(ਸਮਾਜ ਵੀਕਲੀ)
ਮਜ਼ਬੂਰੀਆਂ ਨੇ ਹੁੰਦੀਆਂ ਬਹੁਤ,
ਨਹੀਂ, ਕੀਹਦਾ ਦਿਲ ਕਰਦਾ ਗੱਲਾਂ ਸੁਣਨੇ ਨੂੰ।
ਲੋਕਾਂ ਨੂੰ ਤਾਂ ਮੌਕਾ ਚਾਹੀਦਾ,
ਛੱਜ ‘ਚ ਛੱਟਣ ਤੇ ਪੁਣਨੀ ‘ਚ ਪੁਣਨੇ ਨੂੰ।
ਮਜ਼ਬੂਰੀਆਂ…..
ਦੁੱਖ ਤਕਲੀਫ਼ ਵਿੱਚ ਨਾਲ਼ ਖੜੇ ਜੇ ਕੋਈ,
ਮਿਲ਼ ਜਾਂਦਾ ਫਿਰ ਹੌਂਸਲਾ ਵਧੇਰਾ।
ਡਿੱਗੇ ਹੋਏ ਦਾ ਹੱਥ ਫੜ ਲਏ ਕੋਈ,
ਉੱਠਣ ਨੂੰ ਜ਼ੋਰ ਫ਼ੇਰ ਉਹ ਲਾਉਂਦਾ ਵਥੇਰਾ।
ਅੱਖੀਂ ਹੋਵਣ ਜੇ ਰੰਗ ਗੂੜ੍ਹੇ ਚਮਕਦੇ,
ਕੀਹਦਾ ਨਹੀਂ ਦਿਲ ਕਰਦਾ ਫ਼ੇਰ ਸੁਪਨੇ ਬੁਣਨੇ ਨੂੰ।
ਮਜ਼ਬੂਰੀਆਂ……
ਕਦੇ ਚੰਗਾ ਤੇ ਕਦੇ ਮੰਦਾ ਆਉਂਦਾ,
ਵਕਤ ਬਦਲਣਾ ਤਾਂ ਦਸਤੂਰ ਹੈ।
ਆਪੋ ਆਪਣੇ ਕਰਮ ਨੇ ਸਾਰੇ,
ਹੋਰ ਏਥੇ ਕਿਸੇ ਦਾ ਕੀ ਕਸੂਰ ਹੈ।
ਫੁੱਲਾਂ ਵਾਲ਼ੀ ਟੋਕਰੀ ‘ਚ ਮੁੱਕ ਗਏ ਫੁੱਲ,
ਨਹੀਂ ਕੀਹਦਾ ਦਿਲ ਕਰਦਾ ਕੰਡੇ ਚੁਣਨੇ ਨੂੰ।
ਮਜ਼ਬੂਰੀਆਂ ਨੇ ਹੁੰਦੀਆਂ ਬਹੁਤ,
ਨਹੀਂ ਕੀਹਦਾ ਦਿਲ ਕਰਦਾ ਗੱਲਾਂ ਸੁਣਨੇ ਨੂੰ।
ਮਨਜੀਤ ਕੌਰ ਧੀਮਾਨ,
ਸੰ:9464633059
ਸ਼ੇਰਪੁਰ, ਲੁਧਿਆਣਾ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly