ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਮੰਤਰੀ ਬਣਾਏ ਕਾਂਗਰਸ ਹਾਈ ਕਮਾਂਡ – ਜੈਨਪੁਰੀ

ਫੋਟੋ ਕੈਪਸ਼ਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿਆਰਾ ਸਿੰਘ ਜੈਨਪੁਰੀ ਮੀਤ ਪ੍ਰਧਾਨ ਕਾਂਗਰਸ ਕਮੇਟੀ , ਮੋਰੀਤ ਛੁਰਾ ਤੇ ਹੋਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸੁਲਤਾਨਪੁਰ ਲੋਧੀ ਸ੍ਰੀ ਗੁਰੂ ਨਾਨਕ ਦੇਵ ਦੀ ਚਰਨ ਛੋਹ ਧਰਤੀ ਜਿਥੇ ਇਲਾਕੇ ਦੀ ਜਨਤਾ ਨੇ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਦੋ ਵਾਰ ਵੱਧ ਲੀਡ ਦੇ ਕੇ ਜਿਤਾਇਆ। ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵੀ ਬਿਨਾਂ ਮੱਤ -ਭੇਦ ਅਤੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਹਲਕਾ ਸੁਲਤਾਨਪੁਰ ਲੋਧੀ ਦਾ ਸੂਬੇ ਦੇ ਬਾਕੀ ਵਿਧਾਨਕਾਰਾਂ ਤੋਂ ਆਪ ਅੱਗੇ ਹੋ ਕੇ ਵਿਕਾਸ ਕਰਵਾਇਆ । ਜਿਹੜਾ ਕਿ ਪਹਿਲਾਂ ਕਦੇ ਕਿਸੇ ਐਮ ਐਲ ਏ ਮੰਤਰੀ ਨੇ ਨਹੀਂ ਕਰਵਾਇਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿਆਰਾ ਸਿੰਘ ਜੈਨਪੁਰੀ ਮੀਤ ਪ੍ਰਧਾਨ ਕਾਂਗਰਸ ਕਮੇਟੀ ਕਪੂਰਥਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ।ਪਿਆਰਾ ਸਿੰਘ ਜੈਨਪੁਰੀ ਨੇ ਕਿਹਾ ਕਿ ਜਨਤਾ ਉਸ ਵਿਧਾਇਕ ਨੂੰ ਚੰਗਾ ਸਮਝਦੀ ਹੈ । ਜਿਹੜਾ ਇਲਾਕੇ ਦੇ ਵਿਚ ਚੰਗੇ ਕੰਮ ਕਰਕੇ ਵਿਚਰਦਾ ਹੈ।

ਇਸ ਲਈ ਵਿਧਾਨਕਾਰ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਜੀ ਨੇ ਹਲਕੇ ਵਿੱਚ ਸਭ ਤੋਂ ਜ਼ਿਆਦਾ ਵਿਕਾਸ ਕਰਵਾ ਕੇ ਸੁਲਤਾਨਪੁਰ ਲੋਧੀ ਹਲਕੇ ਦੀ ਨੁਹਾਰ ਬਦਲ ਦਿੱਤੀ ਹੈ। ਜਿਸ ਨਾਲ ਸੁਲਤਾਨਪੁਰ ਲੋਧੀ ਦੁਨੀਆਂ ਦੇ ਨਕਸ਼ੇ ਤੇ ਛਾ ਗਿਆ ਹੈ। ਪਿਆਰਾ ਸਿੰਘ ਜੈਨਪੁਰੀ ਨੇ ਲੋਕਾਂ ਦੀ ਮੰਗ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਜਨਤਾ ਚਾਹੁੰਦੀ ਹੈ ਕਿ ਇਹੋ ਜਿਹੇ ਨਿਧੜਕ ਤੇ ਮਿਹਨਤੀ ਵਿਧਾਨਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਕੈਪਟਨ ਸਾਹਿਬ ਮੁੱਖ ਮੰਤਰੀ ਪੰਜਾਬ ਨਵਤੇਜ ਸਿੰਘ ਚੀਮਾ ਨੂੰ ਮੰਤਰੀ ਦੇ ਅਹੁਦੇ ਤੇ ਲਾਉਣ ਤਾਂ ਜੋ ਬਾਕੀ ਰਹਿੰਦੇ ਵਿਕਾਸ ਵੀ ਜੰਗੀ ਪੱਧਰ ਤੇ ਕਰਵਾਏ ਜਾਣ ਸ਼ਇਸ ਮੌਕੇ ਸਾਬਕਾ ਬਲਾਕ ਸੰਮਤੀ ਮੈਂਬਰ ਜਸਵਿੰਦਰ ਕੌਰ, ਮੰਜੂ ਸ਼ਾਹੀ, ਤਲਵਿੰਦਰ ਸਿੰਘ ,ਮੋਰੀਤ ਛੁਰਾ ਆਦਿ ਹਾਜ਼ਰ ਸਨ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੂਹੇ
Next articleਝੋਨੇ ਦੀ ਸਿੱਧੀ ਬਿਜਾਈ ਅਤੇ ਮੱਕੀ ਦੀ ਨਵੀਂ ਹਾਈਬ੍ਰਿਡ ਕਿਸਮ ਸੰਬੰਧੀ ਬੂਲਪੁਰ ਵਿਖੇ ਕਿਸਾਨ ਜਾਗਰੂਕਤਾ ਕੈਂਪ