ਪੱਤਰਕਾਰ ਹਰਜਿੰਦਰ ਸਿੰਘ ਚੰਦੀ
(ਸਮਾਜ ਵੀਕਲੀ) ਜਦੋਂ ਸੰਸਾਰ ਨੂੰ ਗਹਿਰੇ ਤਲ ਤੋਂ ਦੇਖਦੇ ਹਾਂ ਤਾਂ ਹੈਰਾਨੀ ਹੁੰਦੀ ਹੈ ਕਿ ਹਰ ਬੰਦਾ ਚੰਗਿਆਈ ਲਈ ਸੋਚ ਲਵੋ ਇਹ ਸੰਭਵ ਨਹੀਂ, ਜੇਕਰ ਇਹ ਸੰਭਵ ਹੁੰਦਾ ਤਾਂ ਹੁਣ ਤੱਕ ਮਨੁੱਖ ਦੀ ਗਲਤੀ ਨਾਲ ਜੋ ਵਿਨਾਸ਼ ਹੋਇਆ ਉਹ ਸ਼ਹਿਦ ਨਾ ਹੁੰਦਾ, ਇਕ ਮਨੁੱਖ ਦੀ ਸਮੇਂ ਦੀ ਵਿਚਾਰ ਨਾ ਕਰਨ ਦਾ ਖਮਿਆਜਾ ਹੀ ਤਾਂ ਹੈ ਜੋ ਉਸ ਦੀ ਪੂਰੀ ਕੁਲ ਜਾ ਦੇਸ਼ ਨੂੰ ਨਾ ਭੁਗਤਣਾ ਪਿਆ ਜਾ ਪੈਂਦਾ ਹੈ। ਬਹੁਤ ਵਾਰ ਇਕ ਮਨੁੱਖ ਵੱਲੋਂ ਸਮੇਂ ਦੀ ਵਿਚਾਰ ਨਾ ਕਰ ਸਕਣ ਦਾ ਖਮਿਆਜਾ ਉਸ ਦੇ ਪਰਿਵਾਰ ਨੂੰ ਵੀ ਭੁਗਤਣਾ ਪਿਆ। ਜੇਕਰ ਭਗਵਾਨ ਰਾਮ ਚੰਦਰ ਜੀ ਦੀ ਮਤ੍ਰੇਈ ਮਾਂ ਪੁੱਤਰ ਮੋਹ ਵਿਚ ਰਾਜਾ ਦਸ਼ਰਥ ਪਾਸੋਂ ਰਾਮ ਲਈ 14 ਵਰਸ਼ ਦਾ ਬਨਵਾਸ ਤੇ ਆਪਣੇ ਪੁੱਤਰ ਭਰਤ ਲਈ ਰਾਜ ਨਾ ਮੰਗਦੀ ਤਾਂ ਸ਼ਹਿਦ ਰਮਾਇਣ ਵਰਗਾ ਗ੍ਰੰਥ ਅੱਜ ਸਾਡੀ ਗਵਾਹੀ ਨਾ ਕਰ ਰਿਹਾ ਹੁੰਦਾ। ਜੇਕਰ ਦਰਜੋਦਨ ਭਗਵਾਨ ਕ੍ਰਿਸ਼ਨ ਦੇ ਕਹੇ ਤੇ ਸਮੇਂ ਦੀ ਨਿਜਾਕਤ ਨੂੰ ਸਮਝ ਪਾਉਂਦਾ ਜਾ ਦਰੋਪਤੀ ਬੋਲਣ ਤੋਂ ਪਹਿਲਾਂ ਆਪਣੇ ਮੂੰਹ ਵਿਚੋਂ ਨਿਕਲਣ ਵਾਲੇ ਬੋਲ ਬੋਲਣ ਤੋਂ ਪਹਿਲਾਂ ਉਨ੍ਹਾਂ ਤੇ ਰਤਾ ਜਿਨਾਂ ਵਿਚਾਰ ਕਰ ਲੈਦੀ ਜਾ ਕੁੰਤੀ ਪੁੱਤਰ ਧਰਮਰਾਜ ਦਰੋਪਤੀ ਨੂੰ ਦਾਅ ਤੇ ਲਗਾਉਣ ਤੋਂ ਪਹਿਲਾਂ ਇਸ ਤੋਂ ਬਾਅਦ ਦੇ ਨਤੀਜੇ ਬਾਰੇ ਵਿਚਾਰ ਕਰ ਲੈਂਦੇ ਜਾ ਰਾਜ ਸਭਾ ਵਿਚ ਬੈਠੇ ਕੋਰਵ ਤੇ ਪਾਂਡਵਾਂ ਸਮੇਤ ਉਚ ਬੁਧੀਜੀਵੀਆਂ ਵੱਲੋਂ ਕੁਝ ਬੁਧੀ ਦਾ ਉਪਯੋਗ ਕਰਕੇ ਸਮੇਂ ਦੇ ਹਲਾਤ ਬਾਰੇ ਸੋਚਿਆ ਹੁੰਦਾ ਤਾਂ ਭਗਵਾਨ ਕ੍ਰਿਸ਼ਨ ਦੀ ਜਗ੍ਹਾ ਸਭਾ ਵਿਚ ਚੀਰ ਹਰਨ ਦਾ ਸ਼ਿਕਾਰ ਹੋ ਰਹੀ ਭਾਰਤ ਦੀ ਬੇਟੀ ਨੂੰ ਬਚਾਉਣ ਲਈ ਪਹਿਲ ਕਦਮੀ ਕਰਦਿਆਂ ਵਿਚਾਰ ਕੀਤੀ ਹੁੰਦੀ ਤਾਂ ਦੋ ਘਰਾਂ ਵਿੱਚ ਹੋਈ ਮਹਾਂਭਾਰਤ ਦੇ ਜੋਂ ਨਤੀਜੇ ਜੋ ਵਿਨਾਸ਼ ਦੇ ਰੂਪ ਵਿਚ ਭੁਗਤਣੇ ਪਏ ਸ਼ਹਿਦ ਇਸ ਬਰਬਾਦੀ ਤੋਂ ਬਚਿਆ ਜਾ ਸਕਦਾ ਸੀ ਤੇ ਏਡੇ ਏਡੇ ਮਹਾਂਰਥੀ ਮਿੱਟੀ ਵਿੱਚ ਮਿੱਟੀ ਨਾ ਹੁੰਦੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਚ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਦਾ ਉਪਦੇਸ਼ ਕੀਤਾ ਗਿਆ ਹੈ। ਪਰ ਕੀ ਮਨੁੱਖਤਾ ਨੇ ਆਪਣੇ ਰਹਿਬਰਾਂ ਦੇ ਉਪਦੇਸ਼ ਨੂੰ ਸਹੀ ਸਮਾਂ ਰਹਿੰਦੇ ਸਮੇਂ ਦੀ ਵਿਚਾਰ ਕਰਦਿਆਂ ਧਰਤੀ, ਪਾਣੀ, ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਹੈ ਜੇਕਰ ਨਹੀਂ ਤਾਂ ਅੱਜ ਜੋਂ ਨਤੀਜੇ ਵਿਸ਼ਵ ਦਾ ਮਨੁੱਖ ਭੁਗਤ ਰਿਹਾ ਹੈ ਇਹ ਗਲਤੀ ਕਿਸ ਦੀ ਹੈ ਕੀ ਇਸ ਤੋਂ ਬਚਿਆ ਨਹੀਂ ਜਾ ਸਕਦਾ । ਅੱਜ ਮਨੁੱਖ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਅੱਜ ਸਾਨੂੰ ਪਾਣੀ ਦੀਆਂ ਬੰਦ ਬੋਤਲਾਂ ਤੇ ਨਿਰਭਰ ਹੋਣਾ ਪੈ ਰਿਹਾ ਹੈ। ਆਕਸੀਜਨ ਲਈ ਤਰਲੇ ਕਰਨੇ ਪੈ ਰਹੇ ਹਨ। ਪਰ ਕੀ ਇਹ ਸੰਭਵ ਨਹੀਂ ਕਿ ਹਰ ਮਨੁੱਖ ਸਮੇਂ ਦੀ ਵਿਚਾਰ ਕਰਦਿਆਂ ਉਸ ਦੇ ਨਤੀਜਿਆਂ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਸਕੇ। ਅਤੇ ਕੋਈ ਸਬਕ਼ ਲੈ ਸਕੇ ।ਜੇਕਰ ਅਜਿਹਾ ਸੰਭਵ ਹੋ ਜਾਵੇ ਤਾਂ ਮਨੁੱਖ ਨੂੰ ਕਿਸੇ ਦੂਜੇ ਸਵਰਗ ਦੀ ਤਲਾਸ਼ ਕਰਨ ਦੀ ਜਰੂਰਤ ਨਹੀਂ ਸਗੋਂ ਉਹ ਇਸ ਧਰਤੀ ਨੂੰ ਸਵਰਗ ਤੋਂ ਵੀ ਖੂਬਸੂਰਤ ਬਣਾ ਸਕਦਾ ਹੈ। ਮਨੁੱਖ ਪ੍ਰੇਮ ਪਿਆਰ ਭਾਈਚਾਰੇ ਦੀ ਸਾਂਝ ਪੀਡੀ ਕਰ ਸਕਦਾ ਹੈ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਕਾਬੂ ਕਰ ਲਵੇ। ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ਦੇ ਸਿਧਾਂਤ ਨੂੰ ਪੱਲੇ ਬੰਨ੍ਹ ਕੇ ਸਰਬੱਤ ਦੇ ਭਲੇ ਲਈ ਕੰਮ ਕਰਨ ਦੀ ਸੋਚ ਨੂੰ ਅਪਣਾਉਣ ਲਈ ਤਤਪਰ ਹੋਵੇ। ਆਪਣੇ ਅੰਦਰੋਂ ਬੁਰਾਈ ਖਤਮ ਕਰ ਲਵੇ ਸੰਸਾਰ ਦੀ ਬੁਰਾਈ ਆਪਣੇ ਆਪ ਖਤਮ ਹੋ ਜਾਵੇਗੀ। ਪਰ ਕੀ ਇਹ ਸੰਭਵ ਹੈ ਮਨੁੱਖ ਦੇ ਰਹਿਬਰਾਂ ਨੇ ਉਨ੍ਹਾਂ ਨੂੰ ਜੋਂ ਮਾਰਗ ਦੱਸਿਆ ਉਨ੍ਹਾਂ ਤੇ ਚਲਣਾ ਜਾ ਚਲਣ ਦੀ ਕਲਪਣਾ ਕਰਨਾ ਵੀ ਅੱਜ ਦੇ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਅੱਜ ਸੋਚਣ ਦੀ ਲੋੜ ਹੈ ਕਿ ਜਿਸ ਵਿਨਾਸ਼ ਲਈ ਅਸੀਂ ਦੂਜਿਆਂ ਨੂੰ ਦੋਸ਼ ਦੇ ਰਹੇ ਹਾਂ ਇਹ ਸਾਡੇ ਖੁਦ ਦੇ ਕਰਮਾਂ ਦਾ ਫਲ ਹੈ। ਫਲ ਕਿਸ ਤਰ੍ਹਾਂ ਦਾ ਭੋਗਣਾ ਹੈ ਇਹ ਕਰਮ ਤੇ ਨਿਰਭਰ ਕਰਦਾ ਹੈ ਤੇ ਕਰਮ ਕਿਸ ਤਰ੍ਹਾਂ ਦਾ ਕਰਨਾ ਹੈ ਇਹ ਮਨੁੱਖ ਤੇ ਨਿਰਭਰ ਕਰਦਾ ਹੈ। ਪਰ ਸਵਾਲ ਇਹ ਹੈ ਕਿ ਕੀ ਸਮੇਂ ਦੀ ਵਿਚਾਰ ਕਰ ਲੈਣਾ ਹਰ ਮਨੁੱਖ ਦੇ ਵੱਸ ਵਿੱਚ ਹੈ? ਜੇਕਰ ਇਸ ਨੂੰ ਅੱਜ ਤੋਂ ਹੀ ਵਸ ਵਿੱਚ ਕਰਨ ਬਾਰੇ ਵਿਚਾਰ ਸ਼ੁਰੂ ਕਰ ਦਈਏ ਤਾਂ ਕਬੀਰ ਜੀ ਦਾ ਜਨਮ ਦਿਹਾੜਾ ਮਨਾਇਆ ਸਫ਼ਲ ਹੋ ਜਾਵੇਗਾ।


