ਕੰਪਿਊਟਰ ਟਾਈਪਿੰਗ ਤਹਿਤ ਜਿਲ੍ਹਾ ਪੱਧਰੀ ਮੁਕਾਬਲੇ ਸਕੂਲ ਆਫ ਐਮੀਨੈਂਸ ਵਿਖੇ ਮੁਕੰਮਲ

ਮੁਕਾਬਲੇ ਸਾਨੂੰ ਜੀਵਨ ਵਿੱਚ ਪਰਪੱਕ ਬਣਾਉਦੇ ਹਨ – ਪਰਮਜੀਤ ਸਿੰਘ
ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਡਿਪਟੀ ਡਾਇਰੈਕਟਰ ਐਸ.ਸੀ.ਈ.ਆਰ.ਟੀ. ਸ਼ਰੁਤੀ ਸ਼ੁਕਲਾ ਦੇ ਨਿਰਦੇਸ਼ਾ ਅਤੇ ਜਿਲ੍ਹਾ ਸਿੱਖਿਆ ਅਫਸਰ(ਸ) ਦਲਜਿੰਦਰ ਕੌਰ ਦੀ ਅਗਵਾਈ ਅਤੇ ਪ੍ਰਿੰਸੀਪਲ ਤੇਜਿੰਦਰਪਾਲ ਸਿੰਘ ਤੇ ਜਿਲ੍ਹਾ ਗਾਇਡੈਂਸ ਕੋਂਸਲਰ ਪਰਮਜੀਤ ਸਿੰਘ ਦੀ ਦੇਖ ਰੇਖ ਹੇਠ ਕੰਪਿਊਟਰ ਟਾਈਪਿੰਗ ਤਹਿਤ ਜਿਲ੍ਹਾ ਪੱਧਰੀ ਮੁਕਾਬਲੇ ਸਥਾਨਿਕ
ਸਕੂਲ ਆਫ ਐਮੀਨੈਂਸ ਵਿਖੇ ਕਰਵਾਏ ਗਏ।ਪ੍ਰਿੰਸੀਪਲ ਤੇਜਿੰਦਰਪਾਲ ਸਿੰਘ ਨੇ ਮੁਕਾਬਲੇ ਸ਼ੁਰੂ ਹੋਣ ਤੋਂ ਪਹਿਲਾਂ ਬਲਾਕਾਂ ਤੋਂ ਜੀਤ ਕੇ ਆਏ ਵਿਿਦਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਭ ਨੂੰ ਜੀ ਆਇਆ ਕਿਹਾ।ਇਸ ਮੌਕੇਂ ਪਰਮਜੀਤ ਸਿੰਘ ਨੇ ਵਿਿਦਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਮੁਕਾਬਲੇ ਸਾਨੂੰ ਜੀਵਨ ਵਿੱਚ ਪਰਪੱਕ ਬਣਾਉਦੇ ਹਨ ਇਸ ਲਈ ਸਾਨੂੰ ਮੁਕਾਬਲਿਆਂ ਵਿੱਚ ਜਰੂਰ ਸ਼ਿਰਕਤ ਕਰਨੀ ਚਾਹੀਦੀ ਹੈ।ਉਹਨਾਂ ਬੱਚਿਆਂ ਨੂੰ ਜੀ ਤੋੜ ਮਿਹਨਤ ਕਰਕੇ ਪੜ੍ਹਨ ਦੀ ਅਪੀਲ ਵੀ ਕੀਤੀ।ਇਹਨਾਂ ਮੁਕਾਬਲਿਆਂ ਵਿੱਚ ਕਪੂਰਥਲਾ ਜਿਲ੍ਹੇ ਦੇ ਵੱਖੋ ਵੱਖ ਸਕੂਲਾਂ ਦੇ ਜੇਤੂ ਵਿਿਦਆਰਥੀਆਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ  ਛੇਵੀਂ ਤੋਂ ਅਠਵੀਂ ਜਮਾਤ ਵਿੱਚ ਅੰਗਰੇਜ਼ੀ ਮੁਕਾਬਲੇ ਵਿੱਚ ਮਨਦੀਪ ਕੌਰ ਸਰਕਾਰੀ ਹਾਈ ਸਕੂਲ ਹੈਬਤਪੁਰ ਨੇ ਪਹਿਲਾਂ, ਸ਼ਿਵਮ ਕੁਮਾਰ ਸ.ਸ.ਸ.ਸ.ਭੁਲਾਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਨੋਵੀਂ ਤੋਂ ਬਾਰਵੀਂ ਜਮਾਤ ਵਿੱਚ ਅੰਗਰੇਜ਼ੀ ਤਹਿਤ ਜੈਸਮੀਨ ਕੌਰ ਸਰਕਾਰੀ ਹਾਈ ਸਕੂਲ ਹੈਬਤਪੁਰ ਨੇ ਪਹਿਲਾਂ,ਗੁਰਵੀਰ ਸਿੰਘ ਸਰਕਾਰੀ ਹਾਈ ਸਕੂਲ ਚੱਕ ਪ੍ਰੇਮਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ਤਹਿਤ ਨਵਰੂਪ ਕੌਰ ਸ.ਸ.ਸ.ਸ.ਭੁੱਲਥ ਅਤੇ ਅਨਾਮਿਕਾ ਸ.ਸ.ਸ.ਸ.ਡਡਵਿੰਡੀ ਸਕੂਲ ਨੇ ਪਹਿਲਾਂ ਅਤੇ ਹਰਕੀਰਤ ਸਿੰਘ ਸ.ਸ.ਸ.ਸ.ਡਡਵਿੰਡੀ ਅਤੇ ਤਨਵੀਰ ਸਿੰਘ ਸ.ਸ.ਸ.ਸ.ਲੱਖਣ ਕੇ ਪੱਡੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਇਹਨਾਂ ਮੁਕਾਬਲਿਆਂ ਦਾ ਸਮੂਚਾ ਪ੍ਰਬੰਧ ਲੈਕਚਰਾਰ ਦਵਿੰਦਰ ਸਿੰਘ ਵਾਲੀਆ ਨੇ ਕੀਤਾ।ਜੱਜਮੈਂਟ ਦੀ ਡਿਊਟੀ ਵਿੱਚ ਸ਼ਰਵਣ ਯਾਦਵ,ਅਨਮੋਲ ਸਹੋਤਾ,ਕੁਲਵਿੰਦਰ ਸਿੰਘ,ਵਿਕਾਸ ਸ਼ਰਮਾ ਅਤੇ ਮੈਡਮ ਨਤਾਸ਼ਾ ਨੇ ਬਾਖੁਬੀ ਨਿਭਾਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਸਿਮਰਤ ਸਿੰਘ ਥਿੰਦ, ਜਗਜੀਤ ਸਿੰਘ ਹੈਬਤਪੁਰ, ਅਨਮੋਲ ਸਹੋਤਾ,ਸ਼ਰਵਣ ਯਾਦਵ ਅਤੇ ਵੱਡੀ ਗਿਣਤੀ ਵਿੱਚ ਸਕੂਲਾਂ ਤੋਂ ਅਧਿਆਪਕ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਕਾਦਮਿਕ ਸਪੋਰਟ ਗਰੁੱਪ ਦੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੇ ਉੱਪ ਜ਼ਿਲ੍ਹਾ ਅਧਿਕਾਰੀ ਨਾਲ ਹੋਈ ਅਹਿਮ ਮੀਟਿੰਗ
Next articleਤੇਰਵਾਂ ਰਤਨ