ਕਿੰਗਸ ਸਪੋਰਟਸ ਕਲੱਬ ਸੈਕਰਾਮੈਂਟੋ ਨੂੰ ਸ਼ਾਨਦਾਰ ਕਬੱਡੀ ਕੱਪ ਕਰਵਾਉਣ ਤੇ ਬਹੁਤ ਬਹੁਤ ਵਧਾਈਆਂ : ਅਮੋਲਕ ਸਿੰਘ ਗਾਖਲ

ਟੀਮ ਨੇ ਵੀ ਬਹੁਤ ਸ਼ਾਨਦਾਰ ਖੇਡ ਦਿਖਾਈ ਅਤੇ ਦਰਸ਼ਕਾਂ ਦਾ ਦਿਲ ਜਿੱਤਿਆ : ਜੁਗਰਾਜ ਸਿੰਘ ਸਹੋਤਾ

ਅਮਰੀਕਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਬੇ ਏਰੀਆ ਕੈਲੀਫੋਰਨੀਆਂ ਨੂੰ ਜੇਤੂ ਰਹਿਣ ’ਤੇ ਗਾਖਲ ਗਰੁੱਪ ਅਤੇ ਗਾਖਲ ਪਰਿਵਾਰ (ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ, ਇਕਬਾਲ ਸਿੰਘ ਗਾਖਲ) ਵਲੋਂ ਬਲਜੀਤ ਸਿੰਘ ਸੰਧੂ ਤੇ ਉਸਦੇ ਸਾਥੀਆਂ ਨੂੰ ਬਹੁਤ ਬਹੁਤ ਵਧਾਈਆਂ। ਦੂਜੇ ਨੰਬਰ ਤੇ ਰਹਿਣ ਵਾਲੀ ਚੜ੍ਹਦਾ ਪੰਜਾਬ ਕਲੱਬ ਦੀ ਕਬੱਡੀ ਟੀਮ ਨੇ ਵੀ ਬਹੁਤ ਸ਼ਾਨਦਾਰ ਖੇਡ ਦਿਖਾਈ ਅਤੇ ਦਰਸ਼ਕਾਂ ਦਾ ਦਿਲ ਜਿੱਤਿਆ। ਅਸੀਂ ਕਿੰਗਸ ਸਪੋਰਟਸ ਕਲੱਬ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਗਾਖਲ ਪਰਿਵਾਰ ਦੇ ਅਮੋਲਕ ਸਿੰਘ ਗਾਖਲ, ਮੱਖਣ ਧਾਲੀਵਾਲ, ਇਕਬਾਲ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਤੇ ਜੌਹਨ ਸਿੰਘ ਗਿੱਲ, ਬੰਤ ਨਿੱਝਰ, ਤੀਰਥ ਗਾਖਲ, ਵਿੱਕੀ ਸੰਮੀਪੁਰੀਆ ਤੇ ਹੋਰ ਖੇਡ ਸਖਸ਼ੀਅਤਾਂ ਦਾ ਗੋਲਡ ਮੈਡਲਾਂ ਨਾਲ ਸਨਮਾਨ ਕੀਤਾ।ਟੂਰਨਾਮੈਂਟ ਵਿਚ ਸੰਗਤ ਰੂਪੀ ਖੇਡ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਲੇ ਨੂੰ ਸ਼ਾਂਤਮਈ ਬਣਾਈ ਰੱਖਣ ਲਈ ਅਹਿਮ ਭੂਮਿਕਾ ਨਿਭਾਈ।ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਇਹ ਤੁਹਾਡੇ ਆਪਣੇ ਟੂਰਨਾਮੈਂਟ ਹਨ ਅਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਹਰ ਮੇਲੇ ’ਤੇ ਇਵੇਂ ਹੀ ਸ਼ਾਂਤੀ ਅਤੇ ਜੋਸ਼ ਨਾਲ ਖੇਡ ਮੇਲਿਆਂ ਦਾ ਅਨੰਦ ਮਾਣੋ।ਗਾਖਲ ਗਰੁੱਪ ਦੇ ਚੇਅਰਮੈਨ ਅਮੋਲਕ ਸਿੰਘ ਗਾਖਲ, ਜੁਗਰਾਜ ਸਿੰਘ ਸਹੋਤਾ, ਗੋਪੀ ਗਾਖਲ, ਤੀਰਥ ਗਾਖਲ ਅਤੇ ਮੱਖਣ ਧਾਲੀਵਾਲ ਵਲੋਂ ਕਿੰਗਸ ਸਪੋਰਟਸ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਸੇਵਾਦਾਰਾਂ ਨੂੰ ਬਹੁਤ ਬਹੁਤ ਵਧਾਈਆਂ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -296
Next article13ਵਾ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ 9ਵਾਂ ਦਿਨ