ਪਿੰਡ ਡਡਵਿੰਡੀ ਵਿਖੇ 26 ਲੱਖ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਪੁਲ ਦਾ ਨਿਰਮਾਣ ਸ਼ੁਰੂ

ਕੈਪਸ਼ਨ-ਪਿੰਡ ਡਡਵਿੰਡੀ ਵਿਖੇ ਨਵੇਂ ਪੁਲ ਦੇ ਕੰਮ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਨਵਤੇਜ ਸਿੰਘ ਚੀਮਾ ਨਾਲ ਸਰਪੰਚ ਕੁਲਦੀਪ ਸਿੰਘ ਡਡਵਿੰਡੀ,ਐਸਡੀਓ ਨੀਰਜ ਗੁਪਤਾ ਤੇ ਹੋਰ ਨਗਰ ਨਿਵਾਸੀ

ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਵਿਕਾਸ ਕਾਰਜ ਕਰਵਾਏ-ਵਿਧਾਇਕ ਚੀਮਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਹਲਕਾ ਸੁਲਤਾਨਪੁਰ ਲੋਧੀ ਦਾ ਵਿਕਾਸ ਬਿਨਾ ਕਿਸੇ ਭੇਦ ਭਾਵ ਦੇ ਕਰਵਾ ਕੇ ਨੁਹਾਰ ਬਦਲੀ ਜਾ ਰਹੀ ਹੈ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮਹੱਈਆ ਕਰਵਾਉਂਣ ਲਈ ਨਿਰੰਤਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਵਲੋਂ ਪਿੰਡ ਡਡਵਿੰਡੀ ਵਿਖੇ 25.75 ਲੱਖ ਦੀ ਲਾਗਤ ਨਾਲ 26 ਫੁੱਟ ਚੌੜੇ ਅਤੇ 36 ਫੱਟ ਲੰਮੇ ਪੁਲ ਦੇ ਨਿਰਮਾਣ ਕਾਰਜਾਂ ਦੀ ਅਰੰਭਤਾ ਮੌਕੇ ਕਹੇ।ਉਹਨਾਂ ਕਿਹਾ ਕਿ ਪਿੰਡ ਵਾਸੀਆਂ ਦੀ ਬੜੇ ਲੰਮੇ ਸਮੇਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਇਸ ਪੁਲ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਤਾਂ ਕਿ ਇਲਾਕਾ ਨਿਵਾਸੀਆ ਨੂੰ ਆਉਂਣ ਜਾਣ ਵਿੱਚ ਕੋਈ ਸਮੱਸਿਆ ਨਾ ਆਵੇ।

ਉਹਨਾਂ ਦੱਸਿਆ ਕਿ ਸਮੁੱਚੇ ਹਲਕੇ ਅੰਦਰ 21 ਪੁੱਲਾਂ ਦਾ ਨਿਰਮਾਣ ਕਰਵਾਇਆ ਗਿਆ ਹੈ ਅਤੇ ਸਮੂਹ ਛੋਟੀਆਂ ਸੜਕਾਂ ਨੂੰ 18 ਫੁੱਟ ਕਰਵਾ ਕੇ ਆਵਾਜਾਈ ਨੂੰ ਸੌਖਾ ਬਣਾਇਆ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਲਕਾ ਸੁਲਤਾਨਪੁਰ ਲੋਧੀ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਸਮੁੱਚੇ ਹਲਕੇ ਦਾ ਸਰਵਪੱਖੀ ਵਿਕਾਸ ਕਰਵਾਇਆ ਗਿਆ ਜਿਸ ਨਾਲ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ।ਉਹਨਾਂ ਕਿਹਾ ਕਿ ਪਿੰਡ ਡਡਵਿੰਡੀ ਵਿਕਾਸ ਪੱਖੋਂ ਬਹੁਤ ਪਛੜਿਆ ਹੋਇਆ ਸੀ ਅਤੇ ਇਥੋਂ ਦੇ ਵਿਕਾਸ ਕਾਰਜ ਦੁਬਾਰਾ ਜੀਰੋ ਤੋਂ ਸ਼ੁਰੂ ਕੀਤੇ ਅਤੇ ਅੱਜ ਵਿਕਾਸ ਕਾਰਜਾਂ ਨਾਲ ਪਿੰਡ ਦੀ ਨੁਹਾਰ ਬਦਲੀ ਗਈ ਹੈ।

ਉਹਨਾਂ ਸਰਪੰਚ ਕੁਲਦੀਪ ਸਿੰਘ ਤੇ ਸਮੁੱਚੀ ਗ੍ਰਾਮ ਪੰਚਾਇਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹਨਾਂ ਵਲੋਂ ਬੜੇ ਹੀ ਪਾਰਦਰਸ਼ੀ ਤਰੀਕੇ ਨਾਲ ਵਿਕਾਸ ਕਾਰਜ ਕਰਵਾਏ ਗਏ ਹਨ ਜਿਸ ਨਾਲ ਅੱਜ ਸਮੁੱਚਾ ਨਗਰ ਪੰਜਾਬ ਸਰਕਾਰ ਦੀਆਂ ਸਿਫਤਾਂ ਕਰ ਰਿਹਾ ਹੈ।ਉਹਨਾਂ ਕਿਹਾ ਕਿ ਕੁਝ ਲੋਕ ਇਹਨਾਂ ਵਿਕਾਸ ਕਾਰਜਾਂ ਨੂੰ ਵੇਖ ਨਹੀਂ ਸਕਦੇ ਅਤੇ ਪਿੰਡ ਦੇ ਕੰਮਾਂ ਵਿੱਚ ਰੁਕਾਵਟਾਂ ਖੜੀਆਂ ਕਰ ਰਹੇ ਹਨ ਜਿਵੇਂ ਕਿ ਇੱਥੇ ਨਰੇਗਾ ਕਰਮਚਾਰੀਆਂ ਨੂੰ ਕੰਮ ਨਹੀਂ ਕਰਨ ਦਿੱਤਾ ਗਿਆ।ਉਹਨਾਂ ਕਿਹਾ ਕਿ ਬਾਕੀ ਰਹਿੰਦੇ ਕਾਰਜਾਂ ਨੂੰ ਵੀ ਜਲਦੀ ਮਕੰਮਲ ਕੀਤਾ ਜਾਵੇਗਾ।ਇਸ ਮੌਕੇ ਸਰਪੰਚ ਕੁਲਦੀਪ ਸਿੰਘ ਵਲੋਂ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸਮੁੱਚੇ ਪਿੰਡ ਨੂੰ ਵੱਡੀਆਂ ਗ੍ਰਾਂਟਾ ਦੇ ਕੇ ਵਿਕਾਸ ਦੀ ਗਤੀ ਨੂੰ ਜਾਰੀ ਰੱਖਿਆ ਜਿਸ ਨਾਲ ਸਮੁੱਚੇ ਨਗਰ ਦੀ ਨੁਹਾਰ ਬਦਲੀ ਗਈ ਹੈ। ਉਹਨਾਂ ਦੱਸਿਆ ਕਿ ਕਪੂਰਥਲਾ ਰੋਡ ਤੋਂ ਪਿੰਡ ਨੂੰ ਆਉਂਣ ਵਾਲੀ ਸੜਕ ਦੀ ਹਾਲਤ ਬਹੁਤ ਖਸਤਾ ਸੀ ਜਿਸ ਨੂੰ ਵਿਧਾਇਕ ਨਵਤੇਜ ਸਿੰਘ ਚੀਮਾ ਵਲੋਂ ਜਿੱਥੇ ਇਸ ਦਾ ਨਵੀਨੀਕਰਨ ਕਰਵਾਇਆ ਉੱਥੇ ਹੀ ਇਸ ਨੂੰ 18 ਫੁੱਟ ਚੌੜਾ ਵੀ ਕੀਤਾ।ਇਸ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਹੋਰ ਸ਼ਖਸ਼ੀਅਤਾਂ ਦਾ ਸਰਪੰਚ ਕੁਲਦੀਪ ਸਿੰਘ ਡਡਵਿੰਡੀ ਤੇ ਗ੍ਰਾਮ ਪੰਚਾਇਤ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਡੀਓ ਪੀ ਡਬਲਯੂ ਡੀ ਨੀਰਜ ਗੁਪਤਾ,ਜੇਈ ਸੰਤੋਖ ਸਿੰਘ ਸੰਮੀ,ਜਗਜੀਤ ਸਿੰਘ ਚੰਦੀ ਚੇਅਰਮੈਨ ਕਿਸਾਨ ਸੈਲ,ਯੂਥ ਆਗੂ ਜਸਕਰਨ ਸਿੰਘ ਚੀਮਾ,ਰਾਜਬਹਾਦਰ ਸਿੰਘ,ਸੁੱਚਾ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ,ਪੂਰਨ ਸਿੰਘ ਸਾਬਕਾ ਪ੍ਰਧਾਨ,ਹਰਜਿੰਦਰ ਸਿੰਘ ਮੈਕਸ ਗੈਸ,ਰਮੇਸ਼ ਡਡਵਿੰਡੀ ਚੇਅਰਮੈਨ ਐਸ ਸੀ ਸੈੱਲ, ਸੁਖਵਿੰਦਰ ਸਿੰਘ ਪੰਚ,ਭਜਨ ਸਿੰਘ,ਨਰਵਿੰਦਰ ਸਿੰਘ,ਰੌਸ਼ਨ ਲਾਲ,ਸੁਖਵਿੰਦਰ ਸਿੰਘ ਸ਼ਿੰਦਾ,ਜਸਪਾਲ ਸਿੰਘ ਪਾਲਾ,ਅਮਰਜੀਤ ਸਿੰਘ,ਊਧਮ ਸਿੰਘ,ਕੁਲਵੰਤ ਸਿੰਘ,ਮਹਿੰਦਰ ਸਿੰਘ,ਕੁਲਵੰਤ ਸਿੰਘ ਚੱਕ ਕੋਟਲਾ ਸਰਪੰਚ,ਉਜਾਗਰ ਸਿੰਘ ਭੌਰ ਸਰਪੰਚ,ਕੁਲਦੀਪ ਸਿੰਘ ਮੋਠਾਵਾਲ,ਸੁਰਿੰਦਰ ਸਿੰਘ,ਸੰਨੀ,ਯੂਵੀ ਗੁਪਤਾ,ਜੋਗਾ ਸਿੰਘ,ਬੱਗੀ,ਗ੍ਰੰਥੀ ਗੁਰਬਚਨ ਸਿੰਘ,ਰਾਮ ਗੋਪਾਲ,ਸਾਹਬ ਸਿੰਘ ਭੁਲਰ,ਹਰਦੀਪ ਸਿੰਘ,ਬਲਜਿੰਦਰ ਪੀਏ ਆਦਿ ਸਮੇਤ ਨਗਰ ਨਿਵਾਸੀ ਹਾਜਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਰਤ ਦੀ ਲੁੱਟ ?
Next articleਸੁਖਵਿੰਦਰ ਸਿੰਘ ਸੌਂਦ ਦੀ ਪ੍ਰੇਰਨਾ ਸਦਕਾ ਪਿੰਡ ਦਬੂਲੀਆਂ ਤੋਂ ਵੱਡੀ ਗਿਣਤੀ ਵਿੱਚ ਪਰਿਵਾਰ ਕਾਂਗਰਸ ਵਿੱਚ ਸ਼ਾਮਲ