(ਸਮਾਜ ਵੀਕਲੀ)
ਮਿਹਣੇ ਘਰਦੇ, ਬਾਹਰਲੇ ਮਾਰਦੇ ਨੇ
ਕਹਿੰਦੇ “ਧਰਮ ਦਾ ਕਾਹਤੋਂ ਤੈਨੂੰ ਝੱਸ ਹੈ ਨੀ”
ਆਖਣ “ਲਾਈ ਜਾਹ ਰੱਟ ਇਨਸਾਨੀਅਤ ਦੀ
ਪਰ ਹੋਣਾ ਕਿਤੇ ਵੀ ਏਦਾਂ ਜੱਸ ਹੈ ਨੀ”
ਕਹਿਣ ਵਾਲੇ ਨੇ ਬਹੁਤੇ ਬਿਪ੍ਰਨ ਰੀਤ ਵਾਲੇ
ਉੰਝ ਵੱਖਰੀ ਪਛਾਣ ਕੋਈ ਘੜਮੱਸ ਹੈ ਨੀ
ਪੂਜਣ ਮੜ੍ਹੀਆਂ, ਜਠੇਰਿਆਂ, ਗੁੱਗਿਆਂ ਨੂੰ
‘ਅਕਾਲ ਮੂਰਤਿ’ ਦਾ ਸਮਝਿਆ ਰਹੱਸ ਹੈ ਨੀ
ਸਦੀਆਂ ਬਾਅਦ ਵੀ ਜਾਤ ਜਾਂ ਬਿਰਾਦਰੀ ਤੋਂ
ਹੋਏ ਭੋਰਾ ਵੀ ਟੱਸ ਤੋਂ ਮੱਸ ਹੈ ਨੀ
ਨਿੱਤ ਧਿਆਂਵਦੇ ਸਾਰੇ ‘ਮਿਠ ਬੋਲੜਾ ਜੀ’
ਪਰ ਬਹੁਤਿਆਂ ਦੇ ਬੋਲਾਂ ਵਿੱਚ ਰਸ ਹੈ ਨੀ
‘ਗਾਵੀਐ ਸੁਣੀਐ’ ਤੇ ਭਾਵੇਂ ਪੂਰਾ ਤਾਣ ਲਾਇਆ
‘ਮਨਿ ਰਖੀਐ’ ਦੀ ਪਰ ਪੁੱਛ ਦੱਸ ਹੈ ਨੀ
ਕਹਿਣਾ ਹੋਰ ਘੜਾਮੇਂ ਕੁਝ ਹੋਰ ਦਿੱਸਣਾ
ਗੱਲਾਂ ਸੱਚੀਉਂ ਰੋਮੀ ਦੇ ਵੱਸ ਹੈ ਨੀ
ਰੋਮੀ ਘੜਾਮੇਂ ਵਾਲਾ
98552-81105
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly