ਬਲਬੀਰ ਸਿੰਘ ਬੱਬੀ
ਆਮ ਆਦਮੀ ਪਾਰਟੀ ਜੋ ਕਿ ਸਮੁੱਚੇ ਦੇਸ਼ ਵਿੱਚ ਹੀ ਅਲੱਗ ਸਿਆਸਤ ਕਾਰਨ ਦਾ ਢੰਡੋਰਾ ਪਿੱਟਦੀ ਹੋਈ ਦੇਸ਼ ਤੇ ਪੰਜਾਬ ਦੀ ਸਿਆਸਤ ਵਿੱਚ ਕਾਬਜ ਹੋ ਗਈ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪ੍ਰਮੁੱਖ ਦੋ ਰਾਜਨੀਤਿਕ ਪਾਰਟੀਆਂ ਤੋਂ ਦੁਖੀ ਹੋਏ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡੇ ਬਹੁਮਤ ਨਾਲ ਜਿਤਾ ਕੇ ਪੰਜਾਬ ਵਿੱਚ ਇਸ ਦੀ ਸਰਕਾਰ ਬਣਾਈ ਅਲੱਗ ਤਰ੍ਹਾਂ ਦੀ ਸਿਆਸਤ ਦੇ ਹਾਮੀ ਲੋਕ ਆਪ ਦੇ ਗੁਣ ਗਾ ਰਹੇ ਸਨ ਜਦੋਂ ਪੰਜਾਬ ਦੀ ਸੱਤਾ ਉੱਤੇ ਆਮ ਆਦਮੀ ਪਾਰਟੀ ਕਾਬਜ ਹੋਈ ਤਾਂ ਜੋ ਕੁਝ ਸਾਹਮਣੇ ਆ ਰਿਹਾ ਹੈ ਉਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ, ਆਮ ਆਦਮੀ ਪਾਰਟੀ ਦੇ ਵਿੱਚ ਦੂਜੀਆਂ ਪਾਰਟੀਆਂ ਕਾਂਗਰਸ ਭਾਜਪਾ ਅਕਾਲੀ ਆਦਿ ਦੇ ਵਰਕਰ ਤੇ ਆਗੂ ਆਪ ਵਿੱਚ ਸ਼ਾਮਿਲ ਹੋਣੇ ਸ਼ੁਰੂ ਹੋ ਗਏ। ਇੱਥੇ ਆਪ ਦੇ ਉਹ ਵਰਕਰ ਵਲੰਟੀਅਰ ਜਿਹੜੇ ਪਾਰਟੀ ਲਈ ਦਰੀਆਂ ਵਿਛਾਅ ਕੇ ਕੁਝ ਨਾ ਕੁਝ ਪ੍ਰਾਪਤ ਕਰਨ ਦੇ ਰੋਂਅ ਵਿੱਚ ਸਨ ਉਹਨਾਂ ਨੂੰ ਪਿੱਛੇ ਧੱਕ ਕੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਆਪ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ। ਜੇਕਰ ਦੇਖੀਏ ਤਾਂ ਇਸ ਵੇਲੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਸਾਬਕਾ ਐਮਐਲਏ ਆਪ ਵਿੱਚ ਸ਼ਾਮਿਲ ਹੋਏ ਤੇ ਉਹ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਦੀ ਆਪ ਵੱਲੋਂ ਟਿਕਟ ਨਾਲ ਨਿਵਾਜੇ ਗਏ। ਇਸ ਤੋਂ ਇਲਾਵਾ ਸਮੁੱਚੇ ਪੰਜਾਬ ਵਿੱਚੋਂ ਹੋਰ ਵੀ ਬਹੁਤ ਉਦਾਹਰਣ ਹਨ ਤੇ ਨਿੱਤ ਸਾਹਮਣੇ ਆ ਰਹੀਆਂ ਹਨ। ਅੱਜ ਮਾਛੀਵਾੜਾ ਸਾਹਿਬ ਦੇ ਵਿੱਚ ਵੀ ਇਹ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਖਾਸ ਆਗੂਆਂ ਦਾ ਆਗਮਨ ਹੋਇਆ ਸਾਲ ਕ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਮਾਛੀਵਾੜਾ ਤੋਂ ਕਾਂਗਰਸ ਪਰਿਵਾਰ ਨਾਲ ਸੰਬੰਧਿਤ ਸੋਨੂ ਕੁੰਦਰਾ ਆਪ ਵਿੱਚ ਸ਼ਾਮਿਲ ਹੋਏ। ਉਸ ਤੋਂ ਬਾਅਦ ਕਾਂਗਰਸ ਨਾਲ ਸੰਬੰਧਿਤ ਹੀ ਸੁੱਖਾ ਮਾਨ ਵੀ ਆਪ ਵਿੱਚ ਸ਼ਾਮਿਲ ਹੋਇਆ। ਅੱਜ ਕਿਸੇ ਸਮੇਂ ਅਕਾਲੀ ਦਲ ਦੇ ਵੱਡੇ ਆਗੂ ਕਹਾ ਰਹੇ ਤੇ ਨਾਲ ਹੀ ਕਿਸਾਨ ਆਗੂ ਮਨਮੋਹਨ ਸਿੰਘ ਖੇੜਾ, ਉਹਨਾਂ ਦੇ ਨਾਲ ਬੇਅੰਤ ਸਿੰਘ ਸਵ ਮੁੱਖ ਮੰਤਰੀ ਬੇਅੰਤ ਸਿੰਘ ਦੇ ਮੌਕੇ ਮੌਜੂਦ ਰਹੇ ਮਾਛੀਵਾੜਾ ਸਾਹਿਬ ਨਾਲ ਸੰਬੰਧਿਤ ਕਾਂਗਰਸੀ ਆਗੂ ਸੋਹਣ ਲਾਲ ਸ਼ੇਰਪੁਰੀ ਵੀ ਆਪ ਵਿੱਚ ਸ਼ਾਮਿਲ ਹੋ ਗਏ। ਇਸ ਤੋਂ ਇਲਾਵਾ ਜਿੱਥੇ ਮਨਮੋਹਨ ਸਿੰਘ ਖੇੜਾ ਨੇ ਆਪਣੇ ਕਈ ਸੰਗੀ ਸਾਥੀਆਂ ਨੂੰ ਵੀ ਆਪ ਵਿੱਚ ਸ਼ਾਮਿਲ ਕਰਵਾ ਕੇ ਆਪ ਦੇ ਗੁਣ ਗਾਏ। ਹਾਲੇ ਕੁਝ ਦਿਨ ਪਹਿਲਾਂ ਹੀ ਮਨਮੋਹਣ ਸਿੰਘ ਖੇੜਾ ਦੇ ਭਾਣਜੇ ਹਰਜੋਤ ਮਾਂਗਟ ਨੇ ਅਕਾਲੀ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਇੱਥੇ ਹੀ ਵੱਡਾ ਇਕੱਠ ਕੀਤਾ ਸੀ ਜਿੱਥੇ ਅੱਜ ਹੋਇਆ। ਕਿਸੇ ਦਾ ਕੋਈ ਯਕੀਨ ਤਾਂ ਨਹੀਂ ਰਿਹਾ ਕਿ ਸਿਆਸਤ ਇੰਨੀ ਮਾੜੇ ਪੱਧਰ ਉੱਤੇ ਡਿੱਗ ਜਾਵੇਗੀ ਕਿਉਂਕਿ ਹੁਣ ਆਪੋ ਆਪਣੀ ਪਾਰਟੀ ਦੀਆਂ ਪ੍ਰਤੀ ਵਫਾਦਾਰ ਆਗੂ ਨਹੀਂ ਰਹੇ ਹੁਣ ਤਾਂ ਇਹੀ ਪਤਾ ਲੱਗਦਾ ਹੈ ਕਿ ਅੱਜ ਕਿਹੜਾ ਕਾਂਗਰਸ ਵਿੱਚ ਗਿਆ ਕਿਹੜਾ ਅਕਾਲੀਆਂ ਵਿੱਚ ਕਿਹੜਾ ਆਪ ਵਿੱਚ ਤੇ ਕਿਹੜਾ ਭਾਜਪਾ ਵਿੱਚ ਇਹ ਸਭ ਕੁਝ ਸਿਆਸੀ ਤਮਾਸ਼ਾ ਕੀ ਕਿਹਾ ਜਾ ਸਕਦਾ ਹੈ ਜਿਸ ਨੂੰ ਸਿਆਸੀ ਮੰਚ ਉੱਤੇ ਦੇਖਦੇ ਹੋਏ ਲੋਕ ਅਨੇਕਾਂ ਛੁਰਲੀਆਂ ਛੱਡ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly