ਹਮਬਰਗ (ਸਮਾਜ ਵੀਕਲੀ) ( ਰੇਸ਼ਮ ਭਰੋਲੀ ): ਚਰਨਜੀਤ ਚੰਨੀ ਬਾਰੇ ਵਾਰ ਵਾਰ ਇੱਕੋ ਗੱਲ ਕਹਿਣਾ ਕਿ ਦਲਿਤ ਦਲਿਤ ਚਿਹਰਾ ਇਹ ਗੱਲ ਉਹਨਾ ਲੋਕਾਂ ਦੀ ਆਪਣੀ ਘਟੀਆ ਸੋਚ ਹੈ ਅਸੀਂ ਤੁਹਾਨੂੰ ਦੱਸਦੇ ਹਾ ਕਿ ਇਸ ਬੰਦੇ ਚ ਹੋਰ ਕੀ ਕੀ ਕਾਬਲੀਅਤ ਹੈ , ਸਭ ਤੋਂ ਪਹਿਲਾਂ ਰਾਜਨੀਤਕ ਤੌਰ ਤੇ ਚਰਨਜੀਤ ਚੰਨੀ DAV ਕਾਲਜ਼ ਚ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਰਿਹਾ। ਫਿਰ ਤਿੰਨ ਵਾਰ MC ਬਣਿਆ। ਤਿੰਨ ਵਾਰ MLA ।
ਇੱਕ ਵਾਰ ਆਜ਼ਾਦ ਵੀ ਜਿੱਤਿਆ। ਤੇ ਤਕਨੀਕੀ ਮੰਤਰੀ ਤੇ ਵਿਰੋਧੀ ਧਿਰ ਦਾ ਨੇਤਾ ਵੀ।ਇਸਤੋਂ ਇਲਾਵਾ ਅਨਪੜ੍ਹ ਸਿਆਸਤਦਾਨਾਂ ਨਾਲੋਂ ਕਈ ਦਰਜ਼ੇ ਉੱਪਰ ਕਿਉਂਕਿ ਪੰਜਾਬ ਯੂਨੀਵਰਸਿਟੀ ਤੋਂ LLB ਪਾਸ ਹੈ। ਉਸ ਮਗਰੋਂ MBA ਕੀਤੀ। ਇਸ ਵੇਲੇ PU ਤੋਂ ਪੀਐੱਚਡੀ ਕਰ ਰਿਹਾ ਹੈ। ਇਸਤੋਂ ਬਿਨਾਂ ਯੂਨੀਵਰਸਿਟੀ ਦੀ ਬਾਸਕਟਬਾਲ ਦਾ ਖਿਡਾਰੀ ਰਿਹਾ। ਇੰਟਰ ਯੂਨੀਵਰਸਿਟੀ ਮੁਕਾਬਲੇ ਵਿੱਚ ਤਿੰਨ ਵਾਰ ਗੋਲਡ ਮੈਡਲਿਸਟ।
ਪਰ ਮੈਨੂੰ ਲਗਦਾ ਕਿ ਗੁਲਾਮੀ ਮਾਨਸਿਕਤਾ ਕਰਕੇ ਲੋਕਾਂ ਨੂੰ ਲੀਡਰ ਵੱਡੇ ਖਾਨਦਾਨ ਜਾਂ ਰਾਜਸੀ ਖਾਨਦਾਨ ਜਾਂ ਕਿਸੇ ਖ਼ਾਸ ਜਾਤ ਵਿੱਚੋ ਚਾਹੀਦਾ।ਇਹ ਵੰਡਾਂ ਛੱਡਕੇ ਵੇਖੋ ਕਿ ਜੋ ਲੀਡਰ ਚੁਣਿਆ ਕਾਬਿਲ ਹੈ ਜਾਂ ਨਹੀਂ, ਪ੍ਰੈਸ ਨਾਲ ਸਾਂਝੇ ਤੋਰ ਤੇ ਗੱਲ ਕਰਦਿਆਂ ਮਿ: ਹਰਭਜਨ ਦਾਸ ਕੋਮਲ ਤੇ ਰਜਿੰਦਰ ਪ੍ਰਸਾਦ ਰੱਤੂ ਬੁੱਟਾਮੰਡੀ ਨੇ ਕਿਹਾ ਕਿ ਅਗਲੇ ਸਮੇ ਵਿੱਚ ਸਰਦਾਰ ਚੰਨੀ ਜੀ ਦੇ ਕੰਮ ਬੋਲਣਗੇ ਨਾਂ ਕਿ ਚੇਹਰਾ,ਚੇਹਰਾ ਕੋਈ ਵੀ ਹੋਵੇ, ਸਾਨੂੰ ਲੱਗਦਾ ਲੋਕਾਂ ਨੂੰ ਵੱਡੇ ਲੀਡਰਾ ਦੇ ਲਾਰਿਆਂ ਦੀ ਜਾ ਘੂਰ ਦੀ ਆਦਤ ਪੈ ਗਈ ਹੈ, ਅਸੀਂ ਤਾਂ ਇਹੀ ਕਹਾਂਗੇ ਕਿ ਸਬਰ ਕਰੋ ਚੰਗਾ ਕੋਣ ਹੈ ਮਾੜਾ ਕੋਣ ਹੈ ਤੇ ਕਾਂਗਰਸ ਹਾਈ ਕਮਾਂਡ ਦਾ ਜ਼ਰੂਰ ਧੰਨਵਾਦ ਕਰਦੇ ਹਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly