ਕੰਪਿਊਟਰ ਅਧਿਆਪਕ ਯੂਨੀਅਨ ਕਪੂਰਥਲਾ ਇਕਾਈ ਦੁਆਰਾ ਸਾਬਕਾ ਉਪ ਜਿਲ੍ਹਾ ਸਿੱਖਿਆ ਅਫਸਰ ਬਿਕਰਮਜੀਤ ਸਿੰਘ ਥਿੰਦ ਸਨਮਾਨਿਤ 

ਜ਼ਿਲ੍ਹਾ ਕਪੂਰਥਲਾ ਵਿਭਾਗ ਵਿੱਚ ਆਪਣੀ ਇੱਕ ਨਿਵੇਕਲੀ ਪਹਿਚਾਣ ਬਣਾਉਣ ਵਿੱਚ ਸਫ਼ਲ ਹੋਇਆ

 ਕਪੂਰਥਲਾ   (ਸਮਾਜ ਵੀਕਲੀ)  ( ਪੱਤਰ ਪ੍ਰੇਰਕ)- ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ, ਜਿਲ੍ਹਾ ਕਪੂਰਥਲਾ ਨੇ ਇੱਕ ਪ੍ਰਭਾਵਸ਼ਾਲੀ  ਸਮਾਗਮ ਕਰਕੇ ਸਾਬਕਾ ਉਪ ਜਿਲ੍ਹਾ ਸਿੱਖਿਆ ਅਫਸਰ ਬਿਕਰਮਜੀਤ ਸਿੰਘ ਥਿੰਦ ਨੂੰ ਉਹਨਾਂ ਦੀ ਸੇਵਾ ਮੁਕਤੀ ਤੇ ਵਿਦਾਇਗੀ ਪਾਰਟੀ ਕੀਤੀ ਅਤੇ ਉਹਨਾਂ ਵੱਲੋਂ ਸਿੱਖਿਆ ਵਿਭਾਗ ਵਿੱਚ ਨਿਭਾਈਆ ਸ਼ਾਨਦਾਰ ਸੇਵਾਵਾਂ ਸਦਕਾ ਉਹਨਾਂ ਨੂੰ ਸਨਮਾਿਨਤ ਕੀਤਾ ਗਿਆ।ਇਸ ਦੌਰਾਨ ਉਨ੍ਹਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਬਲਜੀਤ ਕੌਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਜਥੇਬੰਦੀ ਦੇ ਆਗੂਆਂ ਵੱਲੋਂ ਉਹਨਾਂ ਦੇ ਸੇਵਾਕਾਲ ਦੌਰਾਨ ਕੀਤੇ ਗਏ ਸ਼ਲਾਘਾਯੋਗ ਕਾਰਜਾਂ ਬਾਰੇ ਆਪਣੇ ਆਪਣੇ ਵਿਚਾਰ ਰੱਖੇ।ਆਗੂਆਂ ਦੱਸਿਆ ਕਿ ਬਿਕਰਮਜੀਤ ਸਿੰਘ ਜੀ ਦਾ ਅਧਿਆਪਨ ਜੀਵਨ ਸਮੁੱਚੇ ਅਧਿਆਪਕ ਵਰਗ ਲਈ ਪ੍ਰੇਰਣਾ ਸਰੋਤ ਵੱਜੋਂ ਕੰਮ ਕਰਦਾ ਹੈ।ਉਹਨਾਂ ਵੱਲੋਂ ਸਿੱਖਿਆ ਵਿਭਾਗ ਨੂੰ ਦਿੱਤੀਆਂ ਗਈਆ ਲਾਮਿਸਾਲ ਸੇਵਾਵਾਂ ਬਦਲੇ ਸਿੱਖਿਆ ਵਿਭਾਗ ਵੱਲੋਂ ਉਹਨਾਂ ਨੂੰ ਸਟੇਟ ਅਧਿਆਪਕ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ।ਜਥੇਬੰਦਕ ਆਗੂਆਂ ਨੇ ਕਿਹਾ ਕਿ ਬਤੌਰ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਉਹਨਾਂ ਵੱਲੋਂ ਇਮਾਨਦਾਰ ਅਤੇ ਕੁਸ਼ਲ ਪ੍ਰਬੰਧਕ ਵਜੋਂ ਨਿਭਾਈ । ਇਸ ਸਮੇਂ ਉਹਨਾਂ  ਕਿਹਾ ਕਿ ਸਿੱਖਿਆ ਅਧਿਕਾਰੀ ਥਿੰਦ ਦੀਆਂ ਬਿਹਤਰ ਅਤੇ ਫ਼ੈਸਲਾਕੁੰਨ ਸੇਵਾਵਾਂ ਨੇ ਵਿਭਾਗ ‘ਚ ਇੱਕ ਨਵੇਂ ਅਤੇ ਉਸਾਰੂ ਸੰਕਲਪ ਦੀ ਸਿਰਜਨਾ ਕੀਤੀ । ਜਿਸ ਤਹਿਤ ਜ਼ਿਲ੍ਹਾ ਕਪੂਰਥਲਾ ਵਿਭਾਗ ਵਿੱਚ ਆਪਣੀ ਇੱਕ ਨਿਵੇਕਲੀ ਪਹਿਚਾਣ ਬਣਾਉਣ ਵਿੱਚ ਸਫ਼ਲ ਹੋਇਆ ਹੈ। ਬਿਕਰਮਜੀਤ ਥਿੰਦ ਨੇ ਵਿਭਾਗੀ ਹਦਾਇਤਾਂ ਅਤੇ ਸਕੀਮਾਂ ਨੂੰ ਲਾਗੂ ਕਰਨ ਲਈ ਜਿਸ ਤਰ੍ਹਾਂ ਅਧਿਆਪਕ ਵਰਗ ਨੂੰ ਨਾਲ ਲੈਂਦਿਆ ਲਗਵਾਈ ਕਰਦੇ ਹੋਏ ਨੇਪਰੇ ਚਾੜ੍ਹਿਆ ਗਿਆ ਹੈ । ਉਹ ਵਾਕਿਆ ਹੀ ਕਾਬਲੇ ਤਾਰੀਫ਼ ਹੈ ਅਤੇ ਇਕ ਉੱਤਮ ਪ੍ਰਬੰਧਕ ਵਜੋਂ ਉਹਨਾਂ ਦੀ ਸਖਸ਼ੀਅਤ ਨੂੰ ਹੋਰ ਵੀ ਨਿਖਾਰਦਾ ਹੈ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਮਨ ਸ਼ਰਮਾਂ, ਜਨਰਲ ਸਕੱਤਰ ਜਗਜੀਤ ਸਿੰਘ ਥਿੰਦ, ਸਰਪ੍ਰਸਤ ਅਰੁਨਦੀਪ ਸਿੰਘ ਸੈਦਪੁਰ, ਸੂਬਾ ਆਗੂ ਅਮਰਜੀਤ ਸਿੰਘ, ਜਸਪਾਲ ਸਿੰਘ, ਪਰਮਜੀਤ ਸਿੰਘ, ਹਰਮਿੰਦਰ ਸਿੰਘ, ਗੁਰਵਿੰਦਰ ਸਿੰਘ, ਰਣਜੀਤ ਸਿੰਘ, ਬੀਰ ਮੋਹਨ, ਸ਼ਹਿਬਾਜ ਸਿੰਘ, ਜਗਦੀਪ ਸਿੰਘ ਜੰਮੂ, ਦਵਿੰਦਰ ਸਿੰਘ, ਵਿਪਨ, ਦਵਿੰਦਰ ਸਿੰਘ ਘੁੰਮਣ, ਕੁਲਵਿੰਦਰ ਸਿੰਘ, ਤਲਵਿੰਦਰ ਸਿੰਘ, ਦੀਪਕ ਕੁਮਾਰ, ਪਵਨ ਕੁਮਾਰ, ਅਨਮੋਲ ਸਹੋਤਾ, ਹਰਮਿੰਦਰ ਸਿੰਘ ਕੁੰਦੀ, ਮੋਹਿਤ ਸ਼ਰਮਾਂ, ਭੁਪਿੰਦਰ ਸਿੰਘ, ਹਰਸਿਮਰਨ ਸਿੰਘ, ਪਿ੍ਤਪਾਲ ਸਿੰਘ,  ਬਲਜੀਤ ਕੌਰ, ਕੁਲਜਿੰਦਰ ਕੌਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੀਐਮਆਰਏ ਨੇ ਐਮਪੀ ਅਰੋੜਾ ਨੂੰ ਮੰਗ ਪੱਤਰ ਦਿੱਤਾ
Next articleਰਟੈਂਡਾ ‘ਚ ਪਤੀ ਵੱਲੋਂ ਪਤਨੀ ਨੂੰ ਗੋਲੀ ਮਾਰ ਕੇ ਕੀਤਾ ਖਤਮ, ਕੁਝ ਦੂਰ ਜਾ ਕੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਮਾਰ ਮੁਕਾਇਆ