HOME ਕਾਮਰੇਡ ਅਮੋਲਕ ਸਿੰਘ ਤੇ ਉਸ ਦੇ ਸਾਥੀਆਂ ਬਰਸੀ ਤੇ ਕਰਾਂਗੇ ਭਾਰੀ ਇਕੱਠ:-...

ਕਾਮਰੇਡ ਅਮੋਲਕ ਸਿੰਘ ਤੇ ਉਸ ਦੇ ਸਾਥੀਆਂ ਬਰਸੀ ਤੇ ਕਰਾਂਗੇ ਭਾਰੀ ਇਕੱਠ:- ਬਲਕਾਰ ਸਿੰਘ ਸਹੋਤਾ

1

ਫ਼ਰੀਦਕੋਟ   (ਸਮਾਜ ਵੀਕਲੀ)   ਸ਼ਹੀਦ ਕਾਮਰੇਡ ਅਮੋਲਕ ਸਿੰਘ ਜੀ ਦੀ 34 ਬਰਸੀ ਦੀ ਤਿਆਰੀ ਕਰਦੇ ਹੋਏ ਨਰੇਗਾ ਮਜ਼ਦੂਰਾ ਦੇ ਜ਼ਿਲਾ  ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਪ੍ਰਧਾਨਗੀ ਹੇਠ , ਮੀਟਿੰਗ ਕੀਤੀ ਗਈ , ਮੀਟਿੰਗ ਵਿੱਚ ਪਿੰਡ ਸਿਮਰੇ ਵਾਲਾ ,ਢਿਲਵਾਂ, ਝੋਟੀ ਵਾਲਾ ਦੇ ਮਜ਼ਦੂਰਾਂ ਨੇ ਭਾਗ ਲਿਆ ਅਤੇ ਵਿਚਾਰ ਵਟਾਂਦਰਾ ਕੀਤਾ ਕਿ ਸ਼ਹੀਦ ਅਮੋਲਕ ਸਿੰਘ ਜੀ ਦੀ ਬਰਸੀ ਧੂਮ ਧਾਮ ਨਾਲ ਮਨਾਈ ਜਾਵੇਗੀ ਅਤੇ ਨਾਲ ਹੀ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ, ਮਜ਼ਦੂਰਾਂ ਨੇ ਦੱਸਿਆ ਕਿ ਪਿਛਲੇ ਤਿੰਨ ਤਿੰਨ ਮਹੀਨੇ ਤੋਂ ਉਹਨਾਂ ਦੀ ਪੇਮੈਂਟ ਖਾਤਿਆਂ ਵਿੱਚ ਨਹੀਂ ਪਈ, ਜੋ ਕਿ ਕੇਂਦਰ ਅਤੇ ਪੰਜਾਬ ਸਰਕਾਰ ਨਰੇਗਾ ਮਜ਼ਦੂਰਾਂ ਨਾਲ ਬੇਇਨਸਾਫੀ ਕਰ ਰਹੀ ਹੈ । ਮਜ਼ਦੂਰਾਂ ਨੇ ਇਹ ਵੀ ਦੱਸਿਆ ਕਿ ਸਾਡੇ ਘਰਾਂ ਦੇ ਚੁੱਲੇ ਠੰਡੇ ਪਏ ਹਨ ਮਜ਼ਦੂਰਾਂ ਵੱਲੋਂ ਦੱਸਿਆ ਗਿਆ ਕਿ ਅਸੀਂ ਦੁੱਧ ਦਾ ਬਿੱਲ ਨਹੀਂ ਦੇ ਸਕੇ ਘਰ ਦਾ ਰਾਸ਼ਨ ਕਿਵੇਂ ਲਿਆਈਏ ਇੱਥੇ ਦੱਸਣ ਯੋਗ ਇਹ ਵੀ ਗੱਲ ਹੈ ਬਜ਼ੁਰਗ ਮਾਤਾ ਨੇ ਦੱਸਿਆ ਕੀ ਅਸੀਂ ਆਪਣੀ ਦਵਾਈ ਲੈਣ ਤੋ ਵੀ ਤੰਗ ਹਾ ਸਾਡੀ ਕੋਈ ਸਾਰ ਨਹੀਂ ਲੈ ਰਿਹਾ ਆਮ ਪਾਰਟੀ ਦੇ ਸਰਪੰਚ ਵੀ ਮਨਰੇਗਾ ਮਜ਼ਦੂਰਾਂ ਨਾਲ ਧੱਕਾ ਕਰ ਰਹੇ ਹਨ ।ਯੂਨੀਅਨ ਦੀ ਨੁਮਾਇੰਦਗੀ ਕਰ ਰਹੇ ‘ਬਲਕਾਰ ਸਿੰਘ ਸਹੋਤਾ’ ਨੇ , ਇਹਨਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਅਤੇ ਮਨਰੇਗਾ ਮਜ਼ਦੂਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼ਹੀਦ ਅਮੋਲਕ ਸਿੰਘ ਜੀ ਦੀ ਬਰਸ਼ੀ ਤੋਂ ਬਾਅਦ ਵੱਡਾ ਇਕੱਠ ਕਰਕੇ ਮਨਰੇਗਾ ਮਜ਼ਦੂਰਾਂ ਦੇ ਸੰਬੰਧਿਤ ਵਿਭਾਗ ਦੇ ਖਿਲਾਫ ਭਰਾਤਰੀ ਜੱਥੇਬੰਦੀਆ ਨਾਲ ਮਿਲ ਧਰਨਾ ਪ੍ਰਦਰਸ਼ਨ ਕਰ,ਓਨਾਂ ਹੱਕਾਂ ਤੇ ਪਹਿਰਾ ਦਿੱਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleTop 5 Reasons to Watch Housefull 5
Next articleਜਸਵੰਤ ਸਿੰਘ ਕੋਟੜਾ ਨੇ ਯਾਦ ਕੀਤੇ ਢੀਂਡਸਾ ਸਾਹਿਬ ਨਾਲ ਨਿੱਜੀ ਤੇ ਗੂੜ੍ਹੇ ਸਬੰਧ