਸਰਬਜੀਤ ਕੌਰ

ਨਵਾਂਸ਼ਹਿਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ)
ਸਿਹਤ ਵਿਭਾਗ ਦੇ ਕੰਟਰੈਕਟ 2211/ਹੈਡ ਮਲਟੀਪਰਪਜ ਹੈਲਥ ਵਰਕਰ ਫੀਮੇਲ ਐਸੋਸੀਏਸ਼ਨ ਪੰਜਾਬ ਵਲੋਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੂੰ ਆਪਣੀਆਂ ਹੱਕੀ ਮੰਗਾਂ ਵਾਸਤੇ ਮਸ਼ਗ ਪੱਤਰ ਸੌਂਪਿਆ। ਕਾਰਜਕਾਰੀ ਸਟੇਟ ਪ੍ਰਧਾਨ ਸਰਬਜੀਤ ਕੌਰ ਨਵਾਂਸ਼ਹਿਰ ਵਲੋਂ ਮੰਤਰੀ ਅਨਮੋਲ ਗਗਨ ਮਾਨ ਨਾਲ 2211/ ਹੈਡ ਦੀਆਂ ਕਾਫੀ ਲੰਬੇ ਸਮੇਂ (ਪਿਛਲੇ 15 ਸਾਲ ਤੋਂ) ਲਟਕ ਰਹੀਆਂ ਮੰਗਾਂ ਅਤੇ ਮਸਲਿਆਂ ਨੂੰ ਹੱਲ ਕਰਨ ਲਈ ਅਪੀਲ ਕੀਤੀ ਗਈ। ਜਿਸ ਤਰ੍ਹਾਂ 2211/ਹੈਡ ਕੇਡਰ ਦੀ ਭਰਤੀ 2008 ਤੋਂ ਲੈ ਕੇ 2014 ਤੱਕ ਅਖਬਾਰੀ ਇਸ਼ਤਿਹਾਰਾਂ ਦੁਆਰਾ ਕੀਤੀ ਗਈ। ਇਹ ਭਰਤੀ ਮਨਜ਼ੂਰਸ਼ੁਦਾ ਪੋਸਟਾਂ ਤੇ ਕੀਤੀ ਗਈ ਸੀ। ਇਹ 2211 ਪਿਛਲੇ 15 ਸਾਲਾਂ ਤੋਂ ਲਗਾਤਾਰ ਸਰਵਿਸ ਵਿਚ ਹਨ ਤੇ ਕੋਵਿਡ-19 ਵਿੱਚ ਕੰਟਰੈਕਟ 2211/ਹੈਡ ਕੇਡਰ ਨੇ ਸਿਹਤ ਵਿਭਾਗ ਵਿੱਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾ ਤਨ-ਮਨ ਨਾਲ ਕੰਮ ਕੀਤਾ। ਇਹ ਕੰਟਰੈਕਟ 2211/ਹੈਡ ਹੈਲਥ ਵਰਕਰਾਂ ਦੀ ਭਰਤੀ ਯੋਖਤਾ+ਮੈਰਿਟ+ਇੰਟਰਵਿਊ ਤੇ ਕਾਫੀ ਕੇਡਰ ਟੈਸਟ ਦੇ ਅਧਾਰ ਤੇ ਭਰਤੀ ਕੀਤਾ ਗਿਆ। ਇਹ ਵਰਕਰ ਪਿਛਲੇ 15 ਸਾਲਾਂ ਤੋਂ ਮਨਜੂਰਸ਼ੁਦਾ ਪੋਸਟਾਂ ਤੇ ਹੋਣ ਕਰਕੇ ਪੰਜਾਬ ਸਰਕਾਰ ਦੇ ਖਜਾਨੇ ਵਿੱਚੋਂ ਤਨਖਾਹ ਲੈ ਰਹੇ ਹਨ।ਪੰਜਾਬ ਸਰਕਾਰ ਵਲੋਂ ਇਹ ਕੰਟਰੈਕਟ 2211/ਹੈਡ ਦੀਆਂ ਹੈਲਥ ਵਰਕਰਾਂ ਦਾ ਕੋਈ ਵੀ ਫੰਡ ਨਹੀਂ ਕੱਟਿਆ ਗਿਆ, ਨਾ ਹੀ ਕੋਈ ਮੈਡੀਕਲ ਭੱਤਾ ਦਿੱਤਾ ਜਾਂਦਾ ਹੈ। ਸਾਡੀ ਪੰਜਾਬ ਸਰਕਾਰ ਨੂੰ ਪੁਰਜੋਰ ਅਪੀਲ ਹੈ ਕਿ ਕੰਟਰੈਕਟ 2211/ਹੈਡ ਹੈਲਥ ਵਰਕਰਾਂ ਨੂੰ ਜਿੰਨਾ ਟਾਈਮ ਇਹਨਾਂ ਪ੍ਰਮਾਣਿਤ ਪੋਸਟਾਂ ਤੇ ਪੱਕਾ ਨਹੀਂ ਕੀਤਾ ਜਾਂਦਾ, ਬਰਾਬਰ ਕੰਮ ਬਰਾਬਰ ਤਨਖਾਹ ਨਹੀਂ ਮਿਲਦੀ, ਉਨਾ ਚਿਰ ਸਾਰੀਆਂ ਤਨਖਾਹਾਂ ਵਿੱਚ 50% ਫੀਸਦੀ ਵਾਧਾ ਕੀਤਾ ਜਾਵੇ। ਸਾਡੀ ਮੁੱਖ ਮੰਗ ਮੁੱਖ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਕਰਵਾਈ ਜਾਵੇ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਲੋਂ ਮੰਗ ਪੱਤਰ ਲੈਣ ਸਮੇਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਤੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਪੰਜਾਬ ਨਾਲ ਤੁਹਾਡੀਆਂ ਜਾਇਜ ਮੰਗਾਂ ਸੰਬੰਧੀ ਗੱਲਬਾਤ ਜਰੂਰ ਕੀਤੀ ਜਾਵੇਗੀ। ਮੰਗ ਪੱਤਰ ਦੇਣ ਸਮੇਂ ਸੁਮਨ ਸ਼ਰਮਾ, ਅਨੀਤਾ ਸੁਮਨ, ਗੁਰਦੀਪ ਕੌਰ, ਮਨਦੀਪ ਕੌਰ, ਆਸ਼ਾ ਰਾਣੀ, ਮਨਿੰਦਰ ਕੌਰ ਤੇ ਊਸ਼ਾ ਰਾਣੀ ਆਦਿ ਮੁਲਾਜ਼ਮ ਵੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਜਮਹੂਰੀ ਅਧਿਕਾਰ ਸਭਾ ਵਲੋਂ ਡਾਕਟਰਾਂ ਦੇ ਸੰਘਰਸ਼ ਦੀ ਹਮਾਇਤ
Next articleਜ਼ਿਲ੍ਹੇ ’ਚ 3 ਸਤੰਬਰ ਤੋਂ ਸ਼ੁਰੂ ਹੋਣਗੇ ‘ਖੇਡਾ ਵਤਨ ਪੰਜਾਬ ਦੀਆਂ-2024’ ਖੇਡ ਮੁਕਾਬਲੇ – ਕੋਮਲ ਮਿੱਤਲ