ਕਪੂਰਥਲਾ , (ਸਮਾਜ ਵੀਕਲੀ) ( ਕੌੜਾ )– ਦੇਸ਼ ਵਿਰੋਧੀ ਕਾਂਗਰਸ ਨੇ ਹਮੇਸ਼ਾ ਹੀ ਦੇਸ਼ ਵਿਰੋਧੀ ਗੱਲਾਂ ਕਹਿ ਕੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ।ਇਹ ਗੱਲ ਭਾਜਪਾ ਦੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਦੇ ਉਸ ਬਿਆਨ ਨੂੰ ਅਰਾਜਕਤਾਵਾਦੀ ਦੱਸਦਿਆਂ ਕਹਿ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਬੰਗਲਾਦੇਸ਼ ਵਰਗੀ ਸਥਿਤੀ ਭਾਰਤ ਵਿਚ ਵੀ ਪੈਦਾ ਹੋ ਸਕਦੀ ਹੈ।ਭਾਜਪਾ ਦੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਮਾਨਸਿਕ ਤੌਰ ਤੇ ਦੀਵਾਲੀਆ ਹੋ ਚੁੱਕੇ ਹਨ,ਜੋ ਅਜਿਹੇ ਬੇਤੁਕੇ ਬਿਆਨ ਦੇ ਕੇ ਆਪਣੀ ਰਾਸ਼ਟਰ ਵਿਰੋਧੀ ਸੋਚ ਨੂੰ ਉਜਾਗਰ ਕਰ ਰਹੇ ਹਨ।ਉਨ੍ਹਾਂਨੇ ਕਿਹਾ ਕਿ ਇਹ ਇੱਕ ਗੰਭੀਰ ਮੁੱਦਾ ਹੈ।ਜਦੋ ਅਸੀਂ ਗੁਆਂਢੀ ਦੇਸ਼ਾਂ ਵਿਚ ਅਜਿਹੇ ਹਲਾਤ ਦੇਖ ਰਹੇ ਹਾਂ,ਮੁੱਖ ਵਿਰੋਧੀ ਧਿਰ ਕਾਂਗਰਸ ਚਾਹੁੰਦੀ ਹੈ ਕਿ ਭਾਰਤ ਵਿੱਚ ਵੀ ਅਜਿਹੀ ਸਥਿਤੀ ਹੋਵੇ।ਮੰਗਲਵਾਰ ਰਾਤ ਕਾਂਗਰਸੀ ਆਗੂ ਖੁਰਸ਼ੀਦ ਨੇ ਇਕ ਪ੍ਰੋਗਰਾਮ ਚ ਕਿਹਾ ਸੀ ਕਿ ਭਾਵੇਂ ਊਪਰ ਤੋਰ ਤੇ ਸਭ ਕੁਝ ਆਮ ਲੱਗੇ,ਪਰ ਬੰਗਲਾਦੇਸ਼ ਚ ਜੋ ਕੁਝ ਹੋ ਰਿਹਾ ਹੈ,ਉਹ ਭਾਰਤ ਵਿਚ ਵੀ ਹੋ ਸਕਦਾ ਹੈ।ਖੋਜੇਵਾਲ ਨੇ ਕਿਹਾ ਕਿ ਇਹ ਅਰਾਜਕਤਾਵਾਦੀ ਬਿਆਨ ਹੈ ਅਤੇ ਮੈਨੂੰ ਲੱਗਦਾ ਹੈ , ਕਿ ਇਹ ਇਕ ਤਰ੍ਹਾਂ ਦਾ ਦੇਸ਼ਧ੍ਰੋਹ ਹੈ।ਕਾਂਗਰਸ ਆਪਣੀ ਨਾਕਾਮਯਾਬੀ ਨੂੰ ਛੁਪਾਉਣ ਲਈ ਅਜਿਹੀ ਅਰਾਜਕਤਾਵਾਦੀ ਬਿਆਨਬਾਜ਼ੀ ਦਾ ਸਹਾਰਾ ਲੈ ਰਹੀ ਹੈ ਅਤੇ ਇਹ ਮੰਦਭਾਗਾ ਹੈ। ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਸਲਮਾਨ ਖੁਰਸ਼ੀਦ ਵਰਗੇ ਲੋਕਾਂ ਨੇ ਵੋਟ ਬੈਂਕ ਦੀ ਖ਼ਾਤਰ ਭਾਰਤ ਤੋਂ ਕਸ਼ਮੀਰ ਨੂੰ ਵੱਖ ਰੱਖਿਆ।ਇਹ ਲੋਕ ਸਮਾਜਿਕ ਫੁੱਟ ਪਾਕੇ ਸਮਾਜਿਕ ਭੇਦਭਾਵ ਨੂੰ ਵਿਗਾੜ ਕੇ ਫਿਰਕੂ ਸਦਭਾਵਨਾ ਨੂੰ ਵਿਗਾੜਨਾ ਚਾਹੁੰਦੇ ਹਨ।ਉਨ੍ਹਾਂ ਕਿਹਾ ਕਿ ਕਸ਼ਮੀਰ ਤੋਂ 370 ਅਤੇ 35ਏ ਹਟਾਏ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਦੇਸ਼,ਇੱਕ ਵਿਧਾਨ,ਇੱਕ ਸੰਵਿਧਾਨ ਨੂੰ ਮਜਬੂਤ ਕੀਤਾ ਹੈ।ਉਨ੍ਹਾਂਨੇ ਕਿਹਾ ਕਿ ਕੀ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਭਾਰਤ ਵਿਚ ਵੀ ਅਜਿਹਾ ਚਾਹੁੰਦੀ ਹੈ?ਉਹ ਚੋਣਾਂ ਨਹੀਂ ਜਿੱਤ ਪਾ ਰਹੇ,ਇਸ ਲਈ ਉਹ ਇਸ ਤਰ੍ਹਾਂ ਦੀ ਅਰਾਜਕਤਾ ਨੂੰ ਵਧਾਵਾ ਦੇ ਰਹੇ ਹਨ ਅਤੇ ਦੇਸ਼ ਨੂੰ ਤਬਾਹੀ ਵੱਲ ਧੱਕ ਰਹੇ ਹਨ।ਕਾਂਗਰਸ ਦੀ ਇਹ ਸ਼ਾਜਿਸ਼ ਜਨਤਾ ਦੇ ਸਾਹਮਣੇ ਬੇਨਕਾਬ ਹੋ ਚੁੱਕੀ ਹੈ।ਉਨ੍ਹਾਂ ਕਿਹਾ ਕਿ ਦੇਸ਼ ਵਿਚ ਬਾਬਾ ਸਾਹਿਬ ਦਾ ਬਣਾਇਆ ਹੋਇਆ ਸੰਵਿਧਾਨ ਇੰਨਾ ਮਜ਼ਬੂਤ ਹੈ ਕਿ ਦੇਸ਼ ਦੇ ਵਿਕਾਸ, ਤਰੱਕੀ ਅਤੇ ਮਜਬੂਤੀ ਨੂੰ ਕੋਈ ਨਹੀਂ ਰੋਕ ਸਕਦਾ ਹੈ।ਹੁਣ ਕਸ਼ਮੀਰ ਵਿੱਚ ਪਰਿਵਾਰਵਾਦ ਨੂੰ ਵਧਾਵਾ ਦੇਣ
ਵਾਲੇ ਨੇਤਾਵਾਂ ਦੀ ਹਾਰ ਹੋ ਰਹੀ ਹੈ।ਅੱਗੇ ਵੀ ਉਨ੍ਹਾਂ ਦਾ ਕੋਈ ਭਵਿੱਖ ਨਹੀਂ ਹੈ।ਅਜਿਹੇ ਦੇਸ਼ਧ੍ਰੋਹੀ ਬਿਆਨਾਂ ਦੇ ਲਈ ਸਲਮਾਨ ਖੁਰਸ਼ੀਦ ਨੂੰ ਮੁਆਫੀ ਮੰਗਨੀ ਚਾਹੀਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly