ਚੇਤਨਾ ਪਰਖ ਪ੍ਰੀਖਿਆ ਦਾ ਮੁੱਖ ਮੰਤਵ ਵਿਦ:ਦੀ ਸੋਚ ਨੂੰ ਵਿਗਿਆਨਕ ਬਣਾਉਣਾ- ਤਰਕਸ਼ੀਲ ਆਗੂ।

ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ )– ਸਰਕਾਰੀ ਸਮਾਰਟ ਮਿਡਲ ਸਕੂਲ ਭੰਗਲ ਖੁਰਦ ਵਿਖੇ ਤਰਕਸ਼ੀਲ ਂਸੁਸਾਇਟੀ ਪੰਜਾਬ ਰਜਿ: ਵਲੋਂ ਕਰਵਾਈ ਗਈ ਛੇਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਨਤੀਜੇ ਦੀ ਮੈਰਿਟ ਸੂਚੀ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਮਾ.ਜਗਦੀਸ਼ ਰਾਏ ਪੁਰ ਡੱਬਾ ਨੇ ਕਿਹਾ ਕਿ ਚੇਤਨਾ ਪਰਖ ਪ੍ਰੀਖਿਆ ਵਿੱਚ ਸੂਬਾ ਪੱਧਰੀ ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਬੁਲਾਕੇ ਇੱਕ ਵਿਸ਼ਾਲ ਸਮਾਗਮ ਵਿੱਚ ਨਕਦ ਇਨਾਮ ਅਤੇ ਸਨਮਾਨ ਪੱਤਰ ਦਿੱਤੇ ਗਏ। ਜੋਨ ਨਵਾਂਸ਼ਹਿਰ ਅਧੀਨ ਮਿਡਲ ਪੱਧਰ ਦੇ 700 ਵਿਦਿਆਰਥੀਆਂ ਨੇ ਇਸ ਪ੍ਰੀਖਿਆ ਵਿੱਚ ਭਾਗ ਲਿਆ ਸੀ। ਇਸ ਸਕੂਲ ਦੇ 50 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਸ ਵਿਚੋਂ 45 ਵਿਦਿਆਰਥੀ ਸਫਲ ਹੋਏ। 36 ਵਿਦਿਆਰਥੀਆਂ ਨੇ 50 ਤੋਂ ਵੱਧ ਅੰਕ ਹਾਸਲ ਕੀਤੇ ਅਤੇ 9 ਵਿਦਿਆਰਥੀਆਂ ਨੇ 35 ਤੋਂ 49 ਦੇ ਵਿਚਕਾਰ ਅੰਕ ਹਾਸਲ ਕੀਤੇ।ਜਮਾਤ ਅੱਠਵੀਂ ਵਿੱਚੋਂ ਲੜਕੀ ਲਵਪ੍ਰੀਤ ਕੌਰ ਪੁੱਤਰੀ ਪਵਨ ਕੁਮਾਰ ਨੇ 100 ਵਿੱਚੋਂ 95 ਅੰਕ ਲੈ ਕੇ ਜੋਨ ਨਵਾਂਸ਼ਹਿਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਛੇਵੀਂ ਵਿੱਚੋਂ ਧੀਰਜ ਕੁਮਾਰ ਪੁੱਤਰ ਸ਼੍ਰੀ ਗਣੇਸ਼ ਚੌਧਰੀ ਨੇ 72 ਅੰਕ ਲੈਕੇ ਜੋਨ ਪੱਧਰੀ ਸਥਾਨ ਪ੍ਰਾਪਤ ਕੀਤਾ। ਹਰਲੀਨ ਕੌਰ ਪੁੱਤਰੀ ਸ਼੍ਰੀ ਸੁਖਜੀਤ ਪਾਲ ਅਤੇ ਅਭਿਨਵ ਪੁੱਤਰ ਰੋਹਿਤ ਜੇਮਜ਼ ਕਲਾਸ ਅੱਠਵੀਂ ਨੇ 88-88 ਅੰਕ ਲੈਕੇ ਇਕਾਈ ਪੱਧਰ ਦੇ ਇਨਾਮ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਬਾਕੀ ਵਿਦਿਆਰਥੀਆਂ ਨੂੰ ਚੰਗੀ ਕਾਰਗੁਜ਼ਾਰੀ ਅਨੁਸਾਰ ਸਨਮਾਨ ਪੱਤਰ ਭੇਂਟ ਕੀਤੇ ਗਏ। ਇਸ ਪ੍ਰੀਖਿਆ ਨੂੰ ਸਫਲ ਬਣਾਉਣ ਵਾਲੇ ਸਕੂਲ ਮੁਖੀ ਪਰਵਿੰਦਰ ਸਿੰਘ ਸਟੇਟ ਅਵਾਰਡੀ, ਅਧਿਆਪਕਾ ਸ੍ਰੀਮਤੀ ਨੀਰਜ਼ ਕੁਮਾਰੀ ਅਤੇ ਮਨਜਿੰਦਰ ਕੌਰ ਨੂੰ ਵੀ ਵਿਸ਼ੇਸ਼ ਸਨਮਾਨ ਪੱਤਰ ਭੇਂਟ ਕੀਤੇ ਗਏ। ਅੱਗੇ ਜਾਣਕਾਰੀ ਦਿੰਦਿਆਂ ਸੁਖਵਿੰਦਰ ਲੰਗੇਰੀ ਨੇ ਕਿਹਾ ਕਿ ਇਸ ਪ੍ਰੀਖਿਆ ਦਾ ਮੁੱਖ ਮੰਤਵ ਵਿਦਿਆਰਥੀਆਂ ਦੀ ਸੋਚ ਨੂੰ ਵਿਗਿਆਨਕ ਬਣਾਉਣਾ ਹੈ ਅਤੇ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ,ਜਾਦੂ ਟੂਣਿਆਂ, ਭੂਤਾਂ ਪਰੇਤਾਂ,ਗੈਬੀ ਸ਼ਕਤੀਆਂ ਆਦਿ ਦੇ ਚੱਕਰਾਂ ਵਿੱਚੋਂ ਬਾਹਰ ਕੱਢਣਾ ਹੈ ਤਾਂ ਕਿ ਉਹ ਨਿਡਰ ਹੋ ਕੇ ਆਪਣੀ ਪੜ੍ਹਾਈ ਕਰਨ ਅਤੇ ਸਫ਼ਲ ਹੋ ਕੇ ਆਪਣੇ ਟੀਚਿਆਂ ਨੂੰ ਪੂਰਾ ਕਰਨ। ਮਾਸਟਰ ਪਰਵਿੰਦਰ ਸਿੰਘ ਸਟੇਟ ਅਵਾਰਡੀ ਨੇ ਬੱਚਿਆਂ ਨੂੰ ਕਿਹਾ ਕਿ ਅੱਗੇ ਤੋਂ ਹੋਰ ਤਿਆਰੀ ਕਰਕੇ ਚੰਗੇ ਅੰਕ ਹਾਸਲ ਕਰਕੇ ਸੂਬਾ ਪੱਧਰੀ ਮੈਰਿਟ ਸੂਚੀ ਵਿੱਚ ਆਉਣ ਦੀ ਕੋਸ਼ਿਸ਼ ਕੀਤੀ ਜਾਵੇ ਇਸ ਲਈ ਮੈਂ ਤੁਹਾਡੀ ਹਰ ਸੰਭਵ ਮੱਦਦ ਕਰਾਂਗਾ। ਇਸ ਮੌਕੇ ਸੁਪਿੰਦਰ ਕੌਰ, ਜੋਤੀ ਅਤੇ ਜਸਵਿੰਦਰ ਕੌਰ ਆਦਿ ਹਾਜ਼ਰ ਸਨ।

ਮਾਸਟਰ ਜਗਦੀਸ਼
ਵਿੱਤ ਸਕੱਤਰ ਇਕਾਈ ਬੰਗਾ।
ਫੋਨ 9417434038

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਿਸ਼ਨਰੀ ਗੀਤਕਾਰ ਜੈਲੀ ਠੱਕਰਵਾਲ ਦੀ ਬੇਟੀ ਦੇ ਵਿਆਹ ਵਿੱਚ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਤੇ ਪਾਰਟੀ ਦੀ ਸਾਰੀ ਕਰੀਮ ਪਹੁੰਚੀ ਹੋਈ ਸੀ
Next articleਆਲ ਇੰਡੀਆ ਇੰਟਰ ਯੂਨੀਵਰਸਿਟੀ ਨੌਰਥ ਈਸਟ ਵਿੱਚੋਂ ਅਦਿਤਿਆ ਨੇ ਗੋਲਡ ਮੈਡਲ ਪ੍ਰਾਪਤ ਕਰਕੇ ਪੰਜਾਬ ਦਾ ਨਾਂ ਰੋਸ਼ਨ ਕੀਤਾ।