ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਕਪੂਰਥਲਾ ਵਿਖੇ ਕਾਲਜ ਦੇ ਐਨ ਐਸ ਐਸ ਵਿੰਗ ਅਤੇ ਬਡੀ ਗਰੁੱਪ ਵੱਲੋਂ ਪੰਜਾਬ ਸਰਕਾਰ ਦੁਆਰਾ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਯੋਗਾ ਫਾਰ ਡਰੱਗ ਅਬਿਊਜ਼ ਅਵੇਅਰਨੈੱਸ ਪ੍ਰੋਗਰਾਮ ਬੈਨਰ ਹੇਠ ਯੋਗਾ ਦਿਵਸ ਮਨਾਇਆ ਗਿਆ । ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਘਰ ਬੈਠੇ ਵਿਦਿਆਰਥੀਆਂ ਤੱਕ ਤਕਨਾਲੋਜੀ ਦੇ ਮਾਧਿਅਮ ਰਾਹੀਂ ਪਹੁੰਚ ਕਰਕੇ ਉਨ੍ਹਾਂ ਨੂੰ ਸਮਾਜਿਕ ਕੁਰੀਤੀਆਂ ਖ਼ਿਲਾਫ਼ ਜਾਗਰੂਕ ਕਰਦੇ ਹੋਏ ਖਾਸ ਤੌਰ ਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਪ੍ਰਤੀ ਚੇਤਨ ਕਰਨਾ ਸੀ। ਕਾਲਜ ਦੇ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਨੇ ਇਸ ਦੌਰਾਨ ਕਿਹਾ ਕਿ
ਸਾਡੇ ਸਮਾਜ ਵਿੱਚ ਨਸ਼ਿਆਂ ਦੇ ਫੈਲਾਅ ਕਰਕੇ ਜਵਾਨ ਮੁੰਡੇ ਕੁੜੀਆਂ ਇਸ ਦਲਦਲ ਵਿੱਚ ਫਸਦੇ ਜਾ ਰਹੇ ਹਨ।
ਇਸ ਹਨੇਰ ਗਰਦੀ ਵਿਚੋਂ ਉਨ੍ਹਾਂ ਨੂੰ ਕੱਢਣ ਲਈ ਇਕ ਯਤਨ ਦੇ ਰੂਪ ਵਿੱਚ ਕਾਲਜ ਦੇ ਵਿਦਿਆਰਥੀਆਂ ਲਈ ਯੋਗ ਦਿਵਸ ਕਰਾਉਣਾ ਜਰੂਰੀ ਹੈ। ਕਿਉਂਕਿ ਯੋਗ ਸਿਹਤ ਸੰਭਾਲ ਦਾ ਇੱਕ ਅਟੁੱਟ ਅੰਗ ਹੈ। ਯੋਗ ਦੀ ਮਦਦ ਨਾਲ ਹੀ ਅਸੀਂ ਹਰ ਬੁਰਾਈ ਤੇ ਠੱਲ੍ਹ ਪਾ ਸਕਦੇ ਹਾਂ ਅਤੇ ਆਪਣੇ ਤਨ ਮਨ ਨੂੰ ਸਿਹਤਮੰਦ ਰੱਖ ਸਕਦੇ ਹਾਂ ਕਾਲਜ ਦੇ ਐਨ ਐਸ ਐਸ ਵਿੰਗ ਅਤੇ ਬਡੀ ਗਰੁੱਪ ਦੇ ਇੰਚਾਰਜ ਡਾ ਜਗਸੀਰ ਸਿੰਘ ਬਰਾਡ਼ ਦੀ ਅਗਵਾਈ ਹੇਠ ਹੋਏ ਇਸ ਪ੍ਰੋਗਰਾਮ ਵਿੱਚ ਕੁੱਲ 13 ਵਿਦਿਆਰਥੀਆਂ ਨੇ ਭਾਗ ਲਿਆ। ਕਾਲਜ ਦੇ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹਨ ਚੰਗੇ ਭਵਿੱਖ ਦੀ ਕਾਮਨਾ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly