ਕਾਂਗਰਸ ਪਾਰਟੀ ਵੱਡੇ ਅੰਤਰ ਨਾਲ ਜਿੱਤੇਗੀ ਪੰਜਾਬ ਦੀਆਂ 13 ਦੀਆਂ 13 ਸੀਟਾਂ-ਡਾ. ਚੀਮਾ, ਸਰਪੰਚ ਪ੍ਰਗਣ ਰਾਮ ਤੇ ਦੇਸ ਰਾਜ ਮੱਲ ਤੇ ਸਰਪੰਚ ਅਮਰੀਕ ਸਿੰਘ

(ਸਮਾਜ ਵੀਕਲੀ) ਹਰਜਿੰਦਰ ਸਿੰਘ ਖਾਨਪੁਰ ਅੱਪਰਾ-ਅੱਜ ਅੱਪਰਾ ਇਲਾਕੇ ‘ਚ ਕਾਗਰਸ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਲਈ ਉਮੀਦਵਾਰ ਸ. ਚਰਨਜੀਤ ਸਿੰਘ ਚੰਨੀ ਦੇ ਹੱਕ ‘ਚ ਕਾਂਗਰਸੀ ਆਗੂ ਡਾ. ਜਸਵਿੰਦਰ ਚੀਮਾ, ਸਰਪੰਚ ਪ੍ਰਗਣ ਰਾਮ ਦਿਆਲਪੁਰ, ਦੇਸ ਰਾਜ ਮੱਲ ਸੀਨੀਅਰ ਕਾਂਗਰਸੀ ਆਗੂ ਤੇ ਸਰਪੰਚ ਅਮਰੀਕ ਸਿੰਘ ਲੋਹਗੜ੍ਹ ਨੇ ਇੱਕ ਭਰਵੀਂ ਮੀਟਿੰਗ ਕਰਵਾਈ | ਇਸ ਮੌਕੇ ਬੋਲਦਿਆਂ ਸ. ਚੰਨੀ ਨੇ ਕਿਹਾ ਕਿ
ਕਾਂਗਰਸ ਪਾਰਟੀ ਆਮ ਲੋਕਾਂ ਦੀ ਆਪਣੀ ਪਾਰਟੀ ਹੈ ਨਾ ਕਿ ਪੂੰਜੀਪਤੀਆਂ ਦੀ ਪਾਰਟੀ ਹੈ | ਉਨਾਂ ਅੱਗੇ ਕਿਹਾ ਕਿ ਕਾਂਗਰਸ ਸਿਰਫ ਤੇ ਸਿਰਫ ਆਮ ਲੋਕਾਂ ਦੇ ਹੱਕਾਂ ਲਈ ਨੀਤੀਆਂ ਬਣਾਉਂਦੀ ਹੈ, ਜਿਸ ਕਾਰਣ ਹਰ ਕੋਈ ਕਾਂਗਰਸ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੈ | ਇਸ ਮੌਕੇ ਬੋਲਦਿਆਂ ਕਾਂਗਰਸੀ ਆਗੂ ਡਾ. ਜਸਵਿੰਦਰ ਚੀਮਾ, ਸਰਪੰਚ ਪ੍ਰਗਣ ਰਾਮ ਦਿਆਲਪੁਰ, ਦੇਸ ਰਾਜ ਮੱਲ ਸੀਨੀਅਰ ਕਾਂਗਰਸੀ ਆਗੂ ਤੇ ਸਰਪੰਚ ਅਮਰੀਕ ਸਿੰਘ ਲੋਹਗੜ੍ਹ ਨੇ ਕਿਹਾ ਕਿ ਕਾਂਗਰਸ ਪਾਰਟੀ ਜਲੰਧਰ ਸਮੇਤ ਪੂਰੇ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਜਿੱਤ ਕੇ ਕੇਂਦਰ ‘ਚ ਸਰਕਾਰ ਬਣਾਵੇਗੀ | ਇਸ ਮੌਕੇ ਕੁਲਦੀਪ ਸਿੰਘ ਪੰਚ ਦਿਆਲਪੁਰ, ਬਲਜੀਤ ਸਿੰਘ ਸਰਪੰਚ ਰੁੜਕਾ ਖੁਰਦ ਤੇ ਮਦਨ ਲਾਲ ਪੰਚ ਗੜੀ ਮਹਾਂ ਸਿੰਘ ਸਮੇਤ ਵੱਡੀ ਗਿਣਤੀ ‘ਚ ਕਾਂਗਰਸ ਆਗੂ ਤੇ ਵਰਕਰਾਂ ਨੇ ਹਾਜ਼ਰੀ ਭਰੀ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਪੱਦੀ ਜਗੀਰ ਦੇ ਮੁਹੱਲਾ ਕੱਲਰਾ ਵਿੱਖੇ ਸਮਰਸੀਬਲ ਬੋਰ ਕਰਵਾਇਆ
Next article–ਗੱਲਾਂ ‘ਚੋਂ ਗੱਲਾਂ–