ਘੜਦਾ ਰਿਹਾ

ਮਲਕੀਤ ਮੀਤ

(ਸਮਾਜ ਵੀਕਲੀ)

ਗ਼ਜ਼ਲ/ਮਲਕੀਤ ਮੀਤ

ਪੱਥਰ ਵਿੱਚੋਂ ਬੁੱਤ ਤੇਰਾ ਘੜਦਾ ਰਿਹਾ !
ਪੜ੍ਹਦਾ ਰਿਹਾ ਮੁੱਖੜਾ ਤੇਰਾ ਪੜ੍ਹਦਾ ਰਿਹਾ !

ਮੈਂ ਸਾਂ ਡੂੰਘੇ ਨੈਣਾਂ ਵਿੱਚ ਡੁਬਿਆ ਹੋਇਆ !
ਹੜ੍ਹਦਾ ਰਿਹਾ, ਨਜ਼ਰਾਂ ਹੀ ਹੜ੍ਹਦਾ ਰਿਹਾ !

ਸੂਰਜਾਂ ਦੀ ਲਾਟ ਸੀ ਮਸਤਕ ‘ਚ ਪਰ,
ਟਿੰਮਟਿਮਾਉਂਦੇ ਜੁਗਨੂੰ ਹੀ ਫ਼ੜਦਾ ਰਿਹਾ !

ਪਰਵਾਨੇ ਤਾਂ ਅੱਗੇ ਪਿੱਛੇ ਘੁੰਮਦੇ ਨੇ,
ਵੇਖ ਲੈ ਹਰ ਥਾਂ ਹਾਂ ਮੈਂ ਖੜ੍ਹਦਾ ਰਿਹਾ !

ਤੇਰੀ ਅੱਖ ਚੋਂ ਮੋਤੀ ਕਿਰਨ ਨਾ ਦਿੱਤਾ ਮੈਂ,
ਮੇਰੇ ਨੈਣੋਂ ਬੱਦਲ ਬੇਸ਼ੱਕ ਵਰ੍ਹਦਾ ਰਿਹਾ !

ਏਨੀ ਪ੍ਰੀਤ ਨਾ “ਮੀਤ” ਸਿੰਹਾਂ ਚੰਗੀ ਹੁੰਦੀ,
ਫ਼ੇਰ ਨਾ ਆਖੀਂ ਜੱਗ ਭੈੜਾ ਕਿਉਂ ਸੜ੍ਹਦਾ ਰਿਹਾ

Previous article2 Pak soldiers killed in border firing from Afghan side
Next article“ਮੁਫ਼ਤਖੋਰੀ”