HOME ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਲੋਂ ਉੱਚ ਅਹੁੱਦਾ ਤੇ ਰਹਿ ਕੇ...

ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਲੋਂ ਉੱਚ ਅਹੁੱਦਾ ਤੇ ਰਹਿ ਕੇ ਸੇਵਾ ਕਰਨ ਵਾਲੇ ਸਵਰਗੀ ਬੂਟਾ ਸਿੰਘ ਤੇ ਟਿੱਪਣੀ ਕਰਨਾ ਮੰਦਭਾਗਾ – ਮਦਨ ਮੀਲੂ ਟੌਂਸਾ

3
ਮਦਨ ਮੀਲੂ ਟੌਂਸਾ
 ਹਾਈਕਮਾਂਡ ਤੁਰੰਤ  ਰਾਜਾ ਵੜਿੰਗ ਨੂੰ ਹਟਾ ਕੇ  ਨਵੇ ਪ੍ਰਧਾਨ ਨੂੰ  ਨਿਯੁਕਤ ਕਰੇ
ਨਵਾਂਸ਼ਹਿਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )- ਪੰਜਾਬ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ  ਇਕ ਚੋਣ ਰੈਲੀ ਦੌਰਾਨ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਤੇ ਪ੍ਰਸਿੱਧ ਸਿਆਸਤਦਾਨ ਸਵਰਗੀ ਬੂਟਾ ਸਿੰਘ ਵਿਰੁੱਧ ਕੀਤੀ ਗਈ  ਰੰਗ ,ਨਸਲ ਤੇ ਜਾਤੀਵਾਦ ਦੀ ਟਿੱਪਣੀ ਨਾਲ ਨੇ ਲੋਕਾਂ  ਦੇ ਮਨਾਂ ਨੂੰ  ਡੂੰਘੀ ਠੇਸ ਪਹੁੰਚਾਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਉੱਘੇ ਸਮਾਜ ਸੇਵੀ ਮਦਨ ਮੀਲੂ ਟੌਂਸਾ ਨੇ ਕੀਤਾ | ਉਨ੍ਹਾਂ ਕਿਹਾ ਕਿ ਕਾਂਗਰਸ , ਪਾਰਟੀ ਦੇ ਪੰਜਾਬ ਪ੍ਰਧਾਨ ਵਲੋਂ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਤੇ ਮਸ਼ਹੂਰ ਸਿਆਸਤਦਾਨ  ਸਵਰਗੀ ਬੂਟਾ ਸਿੰਘ  ਵਿਰੁੱਧ ਕੀਤੀ ਟਿੱਪਣੀ ਨਾਲ ਐਸੀ ਸਮਾਜ ਦੇ ਮਨਾਂ ਨੂੰ  ਭਾਰੀ ਠੇਸ ਪਹੁੰਚੀ ਹੈ | ਉਨ੍ਹਾਂ ਕਿਹਾ ਕਿ ਜਿਸ ਸਖਸ਼ ਨੇ ਭਾਰਤ ਦੇ ਗ੍ਰਹਿ ਮੰਤਰੀ ਅਤੇ ਉੱਚ ਅਹੁੱਦਿਆਂ ਤੇ ਰਹਿ ਕੇ ਦੇਸ਼ ਦੀ ਸੇਵਾ ਕੀਤੀ ਹੋਵੇ ਉਸ ਖਿਲਾਫ ਅਜਿਹੀ ਭਾਵਨਾ ਰੱਖਣੀ ਗਲਤ ਹੈ | ਉਨ੍ਹਾਂ ਕਿਹਾ ਕਿ  ਕਾਂਗਰਸ ਪਾਰਟੀ ਨੇ ਲਗਾਤਾਰ ਦਲਿਤ ਭਾਈਚਾਰੇ ਨੂੰ  ਆਪਣਾ ਵੋਟ ਬੈਂਕ ਦੇ ਤੌਰ ਤੇ ਵਰਤਿਆ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਹਾਸ਼ੀਏ ਵੱਲ ਧੱਕ ਦਿੱਤਾ | ਉਨ੍ਹਾਂ ਕਿਹਾ ਕਿ ਜਦੋਂ ਦਾ ਪਾਰਟੀ ਹਾਈਕਮਾਂਡ ਵਲੋਂ ਰਾਜਾ ਵੜਿੰਗ ਨੂੰ  ਪ੍ਰਧਾਨ ਲਗਾਇਆ ਗਿਆ ਹੈ | ਉਦੋਂ ਤੋਂ ਹੀ ਕਾਂਗਰਸ ਦਾ ਗ੍ਰਾਫ ਲਗਾਤਾਰ ਡਿੱਗਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਜਾਤੀ , ਰੰਗ ਨਸਲ ਤੋਂ  ਉਪਰ ਉੱਠ ਕੇ ਕੰਮ ਕਰਨਾ ਚਾਹੀਦਾ | ਕਦੇ ਵੀ ਕਿਸੇ ਨਾਲ ਜਾਤੀ ਰੰਗ ਨਸਲ ਤੇ ਭੇਦਭਾਵ ਨਹੀ ਕਰਨਾ ਚਾਹੀਦਾ | ਉਨ੍ਹਾਂ ਨੇ ਪਾਰਟੀ ਸੁਪਰੀਮੋ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ,ਪਿ੍ਯੰਕਾ ਗਾਂਧੀ ਨੂੰ  ਰਾਜਾ ਵੜਿੰਗ  ਦੀ ਇਸ ਗਲਤ ਟਿੱਪਣੀ ਨੂੰ  ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਨੂੰ ਤਰੁੰਤ ਇਸ ਪਦ ਦਾ ਹਟਾਉਣਾ ਚਾਹੀਦਾ  |  ਆਉਣ ਵਾਲੀਆਂ ਚੋਣਾਂ ਵਿੱਚ ਵਿੱਚ ਇਨ੍ਹਾਂ ਗਲਤ ਟਿੱਪਣੀਆ ਦਾ ਖਮਿਆਜ਼ਾ ਭੁਗਤਣਾ ਪੈ ਸਕਦੇ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleBhadant Gyaneshwar and His Contribution to the Buddhist World
Next articleਹੁਸ਼ਿਆਰਪੁਰ ਜ਼ਿਲ੍ਹੇ ਦੇ ਇਲਾਕੇ ਤੋੜ ਕੇ ਨਵੇਂ ਜ਼ਿਲ੍ਹੇ ਨਾਲ ਜੋੜਨ ਦੀ ਕਾਰਵਾਈ ਜਨ ਭਾਵਨਾਵਾਂ ਦਾ ਦਮਨ: -+ਡਾ. ਅਵਤਾਰ ਸਿੰਘ ਕਰੀਮਪੁਰੀ