ਕਾਂਗਰਸ ਆਗੂ ਡਾਕਟਰ ਇਕਬਾਲ ਸਿੰਘ ਦੀ ਮੌਤ ਇਲਾਕੇ ਵਿੱਚ ਸੋਗ ਦੀ ਲਹਿਰ

ਕਾਂਗਰਸ ਆਗੂ ਤੇ ਉਘੇ ਸਮਾਜ ਸੇਵੀ ਡਾਕਟਰ ਇਕਬਾਲ ਸਿੰਘ ਆਦਰਮਾਨ

(ਸਮਾਜ ਵੀਕਲੀ)-ਮਹਿਤਪੁਰ (ਕੁਲਵਿੰਦਰ ਚੰਦੀ ) ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਇਕਬਾਲ ਸਿੰਘ ਆਦਰਮਾਨ ਦੀ ਅਚਨਚੇਤ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਡਾਕਟਰ ਇਕਬਾਲ ਸਿੰਘ ਦੇਸੀ ਦਵਾਈਆਂ ਵਿੱਚ ਖਾਨਦਾਨੀ ਮੁਹਾਰਤ ਰੱਖਦੇ ਸਨ । ਉਹਨਾਂ ਜ਼ਿਆਦਾ ਇਸ ਕਿੱਤੇ ਨੂੰ ਨਿਸ਼ਕਾਮ ਭਾਵਨਾ ਨਾਲ ਕੀਤਾਂ। ਉਨ੍ਹਾਂ ਕੋਲ ਸਨ ਦੇ ਕੱਟੇ ਦਿ ਬੇਮਿਸਾਲ ਇਲਾਜ ਸੀ ਤੇ ਡਾਕਟਰ ਸਾਹਿਬ ਇੱਕ ਚਰਚਿਤ ਹਕੀਮ ਦੇ ਨਾਲ ਕਾਂਗਰਸ ਪਾਰਟੀ ਦੇ ਮੁੱਢਲੇ ਆਗੂਆਂ ਵਿੱਚ ਸ਼ਮੂਲੀਅਤ ਕਰਦੇ ਸਨ। ਉਹ ਪਿੰਡ ਆਦਰਮਾਨ ਦੀ ਕੋਆਪਰੇਟਿਵ ਸੁਸਾਇਟੀ ਦੇ ਸਾਬਕਾ ਪ੍ਰਧਾਨ ਵੀ ਰਹੇ। ਇਲਾਕੇ ਵਿੱਚ ਉਘੇ ਸਮਾਜ ਸੇਵੀ ਦੇ ਤੌਰ ਤੇ ਜਾਣੇ ਜਾਂਦੇ ਡਾਕਟਰ ਇਕਬਾਲ ਸਿੰਘ ਗਰੀਬਾਂ ਲਈ ਮਸੀਹਾ ਸਨ । ਪਰਿਵਾਰਕ ਮੈਂਬਰਾਂ ਅਨੁਸਾਰ ਡਾਕਟਰ ਇਕਬਾਲ ਸਿੰਘ ਆਦਰਮਾਨ ਪਿੰਡ ਤੋਂ ਬਾਗੀਵਾਲ ਦੁੱਧ ਲੈਣ ਗਏ ਤਾਂ ਰਸਤੇ ਵਿੱਚ ਅਚਾਨਕ ਸਹਿਤ ਖਰਾਬ ਹੋਣ ਤੇ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਦੋ ਅਟੈਕ ਆਉਣ ਕਾਰਨ ਦੁਨੀਆਂ ਤੋਂ ਰੁਖ਼ਸਤ ਹੋ ਗਏ । ਡਾਕਟਰ ਇਕਬਾਲ ਸਿੰਘ ਆਪਣੇ ਪਿੱਛੇ ਪਤਨੀ ਪ੍ਰੀਤਮ ਕੋਰ ਸਮੇਤ ਪਰਿਵਾਰਕ ਮੈਂਬਰਾਂ ਨੂੰ ਛੱਡ ਗਏ ਹਨ ਉਨ੍ਹਾਂ ਨਮਿਤ ਅਖੰਡ ਪਾਠ ਦਾ ਭੋਗ 21 ਜਨਵਰੀ ਨੂੰ ਪਿੰਡ ਆਦਰਮਾਨ ਵਿੱਖੇ ਪਾਇਆ ਜਾਵੇਗਾ।

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਨੂੰਨੀ ਸ਼ਾਵਨਵਾਦੀ ਭੀੜ ਨੂੰ ਨੱਥ ਪਾਈ ਜਾਵੇ!
Next articleਰਤਨ ਸਿੰਘ ਵਿਧਾਨ ਸਭਾ ਹਲਕਾ ਸ਼ਾਹਕੋਟ ਨੂੰ ਕੇਜਰੀਵਾਲ ਦੀਆਂ ਗਰੰਟੀਆ ਤੋਂ ਜਾਣੂ ਕਰਵਾਇਆ