(ਸਮਾਜ ਵੀਕਲੀ)
ਕਰ ਜਾਂਦੇ ਨੇ ਮੰਜ਼ਿਲ ਫ਼ਤਹਿ,
ਸਿਰ ਤੇ ਕਫ਼ਨ ਬੰਨ੍ਹ ਜੋ ਤੁਰਦੇ ਨੇ।
ਕੁੱਝ ਬੋਟੀਆਂ ਪਿੱਛੇ ਜੋ ਬਿਕ ਜਾਂਦੇ,
ਉਹ ਤਾਂ ਜਿਉਂਦੇ ਜੀਅ ਵੀ ਮੁਰਦੇ ਨੇ।
ਕੁੱਝ ਰਾਹ ਐਹੋ ਜਿਹਾ ਬਣਾ ਜਾਂਦੇ,
ਜਿਸ ਤੇ ਫ਼ਿਰ ਲੋਕੀ ਤੁਰਦੇ ਨੇ।
ਤੇ ਕੁੱਝ ਚੰਦ ਕੁ ਚਿੱਲੜਾਂ ਕਰਕੇ,
ਮਿੱਟੀ ਦੀ ਡਲੀ ਵਾਂਗ ਖੁਰਦੇ ਨੇ।
ਕਈ ਇਕਜੁੱਟ ਹੋਕੇ ਲੜਦੇ ਲੜਾਈ,
ਤੇ ਕੁੱਝ ਦਾਣਿਆਂ ਵਾਂਗਰ ਭੁਰਦੇ ਨੇ।
ਬਹੁਤੇ ਕਰਦੇ ਲੋਕ ਭਲਾਈ ਵੀ,
ਤੇ ਕਈਆਂ ਨੂੰ ਗ਼ਲਤ ਹੀ ਫੁਰਨੇ ਫੁਰਦੇ ਨੇ।
ਕਈ ਕਾਵਾਂ ਰੌਲੀ ਪਾਈ ਜਾਣ,
ਤੇ ਕੁੱਝ ਮਾਲਕ ਚੰਗੇ ਸੁਰ ਦੇ ਨੇ।
ਕਈ ਲੱਭਦੇ ਫਿਰਦੇ ਸਕੂਨ ਬਾਹਰੋਂ,
ਕੁੱਝ ਵਾਕਫ਼ ਅੰਦਰ ਧੁਰਦੇ ਨੇ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ।
ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly