ਵੋਟਰਾਂ ਦੇ ਭਾਰੀ ਇਕੱਠ ਨੇ ਮਨੀ ਫਰਵਾਹਾ ਦੀ ਜਿੱਤ ‘ਤੇ ਲਾਈ ਮੋਹਰ
ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) –ਵਾਰਡ ਨੰਬਰ 26 ਤੋਂ ਕਾਂਗਰਸ ਪਾਰਟੀ ਦੇ ਨਿਧੁੱੜਕ, ਮਿਹਨਤੀ ਅਤੇ ਸੂਝਵਾਨ ਉਮੀਦਵਾਰ ਮਨੀ ਫਰਵਾਹਾ ਵੱਲੋਂ ਅੱਜ ਭਾਰੀ ਉਤਸ਼ਾਹ ਅਤੇ ਹਜ਼ਾਰਾਂ ਸਮਰਥਕਾਂ ਦੀ ਹਾਜ਼ਰੀ ਵਿੱਚ ਆਪਣੇ ਨਾਮਜ਼ਦਗੀ ਪੱਤਰ (ਕਾਗਜ਼) ਦਾਖਲ ਕੀਤੇ ਗਏ। ਰਾਜਨੀਤੀ ਦੇ ਮੈਦਾਨ ਵਿੱਚ ਆਪਣੀ ਪਹਿਲੀ ਪਾਰੀ ਖੇਡਣ ਜਾ ਰਹੇ ਨੌਜਵਾਨ ਆਗੂ ਮਨੀ ਫਰਵਾਹਾ ਦੇ ਪੱਖ ਵਿੱਚ ਅੱਜ ਵਾਰਡ ਨੰਬਰ 26 ਦੇ ਵੋਟਰਾਂ ਅਤੇ ਸਮਰਥਕਾਂ ਦਾ ਇੱਕ ਬੇਮਿਸਾਲ ਕਾਫਲਾ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਦੇ ਇਸ ਹੜ੍ਹ ਨੇ ਸਾਫ਼ ਕਰ ਦਿੱਤਾ ਹੈ ਕਿ ਇਲਾਕੇ ਦੇ ਲੋਕ ਕਾਂਗਰਸ ਪਾਰਟੀ ਅਤੇ ਮਨੀ ਫਰਵਾਹਾ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ ਅਤੇ ਉਹਨਾਂ ਦੀ ਜਿੱਤ ਪੂਰੀ ਤਰ੍ਹਾਂ ਯਕੀਨੀ ਹੈ।
ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਝੋਲੀ ਪਾਵਾਂਗੇ ਜਿੱਤ:
ਨਾਮਜ਼ਦਗੀ ਪੱਤਰ ਦਾਖਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮੀਦਵਾਰ ਮਨੀ ਫਰਵਾਹਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਲੋਕਾਂ ਦੀ ਸੇਵਾ ਅਤੇ ਇਲਾਕੇ ਦੇ ਵਿਕਾਸ ਲਈ ਵਚਨਬੱਧ ਰਹੀ ਹੈ। ਉਹਨਾਂ ਕਿਹਾ, “ਪਾਰਟੀ ਹਾਈਕਮਾਂਡ ਵੱਲੋਂ ਮੈਨੂੰ ਜੋ ਸੇਵਾ ਦਾ ਮੌਕਾ ਦਿੱਤਾ ਗਿਆ ਹੈ, ਮੈਂ ਉਸ ਲਈ ਪਾਰਟੀ ਦਾ ਤਹਿ ਦਿਲੋਂ ਧੰਨਵਾਦੀ ਹਾਂ। ਵਾਰਡ ਨੰਬਰ 26 ਦੇ ਸੂਝਵਾਨ ਵੋਟਰਾਂ ਦੇ ਸਹਿਯੋਗ ਨਾਲ ਅਸੀਂ ਇਹ ਸੀਟ ਵੱਡੀ ਲੀਡ ਨਾਲ ਜਿੱਤ ਕੇ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਝੋਲੀ ਵਿੱਚ ਪਾਵਾਂਗੇ।” ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਵਾਰਡ ਦਾ ਸਰਵਪੱਖੀ ਵਿਕਾਸ ਕਰਵਾਉਣਾ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨਾ ਹੀ ਉਹਨਾਂ ਦਾ ਮੁੱਖ ਮਕਸਦ ਹੈ। ਅੱਜ ਦੇ ਇਸ ਵਿਸ਼ਾਲ ਕਾਫਲੇ ਨੇ ਵਿਰੋਧੀਆਂ ਦੇ ਹੌਸਲੇ ਪਸਤ ਕਰ ਦਿੱਤੇ ਹਨ ਅਤੇ ਵਾਰਡ ਦੇ ਹਰ ਵਰਗ ਵੱਲੋਂ ਮਿਲ ਰਿਹਾ ਪਿਆਰ ਅਤੇ ਆਸ਼ੀਰਵਾਦ ਮੇਰੀ ਸਭ ਤੋਂ ਵੱਡੀ ਤਾਕਤ ਹੈ। ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ, ਇਲਾਕਾ ਨਿਵਾਸੀ, ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਮਹਿਲਾਵਾਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ, ਜਿਨ੍ਹਾਂ ਨੇ ਮਨੀ ਫਰਵਾਹਾ ਦੇ ਹੱਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣਾ ਪੂਰਨ ਸਮਰਥਨ ਦੁਹਰਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਐਡਵੋਕੇਟ ਰਣਜੀਤ ਕੁਮਾਰ ਕੁਆਰਡੀਨੇਟਰ ਕਾਂਗਰਸ ਪਾਰਟੀ ਹਲਕਾ ਚੱਬੇਵਾਲ, ਰਜਿੰਦਰ ਪਰਮਾਰ ਅਤੇ ਸਨੀ ਫਰਵਾਹਾ ਆਦਿ ਹਾਜ਼ਰ ਸਨ !
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





