ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਜਥੇ ਜੁਗਰਾਜਪਾਲ ਸਿੰਘ ਸਾਹੀ ਵੱਲੋਂ ਰਾਣਾ ਇੰਦਰਪ੍ਰਤਾਪ ਦੇ ਸਮਰਥਨ ਦਾ ਐਲਾਨ

ਕਪੂਰਥਲਾ (ਕੌੜਾ )-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਦੀ ਟਿਕਟ ਲੲੀ ਦਾਅਵਾ ਠੋਕਣ ਵਾਲੇ ਸੀਨੀਅਰ ਆਗੂ ਜਥੇ. ਜੁਗਰਾਜਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਨੇ ਅਾਪਣੇ ਜਾਰੀ ਬਿਆਨ ਰਾਹੀਂ ਕਿਹਾ ਕਿ ਮੈ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਰਾਣਾ ਇੰਦਰਪ੍ਰਤਾਪ ਸਿੰਘ (ਸਪੁੱਤਰ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ) ਦੇ ਸਮਰਥਨ ਦਾ ਐਲਾਨ ਕਰਦਾ ਹਾਂ ਤੇ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਜਿਤਾਉਂਣ ਲਈ ਪੂਰੀ ਮਿਹਨਤ ਕਰਾਂਗਾ । ਉਨ੍ਹਾਂ ਕਾਂਗਰਸ ਹਾਈਕਮਾਂਡ ਨੂੰ ਹਲਕਾ ਸੁਲਤਾਨਪੁਰ ਲੋਧੀ ਤੋਂ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਪਾਰਟੀ ਟਿਕਟ ਦੇਣ ਦੀ ਅਪੀਲ ਕਰਦੇ ਹੋਏ ਦਾਅਵਾ ਕੀਤਾ ਕਿ ਰਾਣਾ ਇੰਦਰਪ੍ਰਤਾਪ ਵੱਡੀ ਲੀਡ ਨਾਲ ਹਲਕਾ ਸੁਲਤਾਨਪੁਰ ਲੋਧੀ ਤੋਂ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ ਅਤੇ ਪੰਜਾਬ ‘ਚ ਦੁਬਾਰਾ ਫਿਰ ਕਾਂਗਰਸ ਪਾਰਟੀ ਦੀ ਹੀ ਸਰਕਾਰ ਬਣੇਗੀ ।

ਜਥੇ ਸਾਹੀ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਹਲਕਾ ਸੁਲਤਾਨਪੁਰ ਲੋਧੀ ਤੋਂ ਦੁਬਾਰਾ ਹਲਕਾ ਵਿਧਾਇਕ ਚੀਮਾ ਨੂੰ ਟਿਕਟ ਦਿੱਤੀ ਗਈ ਤਾਂ ਮੈਂ ਪਾਰਟੀ ਤੋਂ ਬਾਗੀ ਹੋ ਕੇ ਚੀਮਾ ਖਿਲਾਫ ਆਜਾਦ ਉਮੀਦਵਾਰ ਵੱਜੋਂ ਨਾਮਜਦਗੀ ਪੇਪਰ ਭਰਾਂਗਾ । ਜਥੇ ਜੁਗਰਾਜਪਾਲ ਸਿੰਘ ਸਾਹੀ ਨੇ ਇਹ ਵੀ ਦੋਸ਼ ਲਾਇਆ ਕਿ ਹਲਕਾ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਦਾ ਵਿਰੋਧ ਬਹੁਤ ਜਿਆਦਾ ਹੈ ਤੇ ਭਾਰੀ ਵਿਰੋਧ ਕਾਰਨ ਉਹ ਇਸ ਵਾਰ ਸੀਟ ਹਾਰ ਜਾਣਗੇ । ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਨੂੰ ਸਰਵੇ ਕਰਵਾ ਕੇ ਇਹ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ , ਤੇ ਫਿਰ ਹੀ ਜਿੱਤਣ ਵਾਲੇ ਉਮੀਦਵਾਰ ਰਾਣਾ ਇੰਦਰਪ੍ਰਤਾਪ ਨੂੰ ਟਿਕਟ ਦੇਣੀ ਚਾਹੀਦੀ ਹੈ ।

ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਵਿਖੇ ਬਤੌਰ ਸਕੱਤਰ ਸੇਵਾਵਾਂ ਨਿਭਾਉਣ ਵਾਲੇ ਸੇਵਾ ਮੁਕਤ ਸਕੱਤਰ ਤੇ ਸੀਨੀਅਰ ਕਾਂਗਰਸ ਆਗੂ ਜਥੇ ਸਾਹੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ 26 ਦਸੰਬਰ ਨੂੰ “ਵੀਰ ਬਾਲ ਦਿਵਸ ” ਦੇ ਰੂਪ ਵਿਚ ਮਨਾਉਣ ਦੇ ਕੀਤੇ ਫੈਸਲੇ ਦੀ ਭਰਪੂਰ ਸ਼ਲਾਘਾ ਕੀਤੀ ਹੈ । ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਸਾਹਿਬ ਨੂੰ ਸਤਿਕਾਰ ਭੇਂਟ ਕਰਨਾ ਤੇ ਸਤਿਕਾਰ ਨਾਲ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ “ਵੀਰ ਬਾਲ ਦਿਵਸ ” ਵੱਜੋਂ ਮਨਾਉਣ ਦਾ ਭਾਰਤ ਸਰਕਾਰ ਦਾ ਫੈਸਲਾ ਬਹੁਤ ਇਤਿਹਾਸਕ ਹੈ ਪਰ ਨਾਲ ਹੀ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ “ਵੀਰ ਬਾਲ ਦਿਵਸ ” ਦੇ ਨਾਮ ਦੀ ਬਿਜਾਏ ਪੰਥ ਪ੍ਰਵਾਨਿਤ ਸਤਿਕਾਰਤ ਨਾਮ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬਾਨ ਨਾਲ ਵਿਚਾਰ ਕਰਕੇ ਰੱਖਿਆ ਜਾਵੇ ਕਿਉਂਕਿ ਸਿੱਖ ਪੰਥ ਵੱਲੋਂ ਸਾਹਿਬਜ਼ਾਦਿਆਂ ਨੂੰ ਸਤਿਕਾਰ ਨਾਲ ਬਾਲ ਨਹੀਂ ਬਾਬਾ ਲਗਾ ਕੇ ਸਤਿਕਾਰਿਆ ਜਾਂਦਾ ਹੈ ।

ਉਨ੍ਹਾਂ ਕਿਹਾ, “ਸਾਹਿਬਜ਼ਾਦਿਆਂ ਦੀ ਇਸ ਸ਼ਹੀਦੀ ਨੂੰ ਸਰਕਾਰੀ ਤੌਰ ‘ਤੇ ਮਾਨਤਾ ਦੇਣਾ ਇੱਕ ਸਵਾਗਤਯੋਗ ਕਦਮ ਹੈ, ਪਰ ‘ਵੀਰ ਬਾਲ ਦਿਵਸ’ ਇੱਕ ਉਚਿਤ ਨਾਮਕਰਨ ਨਹੀਂ ਹੈ। ਸਿੱਖ ਧਰਮ ਅਤੇ ਇਤਿਹਾਸ ਵਿੱਚ ਸਾਹਿਬਜ਼ਾਦੇ, ਉਨ੍ਹਾਂ ਦੇ ਉੱਚੇ ਕੱਦ ਲਈ ਬਾਬਿਆਂ ਵਜੋਂ ਸਤਿਕਾਰੇ ਜਾਂਦੇ ਹਨ, ਨਾ ਕਿ ਬੱਚਿਆਂ ਵਜੋਂ।”

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਕਾਲੀ ਨੇਤਾ ਬਿਕਰਮ ਮਜੀਠੀਆ ਨੂੰ ਜਮਾਨਤ ਮਿਲਣ ਨਾਲ ਵਰਕਰਾਂ ‘ਚ ਖੁਸ਼ੀ ਦੀ ਲਹਿਰ -ਬੀਬੀ ਗੁਰਪ੍ਰੀਤ ਕੌਰ
Next articleਆਮ ਆਦਮੀ ਪਾਰਟੀ 117 ਵਿਧਾਨ ਸਭਾ ਸੀਟਾਂ ਤੇ ਉਮੀਦਵਾਰ ਲੱਭਣ ਵਿੱਚ ਅਸਫਲ-ਵਿਧਾਇਕ ਚੀਮਾ