ਮਾਨਸਾ (ਸਮਾਜ ਵੀਕਲੀ) ( ਔਲਖ ) : ਸਿਹਤ ਵਿਭਾਗ ਵੱਲੋਂ ਅੱਜ ਵਿਸ਼ਵ ਮਲੇਰੀਆ ਦਿਵਸ ਤਹਿਤ ਪੰਜਾਬ ਭਰ ਵਿੱਚ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਮਾਨਸਾ ਜ਼ਿਲ੍ਹੇ ਵਿੱਚ ਸਿਵਲ ਸਰਜਨ ਡਾਕਟਰ ਹਰਜਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੂਹ ਐਨ ਵੀ ਬੀ ਡੀ ਸੀ ਪੀ ਬ੍ਰਾਂਚ ਟੀਮ ਦੀ ਅਗਵਾਈ ਵਿੱਚ ਪਿੰਡਾਂ ਵਿਚ ਮਲੇਰੀਆ ਜਾਗਰੂਕਤਾ ਫੈਲਾਉਣ ਲਈ ਵੱਖ ਵੱਖ ਪ੍ਰੋਗਰਾਮ ਕਰਵਾਏ ਗਏ। ਜਿਨ੍ਹਾਂ ਵਿੱਚ ਸਕੂਲਾਂ ਵਿੱਚ ਸੈਮੀਨਾਰ, ਕੰਪੀਟੀਸ਼ਨ, ਪੋਸਟਰ ਮੇਕਿੰਗ ਭਾਸ਼ਨ ਅਤੇ ਕੁਈਜ ਮੁਕਾਬਲੇ ਕਰਵਾਏ ਜਾ ਰਹੇ ਹਨ। ਅੱਜ ਜੋਗਾ, ਬੋਹਾ, ਰਿਊਂਦ ਕਲਾਂ, ਮੂਲਾ ਸਿੰਘ ਵਾਲਾ, ਅਲੀਸ਼ੇਰ ਖੁਰਦ, ਨਰਿੰਦਰਪੁਰਾ, ਖੜਕ ਸਿੰਘ ਵਾਲਾ, ਊਭਾ ਆਦਿ ਸਮੇਤ ਸਰਕਾਰੀ ਹਾਈ ਸਕੂਲ ਘਰਾਂਗਣਾ ਵਿੱਚ ਸੈਮੀਨਾਰ ਦੌਰਾਨ ਪੇਂਟਿੰਗ ਮੁਕਾਬਲੇ, ਭਾਸ਼ਣ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ।
ਪੇਂਟਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਅਕਾਸ਼ਦੀਪ ਕੌਰ, ਦੂਜਾ ਸਥਾਨ ਹੈਪੀ ਸਿੰਘ, ਤੀਜਾ ਸਥਾਨ ਨਵਜੋਤ ਕੌਰ, ਚੌਥਾ ਸਥਾਨ ਪਵਨਦੀਪ ਕੌਰ ਨੇ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ਵਿੱਚ ਪਹਿਲਾ ਸਥਾਨ ਸਿਮਰਨ ਕੌਰ, ਦੂਜਾ ਸਥਾਨ ਅਮਾਨਤ ਕੌਰ ਨੇ ਪ੍ਰਾਪਤ ਕੀਤਾ। ਇਸ ਮੌਕੇ ਬੋਲਦਿਆਂ ਡਾ ਅਰਸ਼ਦੀਪ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ ਮਾਨਸਾ ਨੇ ਵਿਦਿਆਰਥੀਆਂ ਨੂੰ ਮਲੇਰੀਆ ਬੁਖਾਰ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦਸਿਆ ਕਿ ਬੁਖਾਰ ਹੋਣ ਦੀ ਸੂਰਤ ਵਿੱਚ ਤੁਰੰਤ ਆਪਣੇ ਖੂਨ ਦੀ ਜਾਂਚ ਕਰਵਾ ਕੇ ਮੁਢਲਾ ਇਲਾਜ ਕਰਵਾਇਆ ਜਾਵੇ।ਕੇਵਲ ਸਿੰਘ ਸਹਾਇਕ ਮਲੇਰੀਆ ਅਫਸਰ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਦੇ ਬਦਲਾਅ ਕਰਕੇ ਲੂੰ ਲਁਗਣ ਨਾਲ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਦੱਸਿਆ ਗਿਆ ਅਤੇ ਇਸ ਤੋਂ ਬਚਣ ਲਈ ਵੱਧ ਤੋਂ ਵੱਧ ਪਾਣੀ ਪੀਣ ਬਾਰੇ ਦਸਿਆ।
ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਵਿੱਚ ਵੀ ਸੈਮੀਨਾਰ ਕਰਵਾਇਆ ਗਿਆ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਪੇਂਟਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਹਰਮਨ ਸਿੰਘ , ਦੂਜਾ ਸਥਾਨ ਪਲਕਪ੍ਰੀਤ ਕੌਰ , ਤੀਜਾ ਸਥਾਨ ਗਗਨਦੀਪ ਕੌਰ ਨੇ ਪ੍ਰਾਪਤ ਕੀਤਾ। ਇਸ ਮੌਕੇ ਬੋਲਦਿਆਂ ਸਿਹਤ ਕਰਮਚਾਰੀ ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਮਲੇਰੀਆ ਬੁਖਾਰ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਰਾਮ ਕੁਮਾਰ ਸਿਹਤ ਸੁਪਰਵਾਈਜ਼ਰ, ਸੁਖਪਾਲ ਸਿੰਘ ਸਿਹਤ ਸੁਪਰਵਾਈਜ਼ਰ ,ਮਨਦੀਪ ਸਿੰਘ ਸਿਹਤ ਕਰਮਚਾਰੀ ,ਸਕੂਲ ਮੁਖੀ ਸੁਮਨਦੀਪ ਕੌਰ , ਸ਼ਮਸ਼ੇਰ ਸਿੰਘ, ਰਜਨੀ ਜੋਸ਼ੀ ਅਤੇ ਆਸ਼ਾ ਜਗਪਾਲ ਕੌਰ, ਜਸਵੀਰ ਕੌਰ, ਅਤੇ ਹੈਡ ਟੀਚਰ ਮਨਦੀਪ ਕੁਮਾਰ, ਪਰਮਜੀਤ ਸਿੰਘ, ਪਿਆਰਾ ਸਿੰਘ, ਜਸਵੀਰ ਕੌਰ, ਅਨੀਤਾ ਮੈਡਮ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly