ਸਮਾਜ ਵੀਕਲੀ ਯੂ ਕੇ
ਨਕੋਦਰ- ਅੱਜ ਮਿਤੀ 26 ਨਵੰਬਰ ਨੂੰ ਰਾਜ ਕੁਮਾਰ ਬੋਧ (ਪ੍ਰਧਾਨ ਵਿਸ਼ਵ ਬੋਧ ਸ਼ੰਘ ਪੰਜਾਬ) ਰਜਿ. ਵਲੋਂ ਵੱਖ ਵੱਖ ਸਕੂਲਾਂ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੀਆਂ ਬੇਟੀਆਂ ਨੂੰ ਬਾਬਾ ਸਾਹਿਬ ਜੀ ਦੁਆਰਾ ਲਿਖ ਕੇ 26 ਨਵੰਬਰ 1949 ਨੂੰ ਸੰਵਿਧਾਨ ਸਭਾ ਵਿੱਚ ਪੇਸ਼ ਕਰ ਦਿੱਤਾ ਗਿਆ ਸੀ, ਵਾਰੇ ਵਿਚਾਰ ਦਿੱਤੇ ਅਤੇ ਉਹਨਾਂ ਨੂੰ ਸੰਵਿਧਾਨ ਨੂੰ ਪੜ੍ਹਨ ਤੇ ਜੋਰ ਦਿੱਤਾ ਅਤੇ ਉਸ ਨੂੰ ਸਮਝ ਕੇ ਹਮੇਸ਼ਾ ਭਾਰਤੀ ਸੰਵਿਧਾਨ ਦੀ ਦਿਲੋਂ ਇੱਜਤ ਕਰਨ ਲਈ ਅਤੇ ਇਮਾਨਦਾਰੀ ਨਾਲ ਪਾਲਣਾ ਕਰਨ ਦੀ ਸਿੱਖਿਆ ਦਿੱਤੀ। ਇਹ ਵੀ ਸਮਝਾਇਆ ਗਿਆ ਕਿ ਭਾਰਤੀ ਸੰਵਿਧਾਨ ਭਾਰਤ ਦੇ ਲੋਕਾਂ ਦੇ ਸ਼ਭ ਸੁੱਖਾਂ ਦੀ ਚਾਬੀ ਹੈ, ਇਸ ਨੂੰ ਪੂਰਨ ਤੋਰ ਤੇ ਲਾਗੂ ਕਰ ਦੇਣ ਨਾਲ ਭਾਰਤ ਦੇਸ਼ ਦੁਨੀਆ ਵਿੱਚ ਪਹਿਲੇ ਸਥਾਨ ਤੇ ਪਹੁਂਚ ਸਕਦਾ ਹੈ।
ਬੱਚਿਆਂ ਨੂੰ ਸੰਵਿਧਾਨ ਦੀ ਪਾਲਣਾ ਕਰਦੇ ਹੋਏ ਉੱਚ ਅਹੁਦੇ ਪ੍ਰਾਪਤ ਕਰਨ ਦੀ ਵੀ ਸਿੱਖਿਆ ਦਿੱਤੀ ਅਤੇ ਨਾਲ ਹੀ ਇਹ ਵੀ ਸਮਝਾਇਆ ਕਿ ਭਾਰਤ ਦੇਸ਼ ਵਿੱਚ ਸੰਵਿਧਾਨ ਵਿੱਚ ਇਹ ਕਾਨੂੰਨ ਹੈ ਕਿ ਕੋਈ ਵੀ ਕਿਸੇ ਵੀ ਇਨਸਾਨ ਨੂੰ ਜਾਤ-ਪਾਤ, ਰੰਗ, ਨਸ਼ਲ, ਲਿੰਗ, ਜਾਂ ਧਰਮ ਨੂੰ ਦੇਖਦੇ ਹੋਏ ਪੱਖ ਪਾਤ ਨਹੀਂ ਕਰ ਸਕਦਾ ਅਤੇ ਨਾ ਹੀ ਤੰਗ ਪ੍ਰੇਸ਼ਾਨ ਕਰ ਸਕਦਾ ਹੈ।
ਇਹ ਭਾਰਤ ਦੇਸ਼ ਦੇ ਸੰਵਿਧਾਨ ਦੀ ਖਾਸ਼ਿਅਤ ਹੈ ਕਿ ਉਹ ਸਭ ਨਾਲ ਇੱਕੋ ਜਿਹਾ ਵਿਵਹਾਰ ਕਰਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਭਾਰਤ ਦੇ ਸਾਰੇ ਹੀ ਅਫਸਰ, ਮੰਤਰੀ ਇਸ ਹੀ ਸੰਵਿਧਾਨ ਨੂੰ ਲਾਗੂ ਕਰਵਾਉਣ ਲਈ, ਉਸ ਵਿੱਚ ਲਿਖੇ ਕਾਨੂੰਨਾਂ ਅਨੁਸਾਰ ਕੰਮ ਕਰਨ ਲਈ ਵਚਨਵੱਧ ਹੈ।
ਹਰੇਕ ਕਾਨੂੰਨ ਦੇਸ਼ ਨੂੰ ਖੁਸ਼ਹਾਲ ਬਣਾਉਣ ਲਈ ਬਣਾਇਆ ਗਿਆ ਹੈ॥
ਪਰ ਹਾਲੇ ਤੱਕ ਵੀ ਸੰਵਿਧਾਨ ਪੂਰਨ ਲਾਗੂ ਨਹੀਂ ਹੈ ਜਿਸ ਦੇ ਕਈ ਕਾਰਨ ਹਨ… ਉਹ ਵੀ ਸਮਝਾਏ ਗਏ।
ਲਾਸਟ ਵਿੱਚ ਸਭ ਬੱਚਿਆਂ ਨੂੰ ਭਾਰਤੀ ਸੰਵਿਧਾਨ ਦੀ ਦਿਲੋ ਇੱਜਤ ਕਰਨ ਲਈ ਅਤੇ ਸੰਵਿਧਾਨ ਬਣਾਉਣ ਵਾਲੇ ਬਾਬਾ ਸਾਹਿਬ ਜੀ ਦੀ ਵੀ ਦਿਲੋ ਇੱਜਤ ਅਤੇ ਉਹਨਾਂ ਦੇ ਦਿਖਾਏ ਮਾਰਗ ਤੇ ਚੱਲਣ ਲਈ ਪ੍ਰੇਰਣਾ ਦਿੱਤੀ। ਸਭ ਨੂੰ ਮੁਬਾਰਕਾਂ ਦਿੱਤੀਆਂ ॥
ਸਭ ਬੱਚਿਆ ਨੇ ਬਾਬਾ ਸਾਹਿਬ ਪ੍ਰਤੀ ਆਦਰ ਸਤਿਕਾਰ ਦਾ ਭਾਵ ਪ੍ਰਗਟ ਕੀਤਾ।
ਮਹੁੱਲਾ ਡਾ ਅੰਬੇਡਕਰ ਨਗਰ (ਨਵੀਂ ਅਬਾਦੀ) ਨਕੋਦਰ ਵਿੱਚ ਵੀ ਬਾਬਾ ਸਾਹਿਬ ਜੀ ਦਾ ਪ੍ਰਚਾਰ ਕੀਤਾ। ਤਥਾਗਤ ਬੁੱਧ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਅਤੇ ਅਸੋਕਾਂ ਬੁੱਧ ਵਿਹਾਰ ਨਕੋਦਰ ਵਿਖੇ ਮਿਤੀ 20 ਦਸੰਬਰ ਤੋਂ 30 ਦਸੰਬਰ ਤੱਕ ਲੱਗ ਰਹੇ ਸ਼ਰਾਮਣੇਰ ਸਿਵਰ ਵਿੱਚ ਸਾਮਲ ਹੋ ਕੇ ਬੁੱਧ ਸਿੱਖਿਆਵਾਂ ਨੂੰ ਪ੍ਰਾਪਤ ਕਰਨ ਦੀ ਅਪੀਲ ਕੀਤੀ॥




