ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ)- ਦਫਤਰ ਨਗਰ ਕੌਂਸਲ ਸ਼ਾਮ ਚੁਰਾਸੀ ਨੂੰ ਸਰਕਾਰ ਵਲੋਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਡੇ-ਨੂਲਮ ਅਤੇ ਪੰਜਾਬ ਰਾਜ ਅਰਬਨ ਲਾਈਵਲੀਹੂਡਜ਼ ਮਿਸ਼ਨ ਅਧੀਨ ਦਫਤਰ ਨਗਰ ਕੌਂਸਲ ਸ਼ਾਮਚਰਾਸੀ ਅਧੀਨ ਆਉਂਦੇ ਸਟਰੀਟ ਵੈਂਡਰਾਂ ਦੀ ਸਮਰੱਥਾ ਨਿਰਮਾਣ ਅਤੇ ਸਿਖਲਾਈ ਲਈ ਕਾਰਜ ਸਾਧਕ ਅਫਸਰ ਰਾਮ ਪ੍ਰਕਾਸ਼ ਦੀ ਅਗਵਾਈ ਹੇਠ ਟਰੇਨਿੰਗ ਵਰਕਸ਼ਾਪ ਲਗਾਈ ਗਈ। ਜਿਸ ਵਿੱਚ ਸ਼ਹਿਰ ਅੰਦਰ ਕੰਮ ਕਰਦੇ ਸਟਰੀਟ ਵੈਂਡਰਜ਼ ਹਾਜ਼ਰ ਹੋਏ।ਇਹ ਟਰੇਨਿੰਗ ਡਿਪਾਰਟਮੈਂਟ ਆਫ ਲੋਕਲ ਗੌਰਮੈਂਟ ਅਤੇ ਪੀ.ਜੀ.ਆਈ. ਅਤੇ ਪ੍ਰਾਜੈਕਟ ਡਾਇਰੈਕਟਰ (ਫਸ਼ੂਲ਼ੰ) ਵਲੋਂ ਭੇਜੀ ਗਈ ।
ਟੀਮ ਮੈਡਮ ਕੋਮਲ ਕਸ਼ਪ ਨੇ ਹਾਈਜੀਨ ਅਤੇ ਮਾਈਕਰੋ ਇਨਵਾਇਰਮੈਂਟ ਪਰਸਨਲ ਹਾਈਜੀਨ ਅਤੇ ਫੂਡ ਪ੍ਰੋਡਕਸ਼ਨ ਤੋਂ ਇਲਾਵਾ, ਕੋਵਿਡ ਪ੍ਰੀਵੈਂਸ਼ਨ, ਅਤੇ ਤੰਬਾਕੂ ਦੁ ਮਾੜੇ ਪ੍ਰਭਾਵਾਂ ਦੇ ਬਾਰੇ ਸਟਰੀਟ ਵੈਂਡਰਾਂ ਨੂੰ ਜਾਗਰੂਕ ਕੀਤਾ ਅਤੇ ਸ਼੍ਰੀ ਈਸ਼ਾਨ ਚੋਪੜਾ ਅਤੇ ਮਿਸ ਗੁਲਜ਼ਾਨ ਸੀ.ਐਫ. ਵਲੋਂ ਸਵੱਛ ਭਾਰਤ ਅਭਿਆਨ-2 ਅਤੇ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ, ਸਿੰਗਲ ਵਰਤੋਂ ਵਾਲੇ ਪਲਾਸਟਿਕ ਤੇ ਰੋਕ ਅਤੇ ਸੌਲਿਡ ਵੇਸਟ ਮੈਨੇਜਮੈਂਟ ਬਾਰੇ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਸ਼੍ਰੀ ਇੰਦਰਜੀਤ ਸਿੰਘ ਜੀ ਨੇ ਇਸ ਟਰੇਨਿੰਗ ਵਿੱਚ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਅਤੇ ਸਾਫ ਸਫਾਈ ਬਾਰੇ ਦੱਸਿਆ ਗਿਆ।
ਇਸ ਤੋਂ ਇਲਾਵਾ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਆਈ ਹੋਈ ਟੀਮ ਦਾ ਧੰਨਵਾਦ ਕੀਤਾ ਗਿਆ। ਵੈਂਡਰਜ਼ ਨੂੰ ਸਾਫ ਸਫਾਈ ਅਤੇ ਸਰਕਾਰ ਦੁਆਰਾ ਚਲਾਈ ਗਈ ਸਕੀਮ ਬਾਰੇ ਪ੍ਰੋਤਸਾਹਿਤ ਕੀਤਾ ਗਿਆ ਅਤੇ ਆਏ ਹੋਏ ਵੈਂਡਰਜ਼ ਨੂੰ ਕਿੱਟਾਂ ਵੀ ਦਿੱਤੀਆਂ ਗਈਆਂ।ਇਸ ਟਰੇਨਿੰਗ ਵਿੱਚ ਦਫਤਰੀ ਸਟਾਫ ਰਮੇਸ਼ ਕੁਮਾਰ ਕਲਰਕ, ਦਿਨੇਸ਼ ਕੁਮਾਰ ਕਲਰਕ, ਸਨਮ ਮੱਲੀ, ਗੁਲਜ਼ਾਨ,ਮਨੀਸ਼ਾ,ਬਬਲੂ, ਸੋਨੀਆਂ ਅਤੇ ਬਾਕੀ ਦੇ ਸਟਾਫ ਮੈਂਬਰ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly