ਕੰਪਿਊਟਰ ਅਧਿਆਪਕ ਸਮੂਹਕ ਛੁੱਟੀ ਲੈ ਕੇ 25 ਨਵੰਬਰ ਨੂੰ ਚੰਡੀਗੜ੍ਹ ਵਿਖੇ ਕਰਨਗੇ ਰੈਲੀ – ਥਿੰਦ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਕੰਪਿਊਟਰ ਅਧਿਆਪਕ ਯੂਨੀਅਨ ਸੁਲਤਾਨਪੁਰ ਲੋਧੀ ਦੀ ਇਕ ਹੰਗਾਮੀ ਮੀਟਿੰਗ ਬਲਾਕ ਪ੍ਰਧਾਨ ਹਰਮਿੰਦਰ ਸਿੰਘ ਅਤੇ ਸਰਪ੍ਰਸਤ ਜਸਪਾਲ ਸਿੰਘ ਦੀ ਅਗਵਾਈ ਹੇਠ ਆਤਮਾ ਸਿੰਘ ਪਾਰਕ ਸੁਲਤਾਨਪੁਰ ਲੋਧੀ ਵਿਖੇ ਹੋਈ..ਮੀਟਿੰਗ ਵਿੱਚ ਬਲਾਕ ਸੁਲਤਾਨਪੁਰ ਲੋਧੀ ਦੇ ਵੱਖ- ਵੱਖ ਸਕੂਲਾਂ ਤੋਂ ਹਾਜਰ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਹਰਮਿੰਦਰ ਸਿੰਘ ਨੇ ਕਿਹਾ ਕੇ ਕੰਪਿਊਟਰ ਅਧਿਆਪਕਾਂ ਨਾਲ ਮੌਜਦਾ ਸਰਕਾਰ ਵਲੋਂ ਪਿਛਲੇ ਲੰਬੇ ਸਮੇਂ ਤੋਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਇਸ ਦੀ ਤਾਜ਼ਾ ਮਿਸਾਲ ਕੰਪਿਊਟਰ ਅਧਿਆਪਕਾਂ ਨੂੰ ਪੇ ਕਮਿਸ਼ਨ ਤੋਂ ਵਾਂਝੇ ਰੱਖ ਕੇ ਦਿੱਤੀ ਜਾ ਰਹੀ ਹੈ…. ਜ਼ਿਲ੍ਹਾ ਜਨਰਲ ਸਕੱਤਰ ਜਗਜੀਤ ਸਿੰਘ ਥਿੰਦ ਨੇ ਦੱਸਿਆ ਕੇ ਪਿੱਛਲੇ ਲੱਗਭਗ ਇਕ ਮਹੀਨੇ ਤੋਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਅਤੇ ਫਾਇਨਾਂਸ ਡਿਪਾਰਟਮੈਂਟ ਨਾਲ਼ ਕਈ ਮੀਟਿੰਗ ਹੋ ਚੁੱਕੀਆਂ ਹਨ ਪਰ ਕੰਪਿਊਟਰ ਅਧਿਆਪਕਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਗਿਆ ਤੇ ਲਾਰੇ ਲੱਪੇ ਵਾਲੀ ਨੀਤੀ ਅਪਣਾ ਕੇ ਸਮਾਂ ਲੰਘਾਇਆ ਜਾ ਰਿਹਾ ਹੈ ਉਹਨਾਂ ਦੱਸਿਆ ਕੇ ਬੁਹਤ ਹੀ ਹੈਰਾਨੀ ਵਾਲੀ ਗੱਲ ਹੈ ਕੇ ਮਾਨਯੋਗ ਰਾਜਪਾਲ ਵਲੋਂ ਜਾਰੀ ਨੋਟੀਫਿਕੇਸ਼ਨ ਦੀਆਂ ਸ਼ਰਤਾਂ ਨੂੰ ਪੰਜਾਬ ਸਰਕਾਰ ਮੰਨਣ ਤੋਂ ਮੁਨਕਰ ਹੋ ਗਈ ਹੈ।

ਜਸਪਾਲ ਸਿੰਘ ਨੇ ਕਿਹਾ ਕੇ ਸਰਕਾਰ ਦੇ ਅੜੀਅਲ ਰਵਈਏ ਤੋਂ ਤੰਗ ਹੋ ਕੇ 25 ਨਵੰਬਰ ਨੂੰ ਪੰਜਾਬ ਦੇ ਲਗਭਗ 6500 ਕੰਪਿਊਟਰ ਅਧਿਆਪਕ ਸਮੂਹਕ ਛੁੱਟੀ ਲੈ ਕੇ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ਵਿੱਖੇ ਰੈਲੀ ਕਰਨਗੇ ਅਤੇ ਜਦੋਂ ਤਕ ਪੰਜਾਬ ਸਰਕਾਰ ਕੰਪਿਊਟਰ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਮੰਨ ਨਹੀਂ ਲੈਂਦੀ ਇਹ ਰੈਲੀ ਏਸੇ ਤਰ੍ਹਾਂ ਜਾਰੀ ਰਹੇਗੀ ਜਿਸ ਦੀ ਪੂਰਨ ਜ਼ੁੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਪਰਮਜੀਤ ਸਿੰਘ, ਗੁਰਭੇਜ ਸਿੰਘ, ਪਵਨ ਕੁਮਾਰ, ਤਲਵਿੰਦਰ ਸਿੰਘ, ਸੁਰਜੀਤ ਸਿੰਘ, ਜਸਪ੍ਰੀਤ ਸਿੰਘ, ਗੋਬਿੰਦ ਰਾਮ, ਮੈਡਮ ਹਰਪ੍ਰੀਤ ਕੌਰ, ਰਚਨਾ, ਰਣਜੀਤ ਕੌਰ, ਅਮਨਦੀਪ ਕੌਰ, ਵਰੁਣ, ਕਿੰਦਰਜੀਤ ਕੌਰ, ਹਰਪ੍ਰੀਤ ਕੌਰ, ਆਦਿ ਹਾਜਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleह्यूमन राइट्स प्रैस क्लब की ओर से एसएचओ ओर सैक्टरी रेड क्रॉस को भेज गया कंटेम्प्ट ऑफ कोर्ट का नोटिस
Next articleਵੋਟਾਂ ਵਾਲ਼ੇ ਰੱਬ