ਮੁਬਾਰਕਬਾਦ

guru mahil bhai rupa

(ਸਮਾਜ ਵੀਕਲੀ) 

ਸੰਯੁਕਤ ਕਿਸਾਨ ਮੋਰਚੇ ਨੂੰ, ਮੇਰੀ ਦਿਲੋਂ ਹੈ ਵਧਾਈ
ਜੰਗ ਅੰਨਦਾਤੇ ਨੇ ਜਿੱਤ ਲਈ,ਖੁਸ਼ੀ ਕਿਸਾਨਾਂ ਵਿੱਚ ਸਾਈ

ਗੰਦੇ ਮਨਸੂਬੇ ਨਾਲ,ਸੀ ਕੇਂਦਰ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ
ਜਿਸ ਨੂੰ ਅੰਨਦਾਤੇ ਨੇ ਨਹੀਂ ਮੰਨੇ, ਕਿਸਾਨ ਰਹੇ ਰੋਦੇ ਕੁਰਲਾਂਦੇ
ਇਹਨਾਂ ਕਾਨੂੰਨਾਂ ਬਦਲੇ,ਕੱਠੇ ਹੋ ਗਏ ਮਾਈ ਭਾਈ
ਸੰਯੁਕਤ ਕਿਸਾਨ ਮੋਰਚੇ ਨੂੰ,,,,,,,

ਇੱਕ ਸਾਲ ਹੋ ਗਿਆਂ ਹੈ, ਕਿਸਾਨਾਂ ਦਿੱਲੀ ਬਾਡਰ ਮੱਲੇ
ਕਾਨੂੰਨਾਂ ਵਿੱਚ ਸੋਧ ਕਰਾਂ ਲਵੋਂ ਕੇਂਦਰ ਨੇ ਲੱਖ ਸੁਨੇਹੇ ਘੱਲੇ
ਸੋਧ ਸਾਨੂੰ ਪ੍ਰਵਾਨ ਨਹੀਂ! ਕਿਸਾਨਾਂ ਨੇ ਹਿੰਡ ਪੁਗਾਈ
ਸੰਯੁਕਤ ਕਿਸਾਨ ਮੋਰਚੇ ਨੂੰ ,,,,,,,

ਹੰਕਾਰ ਨੂੰ ਮਾਰ ਪੈ ਗਈ,ਆਖਿਰ ਜਿੱਤ ਸੱਚ ਦੀ ਹੋਈ
ਖੁਸ਼ੀ ਅੈਨੀ ਕਿਸਾਨਾਂ ਨੂੰ, ਨਾ ਜਾਂਦੀ ਮਿੱਤਰੋ ਇਹ ਲਕੋਈ
ਸ਼ਹੀਦ ਹੋਏ ਮਿੱਤਰ ਪਿਆਰੇ,ਅੱਖ ਜਾਂਦੀ ਮੇਰੀ ਰੋਈ
ਸੰਯੁਕਤ ਕਿਸਾਨ ਮੋਰਚੇ ਨੂੰ ,,,,,,,

ਗੁਰਾ ਮਹਿਲ ਸੱਚ ਕਹਿੰਦਾ,ਇਹ ਕਲਾਂ ਕਰਤਾਰ ਦੀ ਵਰਤੀ
ਇਹ ਪ੍ਰਸਿੱਧੀ ਬਹੁਤ ਮਹਿੰਗੀ, ਨਹੀਂ! ਮਿਲੀ ਜੀ ਸਸਤੀ
ਕਿਸਾਨਾਂ ਦੇ ਰਿਹਾ, ਮੈਂ ਦਿਲੋਂ ਸੱਚੀ ਵਡਿਆਈ
ਸੰਯੁਕਤ ਕਿਸਾਨ ਮੋਰਚੇ ਨੂੰ ,,,,,,

ਲੇਖਕ :- ਗੁਰਾ ਮਹਿਲ ਭਾਈ ਰੂਪਾ
ਫੋਨ :- 94632 60058

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ https://play.google.com/store/apps/details?id=in.yourhost.samajweekly

 

Previous articleਹੱਕੀ ਮੰਗਾਂ ਖਾਤਰ ਸਰਕਾਰਾਂ ਦੇ ਜਬਰ ਨਾਲ ਜੂਝਦੇ ਕੰਪਿਊਟਰ ਅਧਿਆਪਕ
Next articleਆਓ ਜ਼ਿੰਦਗੀ ਦੇ ਅਸਲੀ ਮਕਸਦ ਨੂੰ ਸਮਝੀਏ: