ਕਾਂਗਰਸੀ ਆਗੂਆਂ ਨੇ ਪਾਸਪੋਰਟ ਦੀ ਪੀ. ਸੀ. ਸੀ ਲੈਣ ਲਈ ਆਉਣ ਵਾਲੀਆਂ ਸਮੱਸਿਆਵਾਂ ਪ੍ਰਤੀ ਡੀ. ਸੀ ਜਲੰਧਰ ਨੂੰ ਦਿੱਤਾ ਮੰਗ ਪੱਤਰ

ਜਲੰਧਰ, ਅੱਪਰਾ (ਸਮਾਜ ਵੀਕਲੀ): ਆਮ ਲੋਕਾਂ ਨੂੰ ਪਾਸਪੋਰਚ ਬਣਾਉਣ ਸਮੇਂ ਪੀ. ਸੀ. ਸੀ ਕਰਵਾਉਣ ਲਈ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਹਲ ਕਰਨ ਲਈ ਸ੍ਰੀ ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਹਲਕਾ ਆਦਮਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਅੰਮ੍ਰਿਤਪਾਲ ਭੌਂਸਲੇ ਜਨਰਲ ਸਕੱਤਰ ਕਾਂਗਰਸ ਕਮੇਟੀ ਪੰਜਾਬ ਦੀ ਅਗਵਾਈ ਹੇਠ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਉਨਾਂ ਨਾਲ ਡਾ. ਸੁਖਵੀਰ ਸਲਾਰਪੁਰ, ਅਸ਼ੋਕ ਰੱਤੂ, ਬਿਸ਼ਨਪਾਲ ਸੰਧੂ ਤੇ ਕਸ਼ਮੀਰ ਸਿੰਘ ਵੀ ਹਾਜ਼ਰ ਸਨ।

ਇਸ ਮੌਕੇ ਉਨੰ ਕਿਹਾ ਕਿ ਜਿਲਾ ਜਲੰਧਰ ਦੇ ਅੰਦਰ ਆਮ ਲੋਕ ਪਾਸਪੋਰਟ ਬਣਾਉਣ ਲਈ ਜਦੋਂ ਪੀ. ਸੀ. ਸੀ ਅਪਲਾਈ ਕਰਦੇ ਹਨ ਤਾਂ ਉਨਾਂ ਨੂੰ ਲੰਬੀਆਂ ਤਰੀਕਾਂ ਮਿਲਣ ਕਾਰਣ ਭਾਰੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਸਪੋਰਟ ਦੀ ਪੀ. ਸੀ. ਸੀ ਜਿਸਦੀ ਵਿਦੇਸ਼ ਜਾਣ, ਕੰਮ ਕਰਨ ਤੇ ਪੱਕੇ ਹੋਣ ਲਈ ਬਹੁਤ ਜਰੂਰਤ ਹੁੰਦੀ ਹੈ, ਲਈ ਦੋ ਤੋਂ ਤਿੰਨ ਮਹੀਨੇ ਲੰਬੀਆਂ ਤਰੀਕਾਂ ਮਿਲਣ ਕਾਰਣ ਆਮ ਲੋਕ ਡਾਹਢੇ ਪ੍ਰੇਸਾਨ ਹਨ। ਉਨਾਂ ਮੰਗ ਕੀਤੀ ਕਿ ਸੰਬੰਧਿਤ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਮਸਲੇ ਦਾ ਜਲਦ ਤੋਂ ਜਲਦ ਹਲ ਕੀਤਾ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਜਲੰਧਰ ਨੇ ਸਮੂਹ ਆਗੂਆਂ ਦਾ ਮਸਲੇ ਦਾ ਜਲਦ ਤੋਂ ਜਲਦ ਹਲ ਕਰਨ ਦਾ ਭਰੋਸਾ ਦਿੱਤਾ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਧਾਨ ਸਭਾ ਹਲਕਾ ਫਿਲੌਰ ਦੀਆਂ ਸੜਕਾਂ ਜਿਨਾਂ ਦੇ ਉਦਘਾਟਨ ਹੋ ਚੁੱਕੇ ਹਨ ‘ਆਪ’ ਵਲੋਂ ਦੁਬਾਰਾ ਉਦਘਾਟਨ ਕਰਨੇ ਘਟੀਆ ਰਾਜਨੀਤੀ-ਸੋਮ ਦੱਤ ਸੋਮੀ
Next articleਲੰਮੇ ਬਿਜਲੀ ਦੇ ਕੱਟਾ ਤੋਂ ਹੋ ਰਹੇ ਆਮ ਲੋਕ ਪ੍ਰੇਸ਼ਾਨ -ਡਾ. ਅਮਰਜੀਤ ਥਿੰਦ