HOME ਕਾਮਰੇਡ ਰਾਜ ਸਿੰਘ ਮਲੋਟ ਦੇ ਦੇਹਾਂਤ ਨਾਲ ਕਦੇ ਵੀ ਨਾ ਪੂਰਾ ਹੋਣ...

ਕਾਮਰੇਡ ਰਾਜ ਸਿੰਘ ਮਲੋਟ ਦੇ ਦੇਹਾਂਤ ਨਾਲ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ – ਸੂਬਾ ਕਮੇਟੀ ਇਫਟੂ

ਨਵਾਂਸ਼ਹਿਰ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਪੰਜਾਬ ਦੀ ਸੂਬਾ ਕਮੇਟੀ ਨੇ ਇਫਟੂ ਦੇ ਸੂਬਾ ਸਕੱਤਰ ਅਤੇ ਕੇਂਦਰੀ ਕਮੇਟੀ ਮੈਂਬਰ ਰਾਜ ਸਿੰਘ ਮਲੋਟ ਦੀ ਮੌਤ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਇੱਥੇ ਜਿਕਰਯੋਗ ਹੈ ਕਿ ਰਾਜ ਸਿੰਘ ਮਲੋਟ ਨੂੰ ਲਿਵਰ ਦਾ ਕੈਂਸਰ ਸੀ ਜਿਸ ਦਾ ਪਤਾ ਬਹੁਤ ਲੇਟ ਸਟੇਜ ਉੱਤੇ ਜਾਕੇ ਲੱਗਾ।ਉਹਨਾਂ ਦਾ ਇਲਾਜ ਬਠਿੰਡਾ ਵਿਖੇ ਕੈਂਸਰ ਦੇ ਇਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਸੀ ਜਿੱਥੇ 23ਅਤੇ 24 ਜੂਨ ਦੀ ਦਰਮਿਆਨੀ ਰਾਤ ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਮੀਤ ਪ੍ਰਧਾਨ ਰਮੇਸ਼ ਰਾਣਾ, ਪ੍ਰੈਸ ਸਕੱਤਰ ਜਸਬੀਰ ਦੀਪ, ਸਹਾਇਕ ਸਕੱਤਰ ਅਵਤਾਰ ਸਿੰਘ ਤਾਰੀ ਅਤੇ ਖਜਾਨਚੀ ਜੁਗਿੰਦਰਪਾਲ ਗੁਰਦਾਸਪੁਰ ਨੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਕਾਮਰੇਡ ਰਾਜ ਸਿੰਘ ਹੋਣਾ ਦੇ ਤੁਰ ਜਾਣ ਨਾਲ ਪਰਿਵਾਰ ਦੇ ਨਾਲ ਨਾਲ ਟਰੇਡ ਯੂਨੀਅਨ ਲਹਿਰ ਨੂੰ ਵੱਡਾ ਘਾਟਾ ਪਿਆ ਹੈ।ਉਹਨਾਂ ਇਨਕਲਾਬੀ ਟਰੇਡ ਯੂਨੀਅਨ ਲਹਿਰ ਦੀ ਉਸਾਰੀ ਵਿਚ ਅਹਿਮ ਭੂਮਿਕਾ ਨਿਭਾਈ।ਉਹਨਾਂ ਨੇ ਗੈਰ ਜਥੇਬੰਦਕ ਮਜਦੂਰਾਂ ਨੂੰ ਜਥੇਬੰਦ ਕੀਤਾ ਅਤੇ ਸੰਘਰਸ਼ਾਂ ਵਿਚ ਪਾਇਆ।ਉਸਾਰੀ ਨਾਲ ਜੁੜੇ ਮਜਦੂਰ ਵਰਗ ਨੂੰ ਜਥੇਬੰਦ ਕਰਕੇ ਉਸਾਰੀ ਮਿਸਤਰੀ ਮਜਦੂਰ ਜਥੇਬੰਦੀ ਖੜੀ ਕੀਤੀ।ਇਸ ਖੇਤਰ ਦੇ ਅਣਗੌਲੇ ਮਜਦੂਰਾਂ ਦੇ ਹੱਕ ਦੁਆਏ।ਸਿਹਤ ਦੇ ਖਰਾਬ ਰਹਿੰਦਿਆਂ ਵੀ ਉਹ ਮਜਦੂਰ ਵਰਗ ਦੇ ਹਿੱਤਾਂ ਲਈ ਸਰਗਰਮ ਭੂਮਿਕਾ ਵਿਚ ਰਹਿੰਦੇ ਸਨ। ਇਫਟੂ ਦੇ ਸੂਬਾ ਕਮੇਟੀ ਮੈਂਬਰਾਂ ਜਗਸੀਰ ਮੁਕਤਸਰ, ਦਲੀਪ ਕੁਮਾਰ ਫਾਜਿਲਕਾ, ਰਾਮ ਕਿਸ਼ਨ ਮੁਕਤਸਰ, ਸੁਖਦੇਵ ਗੁਰਦਾਸਪੁਰ, ਤਰਸੇਮ ਜੱਟ ਪੁਰ ਅਤੇ ਸ਼੍ਰੀਨਾਥ ਪਟਿਆਲਾ ਨੇ ਵੀ ਉਹਨਾਂ ਦੀ ਮੌਤ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਗਵੰਤ ਮਾਨ ਨੇ ਅੱਜ ਪੰਜਾਬ ਵਿੱਚ ਐਮਰਜੈਂਸੀ ਦੇ ਕਾਲੇ ਅਧਿਆਇ ਨੂੰ ਮੁੜ ਸੁਰਜੀਤ ਕੀਤਾ ਹੈ: ਸੰਜੀਵ ਤਲਵਾੜ
Next articleਪੋਲਿੰਗ ਸਟੇਸ਼ਨਾਂ ‘ਤੇ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਲੌੜੀਂਦੇ ਪ੍ਰਬੰਧ ਅਮਲ ‘ਚ ਲਿਆਂਦੇ ਜਾਣ