ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ ) ਸੀ.ਆਈ.ਟੀ.ਯੂ ਦੇ ਸੂਬਾ ਪ੍ਰਧਾਨ ਮਹਾਂ ਸਿੰਘ ਰੋੜ੍ਹੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਅਤੇ ਸੀਪੀਆਈ (ਐਮ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰੁਘਨਾਥ ਸਿੰਘ ਦੀ ਚੌਥੀ ਬਰਸੀ ਪਿੰਡ ਬੀਣੇਵਾਲ ਵਿਖੇ ਸੀਪੀਆਈ ਐਮ ਅਤੇ ਸੀਆਈਟੀਯੂ ਵਲੋ ਮਨਾਈ ਜਾ ਰਹੀ ਹੈ। ਜਿਸ ਚ ਸੀ ਪੀ ਆਈ ਐਮ ਦੇ ਲੀਡਰਾਂ ਤੋ ਇਲਾਵਾ ਵੱਖ ਰਾਜਨੀਤਕ ਪਾਰਟੀਆਂ, ਜਨਤਕ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਵਲੋਂ ਕਾਮਰੇਡ ਰੁਘਨਾਥ ਸਿੰਘ ਨੂੰ ਸਰਧਾ ਦੇ ਫੁੱਲ ਭੇਟ ਜਾਣਗੇ। ਸੂਬਾ ਪ੍ਰਧਾਨ ਮਹਾਂ ਸਿੰਘ ਰੌੜੀ ਨੇ ਕਿਹਾ ਕਿ ਕਾਮਰੇਡ ਰੁਘਨਾਥ ਸਾਂਝੀ ਘੋਲਾ ਦੇ “ਮੁਦਈ ਸਨ, ਜਿਹਨਾਂ ਨੂੰ ਸੰਘਰਸਾਂ ਦੀ ਗੁੱਡਥੀ ਜਨਮ ਤੋ ਮਿਲੀ ਹੋਈ ਸੀ ਕਿਓਕਿ ਕਾਮਰੇਡ ਰੁਘਨਾਥ ਸਿੰਘ ਦੇ ਪਿਤਾ ਜੀ ਬੀਤ ਇਲਾਕੇ ਦੇ ਨਾਮਵਰ ਇੰਨਕਲਾਬੀ ਕਾਮਰੇਡ ਸਨ। ਕਾਮਰੇਡ ਰੁਲੀਆਂ ਰਾਮ ਅਧਿਆਲ ਵੱਲੋਂ ਬੀਤ ਦੇ ਲੋਕਾਂ ਨੂੰ ਲਾਮਬੰਦ ਕਰਕੇ ਜਗੀਰਦਾਰੀ ਖਿਲਾਫ ਲੰਮਾਂ ਤੇ ਸਿਰੜੀ ਸੰਘਰਸ਼ ਕੀਤਾ ਅਤੇ ਬੀਤ ਦੇ ਲੋਕਾਂ ਨੂੰ ਜੋਕਿ ਮੁਜਾਹਰੇ ਸਨ, ਜ਼ਮੀਨ ਦਾ ਹੱਕ ਦਵਾਇਆ ਅਤੇ ਪੀਣ ਵਾਲੇ- ਪਾਣੀ ਤੇ ਲੱਗਾ ਟੈਕਸ ਮਾਫ ਕਰਵਾਇਆ। ਮਹਾਂ ਸਿੰਘ ਰੌੜੀ ਨੇ ਦੱਸਿਆ ਕਿ ਕਾਮਰੇਡ ਰਘਨਾਥ ਸਿੰਘ 1975 ਵਿੱਚ ਸਿਹਤ ਵਿਭਾਗ ਵਿੱਚੋਂ ਨੌਕਰੀ ਛੱਡਕੇ ਬੱਬਰ ਅਕਾਲੀ ਖਾਲਸਾ ਕਾਲਜ ਗੜਸ਼ੰਕਰ ਵਿੱਚ ਦਾਖਿਲ ਹੋ ਗਏ। ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਰਘੁਨਾਥ ਦੀ ਜੋੜੀ ਵੱਲੋਂ ਵਿਦਿਆਰਥੀਆਂ ਨੂੰ ਲਾਮਬੰਦ ਕਰਕੇ ਐਸ.ਐਫ.ਆਈ ਦੇ ਝੰਡੇ ਹੇਠ ਐਮਰਜੈਂਸੀ ਦਾ ਵਿਰੋਧ ਕੀਤਾ, ਪਿੰਡਾਂ ਵਿੱਚ ਨੌਜਵਾਨ ਸਭਾਵਾਂ ਬਣਾਇਆ, 1997 ਵਿਚ ਕਾਮਰੇਡ ਰੁਘਨਾਥ ਸਿੰਘ ਮਜਦੂਰ ਜਮਾਤ ਦੀ ਸਿਰਮੋਰ ਜਥੇਬੰਦੀ ਸੀ ਆਈ ਟੀ ਯੂ ਦੇ ਜਿਲਾ ਪ੍ਰਧਾਨ ਤੇ ਸਟੇਟ ਕੈਸ਼ੀਅਰ ਬਣੇ, 2004 ਵਿਚ ਸੂਬਾ ਜਨਰਲ ਸਕਤਰ ਬਣੇ, ਤੇ ਦਿਨ ਰਾਤ ਮਜਦੂਰ ਜਮਾਤ ਲਈ ਕੰਮ ਕੀਤਾ ਜਿਸ ਨਾਲ ਮਜ਼ਦੂਰਾਂ ਦੇ ਹਰਮਨ ਪਿਆਰੇ ਆਗੂ ਬਣੇ। ਮਹਾਂ ਸਿੰਘ ਰੌੜੀ ਨੇ ਦੱਸਿਆ ਕਿ ਕਾਮਰੇਡ ਰਘੂਨਾਥ ਸਿੰਘ ਨੇ 1973 ਤੋਂ 1976 ਤੱਕ ਐਮਰਜੈਂਸੀ ਦਾ ਵਿਰੋਧ ਕੀਤਾ ਅਤੇ 1982 ਤੋਂ 1991 ਤੱਕ ਅਤਵਾਦ ਵੱਖਵਾਦ ਦਾ ਵਿਰੋਧ ਮੋਹਰਲੀ ਕਤਾਰ ਵਿੱਚ ਹੋਂਕੇ ਕੀਤਾ। ਮੋਦੀ ਸਰਕਾਰ ਵੱਲੋ ਕਿਸਾਨਾਂ ਦੇ ਖਿਲਾਫ ਬਣਾਏ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ। ਮਹਾਂ ਸਿੰਘ ਰੌੜੀ ਨੇ ਕਿਹਾ ਕਿ 20 ਦਸੰਬਰ 2020 ਨੂੰ ਸੰਘਰਸੀ ਯੋਧਾ ਕਾਮਰੇਡ ਰਘੂਨਾਥ ਸਿੰਘ ਸਦਾ ਲਈ ਵਿਛੋੜਾ ਦੇ ਗਏ ।ਉਨਾ ਦੇ ਜਾਣ ਤੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਮਾਰਕਸੀ ਆਗੂ ਗਰੀਬਦਾਸ ਬੀਟਣ, ਰਮੇਸ਼ ਧੀਮਾਨ, ਮੋਹਣ ਲਾਲ, ਅੱਛਰ ਸਿੰਘ ਟੋਰੋਵਾਲ ਵੱਲੋਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ 15 ਦਸੰਬਰ 2024 ਨੂੰ ਪਿੰਡ ਬੀਣੇਵਾਲ ਵਿਖੇ ਕੀਤੇ ਜਾ ਰਹੇ ਸ਼ਰਧਾਂਜਲੀ ਸਮਾਰੋਹ ਵਿੱਚ ਵੱਧ ਵੱਧ ਪਹੁੰਚਕੇ ਆਪਣੇ ਮਰਹੂਮ ਨੇਤਾ ਨੂੰ ਸ਼ਰਧਾ ਦੇ ਫੁੱਲ ਭੇਟ ਕਰੋਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly