ਮਿਤੀ : ਸ਼ਨੀਵਾਰ 28 ਅਗਸਤ 2021
ਸਮਾਂ : ਦੋ ਵਜੇ ਤੋਂ ਚਾਰ ਵਜੇ ਤੱਕ
ਸਥਾਨ : ਸ਼ਹੀਦ ਊਧਮ ਸਿੰਘ ਵੈਲਫੇਅਰ ਸੈਂਟਰ
(ਸਮਾਜ ਵੀਕਲੀ)- ਬਰਤਾਨੀਆ ਦੇ ਜਾਣੇ ਪਛਾਣੇ ਅਤੇ ਲੰਮੇ ਸਮੇਂ ਤੋਂ ਭਾਰਤੀ ਮਜ਼ਦੂਰ ਸਭਾ ਵਿੱਚ ਆਗੂ ਰੋਲ ਨਿਭਾਉਣ ਵਾਲੇ ਸਿਰੜੀ ਕਾਮੇ ਸਾਥੀ ਸੋਹਣ ਸਿੰਘ ਸੰਧੂ ਦੀ ਯਾਦ ਵਿੱਚ ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਵੱਲੋਂ ਸ਼ਨੀਵਾਰ 28 ਅਗਸਤ 2021 ਨੂੰ ਸ਼ਰਧਾਂਜਲੀ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਆਪ ਸਭ ਦੋਸਤਾਂ ਮਿੱਤਰਾਂ ਅਤੇ ਹਮਦਰਦਾਂ ਨੂੰ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ ।
ਸਾਥੀ ਸੋਹਣ ਸਿੰਘ ਹੋਰਾਂ ਨੇ ਭਾਰਤੀ ਮਜ਼ਦੂਰ ਸਭਾ, ਸ਼ਹੀਦ ਊਧਮ ਸਿੰਘ ਵੈਲਫ਼ੇਅਰ ਸੈਂਟਰ ਅਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੀਆਂ ਸਰਗਰਮੀਆਂ ਵਿਚ ਹਮੇਸ਼ਾ ਸੰਗੀ ਸਾਥੀਆਂ ਨਾਲ ਵੱਧ ਚੜ੍ਹ ਕੇ ਹਿੱਸਾ ਲਿਆ ।
ਸਾਥੀ ਸੋਹਣ ਸਿੰਘ ਸੰਧੂ ਜੀ ਵੱਲੋਂ ਬ੍ਰਿਟੇਨ ਵਿੱਚ ਪਰਵਾਸੀਆਂ ਦੇ ਹੱਕ ਵਿੱਚ ਕੀਤੀ ਜੱਦੋ ਜਹਿਦ ਹਮੇਸ਼ਾਂ ਯਾਦ ਰੱਖੀ ਜਾਵੇਗੀ ।
ਪ੍ਰਬੰਧਕ : ਭਾਰਤੀ ਮਜਦੂਰ ਸਭਾ ਗ੍ਰੇਟ ਬ੍ਰਿਟੇਨ,
ਸ਼ਹੀਦ ਊਧਮ ਸਿੰਘ ਵੈਲਫੇਅਰ ਸੈਂਟਰ
346 SOHO ROAD, BIRMINGHAM B21 9QL
0121 551 4679