ਕਰੋਨਾ ਦੇ ਨਾਮ ਉੱਪਰ ਵਿੱਦਿਅਕ ਅਦਾਰਿਆਂ ਨੂੰ ਮੁੜ ਬੰਦ ਕਰਨ ਦੇ ਫੈਸਲੇ ਦੀ ਨਿਖੇਧੀ

ਚੰਡੀਗੜ੍ਹ, (ਸਮਾਜ ਵੀਕਲੀ)- ਪੰਜਾਬ ਸਰਕਾਰ ਨੇ ਮੰਗਲਵਾਰ ਸਵੇਰੇ ਕਰੋਨਾ ਦੇ “ਨਵੇਂ ਵੈਰੀਏੰਟ” ਓਮੀਕਰੋਨ ਉਰਫ ਓਮਾਈਕਰੋਨ ਦਾ ਬਹਾਨਾ ਬਣਾ ਕੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਪੂਰਨ ਤੌਰ ‘ਤੇ ਬੰਦ ਕਰਨ ਦਾ ਫਰਮਾਨ ਜਾਰੀ ਕੀਤਾ ਹੈ।

ਪਹਿਲਾਂ ਵਾਂਗ ਈ ਕਰੋਨਾ ਦੀ ਪਾਬੰਦੀਆਂ ਸਭ ਤੋਂ ਪਹਿਲਾਂ ਸਕੂਲਾਂ, ਕਾਲਜਾਂ ਉੱਪਰ ਮੜ੍ਹੀਆ ਗਈਆਂ ਹਨ ਪਰ ਚੋਣਾਂ ਲਈ ਹਜ਼ਾਰਾਂ ਦੇ ਇਕੱਠ ਵਾਲੀਆਂ ਸਿਆਸੀ ਰੈਲੀਆਂ ਓਵੇਂ ਹੀ ਬਰਕਰਾਰ ਹਨ। “ਕਰੋਨਾ” ਦਾ ਪਿਛਲਾ ਦੋ ਸਾਲਾਂ ਦਾ ਅਮਲ ਵਿਖਾ ਚੁੱਕਾ ਹੈ ਕਿ ਸਾਧਾਰਨ ਫਲੂ ਵਰਗੀ ਇਸ ਬਿਮਾਰੀ ਦਾ ਬੇਲੋੜਾ ਖ਼ੌਫ਼ ਖੜ੍ਹਾ ਕੀਤਾ ਗਿਆ ਹੈ ਤੇ ਸੰਸਾਰ ਦੇ ਅਨੇਕਾਂ ਮਾਹਿਰ ਇਹਨਾਂ ਪਾਬੰਦੀਆਂ ਨੂੰ ਗੈਰ-ਜ਼ਰੂਰੀ ਐਲਾਨ ਚੁੱਕੇ ਹਨ। ਪੰਜਾਬ ਸਟੂਡੈਂਟਸ ਯੂਨੀਅਨ ਮੁਤਾਬਕ ਦੋ ਸਾਲਾਂ ‘ਚ ਇਹ ਗੱਲ ਵੀ ਸਾਫ਼ ਹੋਈ ਹੈ ਕਿ ਕਰੋਨਾ ਦੇ ਨਾਮ ਉੱਪਰ ਪਾਬੰਦੀਆਂ ਲਾਉਣ ਪਿੱਛੇ ਸਰਕਾਰਾਂ ਆਪਣੇ ਸਿਆਸੀ ਮਨਸੂਬੇ ਹੁੰਦੇ ਹਨ ਤੇ ਇਹ ਪਾਬੰਦੀਆਂ ਲੋਕਾਂ ਲਈ ਮਾਰੂ ਸਿੱਧ ਹੋਈਆਂ ਹਨ। ਇਹਨਾਂ ਸਰਕਾਰਾਂ ਨੁੂੰ ਲੋਕਾਂ ਦੀ ਕਿੰਨੀ ਕੁ ਫਿਕਰ ਹੈ। ਪਿਛਲੇ ਦੋ ਸਾਲਾਂ ਦੌਰਾਨ ਸਰਕਾਰੀ ਸਿਹਤ ਸਹੂਲਤਾਂ ‘ਚ ਹੋਰ ਨਿਘਾਰ ਈ ਹੋਇਆ ਹੈ।

ਪਿਛਲੇ ਦੋ ਸਾਲਾਂ ਦੌਰਾਨ ਲਾਈਆਂ ਪਾਬੰਦੀਆਂ ਨਾਲ਼ ਸਿੱਖਿਆ ਦ‍ਾ ਮਿਆਰ ਬਹੁਤ ਨਿੱਘਰਿਆ ਹੈ। ਸਿੱਖਿਆ ਦਾ ਹੋਰ ਤੇਜ ਨਿੱਜੀਕਰਨ ਕੀਤਾ ਗਿਆ ਹੈ, ਤੇ ਲੱਖਾਂ ਵਿਦਿਆਰਥੀਆਂ ਸਿੱਖਿਆ ਤੋਂ ਬਾਹਰ ਕਰ ਦਿੱਤੇ ਗਏ ਹਨ। ਆਨਲਾਈਨ ਸਿੱਖਿਆ ਦਾ ਬਦਲ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ ਅਤੇ ਇਸਨੇ ਬੱਚਿਆਂ ਅੰਦਰ ਮਾਨਸਿਕ ਵਿਗਾੜ ਪੈਦਾ ਕੀਤੇ ਹਨ।

ਹੁਣ ਦੁਬਾਰਾ ਇਹ ਉਹੀਓ ਪੂਰਨ-ਬੰਦੀਆਂ ਦਾ ਅਮਲ ਸ਼ੁਰੂ ਕਰ ਰਹੇ ਹਨ। ਸਰਕਾਰ ਦਾ ਇਹ ਫੈਸਲਾ ਘੋਰ ਵਿਦਿਆਰਥੀ ਵਿਰੋਧੀ ਫੈਸਲਾ ਹੈ। ਵਿਦਿਆਰਥੀਆਂ ਨੇ ਆਪਣੇ ਤਜ਼ਰਬੇ ‘ਚੋਂ ਸਿੱਖ ਲਿਆ ਹੈ ਕਿ ਆਫਲਾਈਨ ਕਲਾਸਾਂ ਰਾਹੀਂ ਕਰੋਨਾ ਵਗੈਰਾ ਫੈਲਣ ਦੀਆਂ ਗੱਲਾਂ ਬਕਵਾਸ ਹਨ।ਇਸੇ ਦੌਰਾਨ ਤਬਦੀਲੀਪਸੰਦ ਖਬਰਕਾਰ ਫੈਡਰੇਸ਼ਨ ਦੇ ਆਗੂ ਰਮੇਸ਼ ਸਰਸ਼ਾਰ, ਅਸ਼ਵਨੀ ਅਨਵਰ, ਆਸਿਫ਼ ਚਿੱਤਪਾਵਨ, ਯਾਦਵਿੰਦਰ ਦੀਦਾਵਰ ਨੇ ਚੰਨੀ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਏ ਕਿ ਬੇਵਕੂਫੀ ਭਰੇ ਫੇੈਸਲੇ ਨੂੰ ਵਾਪਸ ਕੀਤਾ ਜਾਵੇ, ਏਸੇ ਵਿਚ ਪੰਜਾਬ, ਪੰਜਾਬੀ, ਪੰਜਾਬੀਅਤ ਦੀ ਭਲਾਈ ਏ।

 

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

(ਸਮਾਜ ਵੀਕਲੀ)

Previous articleਪੰਜਾਬ ’ਚ ਰਾਤ 10 ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਗੂ, ਸਕੂਲ ਤੇ ਕਾਲਜ ਬੰਦ
Next article“ਸਭ ਨੂੰ ਵਧਾਈ 2022” ਡੀਡੀ ਪੰਜਾਬੀ ਦੀ ਮਹਾਨ ਪੇਸ਼ਕਾਰੀ-