ਕਾਂਗਰਸ ਨੇ ਔਰਤਾਂ ਵਾਸਤੇ ਵੱਖਰਾ ਮੈਨੀਫੈਸਟੋ ਤਿਆਰ ਕੀਤਾ: ਪ੍ਰਿਯੰਕਾ ਗਾਂਧੀ

ਲਖਨਊ (ਸਮਾਜ ਵੀਕਲੀ):  ਕਾਂਗਰਸ ਦੀ ਜਨਰਲ ਸਕੱਤਰ ਅਤੇ ਪਾਰਟੀ ਦੀ ਉੱਤਰ ਪ੍ਰਦੇਸ਼ ਮਾਮਲਿਆਂ ਬਾਰੇ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਔਰਤਾਂ ਲਈ ਇਕ ਵੱਖਰਾ ਮੈਨੀਫੈਸਟੋ ਤਿਆਰ ਕੀਤਾ ਹੈ। ਪ੍ਰਿਯੰਕਾ ਨੇ ਟਵੀਟ ਕੀਤਾ, ”ਉੱਤਰ ਪ੍ਰਦੇਸ਼ ਦੀਆਂ ਮੇਰੀਆਂ ਭੈਣਾਂ ਦਾ ਹਰ ਦਿਨ ਸੰਘਰਸ਼ਪੂਰਨ ਹੁੰਦਾ ਹੈ। ਕਾਂਗਰਸ ਪਾਰਟੀ ਨੇ ਇਸ ਗੱਲ ਨੂੰ ਸਮਝਦੇ ਹੋਏ ਵੱਖਰੇ ਤੌਰ ਉੱਤੇ ਇਕ ਮਹਿਲਾ ਚੋਣ ਮੈਨੀਫੈਸਟੋ ਤਿਆਰ ਕੀਤਾ ਹੈ।”

ਉਨ੍ਹਾਂ ਇਸ ਟਵੀਟ ਵਿਚ ਮੈਨੀਫੈਸਟੋ ਵਿਚ ਸ਼ਾਮਲ ਕੁਝ ਵਾਅਦਿਆਂ ਦਾ ਜ਼ਿਕਰ ਕਰਦੇ ਹੋੲ ਕਿਹਾ, ”ਕਾਂਗਰਸ ਪਾਰਟੀ ਦੀ ਸਰਕਾਰ ਬਣਨ ਉੱਤੇ ਸਾਲ ਵਿਚ ਭਰੇ ਹੋਏ ਤਿੰਨ ਗੈਸ ਸਿਲੰਡਰ ਮੁਫ਼ਤ ਦਿੱਤੇ ਜਾਣਗੇ। ਨਾਲ ਹੀ ਸੂਬੇ ਦੀਆਂ ਸਰਕਾਰੀ ਬੱਸਾਂ ਵਿਚ ਮਹਿਲਾਵਾਂ ਲਈ ਮੁਫ਼ਤ ਯਾਤਰਾ ਦਾ ਪ੍ਰਬੰਧ ਹੋਵੇਗਾ।” ਪ੍ਰਿਯੰਕਾ ਨੇ ਇਸ ਟਵੀਟ ਦੇ ਨਾਲ ਇਕ ਤਸਵੀਰ ਵੀ ਟੈਗ ਕੀਤੀ, ਜਿਸ ਵਿਚ ਔਰਤਾਂ ਨੂੰ ਲੈ ਕੇ ਕਈ ਵਾਅਦਿਆਂ ਦਾ ਜ਼ਿਕਰ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੂਜ਼ ਡਰੱਗ ਮਾਮਲਾ: ਵੱਟਸਐਪ ਚੈਟ ਤੋਂ ਇਹ ਸਾਬਿਤ ਨਹੀਂ ਹੁੰਦਾ ਕਿ ਕੁਮਾਰ ਨੇ ਆਰੀਅਨ ਖਾਨ ਨੂੰ ਨਸ਼ੀਲਾ ਪਦਾਰਥ ਸਪਲਾਈ ਕੀਤਾ: ਅਦਾਲਤ
Next articleਕਰੋਨਾਵਾਇਰਸ: ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ 248 ਦਿਨਾਂ ’ਚ ਸਭ ਤੋਂ ਘੱਟ