ਮਨੀ ਫਰਵਾਹਾ ਦਾ ਵਾਰਡ ਵਿੱਚ ਕੋਈ ਤੋੜ ਨਹੀਂ : ਅਰੋੜਾ,ਬੰਟੀ,ਗੋਮਰ,ਰਣਜੀਤ
ਹੁਸ਼ਿਆਰਪੁਰ, (ਸਮਾਜ ਵੀਕਲੀ) ( ਤਰਸੇਮ ਦੀਵਾਨਾ ) – ਵਾਰਡ ਨੰਬਰ 26 ਤੋਂ ਕਾਂਗਰਸ ਪਾਰਟੀ ਦੇ ਪੜ੍ਹੇ-ਲਿਖੇ, ਨਿਧੜਕ ਅਤੇ ਨੌਜਵਾਨ ਉਮੀਦਵਾਰ ਮਨੀ ਫਰਵਾਹਾ ਵੱਲੋਂ ਬੀਤੀ ਰਾਤ ਵਾਰਡ ਵਿੱਚ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਹ ਮੀਟਿੰਗ ਇਲਾਕਾ ਨਿਵਾਸੀਆਂ ਦੇ ਭਾਰੀ ਇਕੱਠ ਕਾਰਨ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ, ਜਿਸ ਨੇ ਹਲਕੇ ਵਿੱਚ ਸਿਆਸੀ ਹਲਚਲ ਤੇਜ਼ ਕਰ ਦਿੱਤੀ ਹੈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਉੱਘੇ ਕਾਂਗਰਸੀ ਆਗੂ ਵਿਸ਼ਵਨਾਥ ਬੰਟੀ,ਐਡਵੋਕੇਟ ਰਣਜੀਤ ਕੁਮਾਰ ਕੁਆਰਡੀਨੇਟਰ ਹਲਕਾ ਚੱਬੇਵਾਲ, ਰਿਸ਼ੂ ਆਦੀਆਂ ਜਿਲ੍ਹਾ ਜਨਰਲ ਸਕੱਤਰ ਯੂਥ, ਤਰਸੇਮ ਆਦੀਆਂ, ਕਾਂਗਰਸੀ ਲੀਡਰ ਜਾਮਨੀ ਗੋਮਰ, ਧਰਮਪਾਲ ਲਾਡੀ ਅਤੇ ਸਾਬਕਾ ਐਮ.ਸੀ. ਨਵਾਬ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ: ”ਵਾਰਡ ਨੰਬਰ 26 ਵਿੱਚ ਮਨੀ ਫਰਵਾਹਾ ਦਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ ਹੈ। ਉਹ ਇੱਕ ਪੜ੍ਹੇ-ਲਿਖੇ ਅਤੇ ਲੋਕਾਂ ਦੇ ਦੁੱਖ-ਸੁੱਖ ਵਿੱਚ ਖੜ੍ਹਨ ਵਾਲੇ ਨੌਜਵਾਨ ਆਗੂ ਹਨ।” ਉਹਨਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਹਰ ਵਰਗ ਦੇ ਆਮ ਅਤੇ ਖਾਸ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਹੈ ਅਤੇ ਭਵਿੱਖ ਵਿੱਚ ਵੀ ਇਹ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ।ਇਸ ਇਕੱਠ ਨੂੰ ਦੇਖ ਕੇ ਸਾਫ਼ ਪ੍ਰਤੀਤ ਹੋ ਰਿਹਾ ਸੀ ਕਿ ਵਾਰਡ ਨੰਬਰ 26 ਵਿੱਚ ਮਨੀ ਫਰਵਾਹਾ ਦੇ ਹੱਕ ਵਿੱਚ ਇੱਕ ਬਹੁਤ ਵੱਡੀ ਸਿਆਸੀ ਹਨੇਰੀ ਵਗ ਰਹੀ ਹੈ। ਸਿਆਸੀ ਮਾਹਰਾਂ ਮੁਤਾਬਕ ਇਸ ਵਾਰਡ ਵਿੱਚ ਮਨੀ ਫਰਵਾਹਾ ਨੂੰ ਟੱਕਰ ਦੇਣਾ ਵਿਰੋਧੀ ਪਾਰਟੀਆਂ ਲਈ ਬਹੁਤ ਮੁਸ਼ਕਿਲ ਸਾਬਤ ਹੋਵੇਗਾ। ਮੀਟਿੰਗ ਵਿੱਚ ਉਮੜੇ ਜਨਸੈਲਾਬ ਅਤੇ ਲੋਕਾਂ ਦੇ ਭਾਰੀ ਉਤਸ਼ਾਹ ਨੇ ਵਿਰੋਧੀ ਖੇਮੇ ਦੀ ਨੀਂਦ ਹਰਾਮ ਕਰ ਦਿੱਤੀ ਹੈ। ਇਸ ਮੌਕੇ ਵਾਰਡ ਵਾਸੀਆਂ ਨੇ ਮਨੀ ਫਰਵਾਹਾ ਨੂੰ ਰਿਕਾਰਡ ਤੋੜ ਵੋਟਾਂ ਨਾਲ ਜਿਤਾਉਣ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਹੋਰਨਾਂ ਤੋ ਇਲਾਵਾ ਪਾਸਟਰ ਤੇਜਪਾਲ ਮਸੀਹ,ਰਾਕੇਸ਼ ਕੁਮਾਰ,ਲਾਲ ਚੰਦ ਭੱਟੀ, ਜਤਿੰਦਰ ਕਲਿਆਣ, ਰਾਮ ਲੁਭਾਇਆ, ਨਰੇਸ਼ ਕੁਮਾਰ,ਹੇਮਰਾਜ ਆਦਿ ਹਾਜ਼ਰ ਸਨ !
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





