ਅੱਪਰਾ, ਸਮਾਜ ਵੀਕਲੀ- ਬੀਤੇ ਕਈ ਸਾਲਾਂ ਤੋਂ ਇਲਾਕਾ ਵਾਸੀਆਂ ਦੀ ਲਟਕਦੀ ਹੋਈ ਮੰਗ, ਜੋ ਕਿ ਨਗਰ ਅੱਪਰਾ ਚਾਹਲ ਮੁੱਖ ਮਾਰਗ ਦੇ ਨਿਰਮਾਣ ਕਾਰਜ ਦੇ ਸੰਬੰਧ ’ਚ ਸੀ, ਇਹ ਮੰਗ ਬਹੁਤ ਹੀ ਜਲਦ ਪੂਰੀ ਹੋਣ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੋਮ ਦੱਤ ਸੋਮੀ ਕੋਚ ਚੇਅਰਮੈਨ ਐਸ. ਸੀ. ਡਿਪਾਰਟਮੈਂਟ ਜਲੰਧਰ (ਦਿਹਾਤੀ) ਨੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਨੇ ਯਤਨਾਂ ਸਦਕਾ ਇਸ ਸੜਕ ਦਾ ਨਿਰਮਾਣ ਕਾਰਜ ਬਹੁਤ ਹੀ ਜਲਦ ਸ਼ੁਰੂ ਹੋ ਰਿਹਾ ਹੈ।
ਇਸ ਸੰਬੰਧ ’ਚ ਸਾਰੇ ਫੰਡ ਪਾਸ ਹੋ ਚੁੱਕੇ ਹਨ ਤੇ ਜਲਦ ਹੀ ਆਉਣ ਵਾਲੇ ਦਿਨਾਂ ’ਚ ਨਿਰਮਾਣ ਕਾਰਜ ਸ਼ੁਰੂ ਹੋ ਜਾਵੇਗਾ। ਸੋਮ ਦੱਤ ਸੋਮੀ ਨੇ ਅੱਗੇ ਕਿਹਾ ਕਿ ਇਲਾਕੇ ਦੀਆਂ ਬਾਕੀ ਸੜਕਾਂ ਦੇ ਨਿਰਮਾਣ ਕਾਰਜ ਵੀ ਜਲਦ ਹੀ ਸ਼ੁਰੂ ਹੋ ਜਾਣਗੇ। ਇਸ ਮੌਕੇ ਉਨਾਂ ਕਿਹਾ ਕਿ ਉਕਤ ਨਗਰ ਅੱਪਰਾ ਚਾਹਲ ਕਲਾਂ ਮੁੱਖ ਮਾਰਗ ਦੀ ਸਮੱਸਿਆ ਇਲਾਕਾ ਵਾਸੀਆਂ ਦੀ ਭਖਦੀ ਸਮੱਸਿਆ ਸੀ, ਤੇ ਲੋਕਾਂ ਨੇ ਬੜਾ ਸੰਤਾਪ ਹੰਢਾਇਆ ਸੀ, ਹੁਣ ਇਹ ਸਮੱਸਿਆ ਜਲਦ ਹੀ ਹਲ ਹੋ ਜਾਵੇਗੀ। ਇਸ ਮੌਕੇ ਸੋਮ ਦੱਤ ਸੋਮੀ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੇ ਚੌਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ ਦਾ ਵਿਸ਼ੇਸ਼ ਧੰਨਵਾਦ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly